ਸਿਆਸਤਖਬਰਾਂ

ਕੁੱਲੂ ਦੁਸਹਿਰਾ ਪੁਲੀਸ ਲਈ ਬਣੇਗਾ ਚੁਣੌਤੀ

ਕੁੱਲੂ–ਕੁੱਲੂ ਦਾ ਦੁਸਹਿਰਾ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ।ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਉਤਸਵ ਵਿਚ ਅਰਬਾਂ ਰੁਪਏ ਦੀ ਜਾਇਦਾਦ ਦੀ ਸੁਰੱਖਿਆ ਇਕ ਵੱਡੀ ਚੁਣੌਤੀ ਹੋਵੇਗੀ। ਦੁਸਹਿਰਾ ਤਿਉਹਾਰ ’ਚ ਕਰੀਬ 300 ਦੇਵੀ-ਦੇਵਤੇ ਆਉਣਗੇ, ਜੋ 7 ਦਿਨ ਢਾਲਪੁਰ ਮੈਦਾਨ ’ਚ ਰਹਿਣਗੇ। ਦੇਵੀ-ਦੇਵਤਿਆਂ ਦੇ ਰੱਥਾਂ ਵਿਚ ਕਈ ਕਿਲੋ ਸੋਨਾ ਅਤੇ ਚਾਂਦੀ ਲੱਗੀ ਹੁੰਦੀ ਹੈ। ਦੇਵਤਿਆਂ ਦੇ ਦੇਵ ਰੱਥਾਂ ਵਿਚ ਸੋਨੇ ਅਤੇ ਚਾਂਦੀ ਦੀਆਂ ਮੋਹਰਾਂ, ਛਤਰ ਅਤੇ ਹੋਰ ਗਹਿਣੇ ਹੁੰਦੇ ਹਨ।
ਪੁਲਸ ਦਾ ਕਹਿਣਾ ਹੈ ਕਿ ਉਤਸਵ ਦੀ ਸੁਰੱਖਿਆ ਲਈ ਵਾਧੂ ਜਵਾਨ ਬੁਲਾਏ ਜਾਣਗੇ। ਦੇਵੀ-ਦੇਵਤਿਆਂ ਦੇ ਅਸਥਾਈ ਕੈਂਪਾਂ ਦੇ ਆਲੇ-ਦੁਆਲੇ ਦਿਨ-ਰਾਤ ਪਹਿਰਾ ਹੋਵੇਗਾ, ਜਦਕਿ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਵੱਖ-ਵੱਖ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ ਅਤੇ ਕੰਟਰੋਲ ਰੂਮ ਤੋਂ ਚੱਪੇ-ਚੱਪੇ ’ਤੇ ਨਜ਼ਰ ਰਹੇਗੀ। ਡਰੋਨ ਕੈਮਰਿਆਂ ਨਾਲ ਵੀ ਪੁਲਸ ਨਿਗਰਾਨੀ ਰੱਖੇਗੀ। 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਦੁਸਹਿਰਾ ਉਤਸਵ ਲਈ 2 ਦਿਨ ਪਹਿਲਾਂ ਹੀ ਕਈ ਦੇਵੀ-ਦੇਵਤੇ ਪਹੁੰਚ ਜਾਂਦੇ ਹਨ। 2020 ’ਚ ਦੁਸਹਿਰਾ ਉਤਸਵ ’ਤੇ ਸਿਰਫ਼ 7 ਦੇਵੀ-ਦੇਵਤੇ ਆਏ । ਇਨ੍ਹਾਂ ਦੇਵੀ-ਦੇਵਤਿਆਂ ਨੇ ਰਘੁਨਾਥ ਜੀ ਦੀ ਰੱਥ ਯਾਤਰਾ ਵਿਚ ਹਿੱਸਾ ਲਿਆ ਸੀ। ਕੋਰੋਨਾ ਮਹਾਮਾਰੀ ਕਾਰਨ ਵਪਾਰਕ ਗਤੀਵਿਧੀਆਂ ’ਤੇ ਵੀ ਰੋਕ ਲਾ ਦਿੱਤੀ ਗਈ ਸੀ। ਇਸ ਵਾਰ ਦੁਸਹਿਰਾ ਉਤਸਵ ਕਮੇਟੀ ਵਪਾਰਕ, ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਮਾਗਮ ਕਰਵਾ ਰਹੀ ਹੈ।2021 ਦੇ ਦੁਸਹਿਰਾ ਉਤਸਵ ’ਚ ਸਾਰੇ ਦੇਵੀ-ਦੇਵਤਿਆਂ ਨੂੰ ਬੁਲਾਇਆ ਗਿਆ ਪਰ ਵਪਾਰਕ ਅਤੇ ਸੱਭਿਆਚਾਰਕ ਗਤੀਵਿਧੀਆਂ ’ਤੇ ਪਾਬੰਦੀ ਰਹੀ।

Comment here