ਅਜਬ ਗਜਬਅਪਰਾਧਖਬਰਾਂ

ਕੁੱਤੇ ਨੇ ਨੂੰਹ ਪੁੱਤ ਘਰੋਂ ਕਢਵਾਏ!

ਨਵੀਂ ਦਿੱਲੀ-ਦਿੱਲੀ ਤੋਂ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਨੂੰਹ ਪੁੱਤ ਕੁੱਤੇ ਨੂੰ ਘਰ ਵਿੱਚ ਲੈ ਆਏ। ਮਾਪਿਆਂ ਨੇ ਇਸ ਦਾ ਵਿਰੋਧ ਕੀਤਾ, ਜਦ ਨੂੰਹ ਪੁੱਤ ਨਾ ਮੰਨੇ ਤਾਂ ਮਾਪੇ ਅਦਾਲਤ ਚਲੇ ਗਏ, ਅਦਾਲਤ ਨੇ ਨੂੰਹ ਪੁੱਤ ਨੂੰ ਕੁੱਤੇ ਸਮੇਤ ਮਾਪਿਆਂ ਦਾ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ, ਮਾਪਿਆਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਡਰਾਉਣ ਲਈ ਅਤੇ ਉਹਨਾਂ ਦੀ ਸਿਹਤ ਖਰਾਬ ਕਰਨ ਲਈ ਉਹਨਾਂ ਦੇ ਨੂੰਹ ਪੁੱਤ ਕੁੱਤਾ ਘਰ ਲੈ ਕੇ ਆਏ। ਕੁੱਤੇ ਦੀ ਮੌਜੂਦਗੀ ਕਾਰਨ ਉਹ ਆਪਣੇ ਹੀ ਘਰ ਵਿੱਚ ਅਸਹਿਜ ਮਹਿਸੂਸ ਕਰਨ ਲੱਗੇ, ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਅਦਾਲਤ ਨੇ ਲੜਕੇ ਅਤੇ ਉਸ ਦੀ ਪਤਨੀ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਮਾਪਿਆਂ ਦਾ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਮਾਮਲੇ ‘ਚ ਟਿੱਪਣੀ ਕਰਦੇ ਹੋਏ ਕਿਹਾ ਕਿ ਕੁਝ ਲੋਕ ਜਾਨਵਰ ਪ੍ਰੇਮੀ ਹਨ, ਜਦਕਿ ਕੁਝ ਲੋਕਾਂ ‘ਚ ਨਫ਼ਰਤ ਹੋ ਸਕਦੀ ਹੈ। ਪੂਜਾ ਘਰ ਜਾਂ ਰਸੋਈ ‘ਚ ਕੁੱਤੇ ਦਾ ਦਾਖਲਾ ਬਜੁਰਗਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।ਏਸ ਕਰਕੇ ਲੜਕੇ ਅਤੇ ਉਸ ਦੀ ਪਤਨੀ ਨੂੰ ਮਾਪਿਆਂ ਦੇ ਘਰ ਵਿੱਚ ਰਹਿਣ ਦੀ ਸਖ਼ਤ ਮਨਾਹੀ ਹੈ। ਉਕਤ ਜੋੜੇ ਨੇ ਸੈਸ਼ਨ ਕੋਰਟ ਦੇ ਇਸ ਫੈਸਲੇ ਖਿਲਾਫ ਹਾਈਕੋਰਟ ਚ ਜਾਣ ਦੀ ਗੱਲ ਆਖੀ ਹੈ।

Comment here