ਇਕ ਕੁੱਤੇ ਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ, ਉਹ ਵੀ ਸਿਰਫ ਆਪਣੇ ਕੰਨਾਂ ਦੀ ਵਜ੍ਹਾ ਨਾਲ। ਇਸ ਕੁੱਤੇ ਦੇ ਕੰਨ 12.38 ਇੰਚ ਲੰਬੇ ਹਨ ਜੋ ਆਮ ਕੁੱਤਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਵੱਡੇ ਹਨ। ਰਿਕਾਰਡ ਦਰਜ ਕਰਨ ਵਾਲੇ ਅਮਰੀਕਾ ਦੇ ਇਸ ਕੁੱਤੇ ਦਾ ਨਾਂ ਲੂ ਹੈ ਜੋ 3 ਸਾਲ ਦਾ ਹੈ। ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀ ਨੇ ਕਿਹਾ ਕਿ ਲੂ ਦੇ ਕੰਨ ਦੀ ਲੰਬਾਈ ਅਧਿਕਾਰਕ ਤੌਰ ’ਤੇ ਜੀਵਿਤ ਕੁੱਤਿਆਂ ਵਿਚ ਸਭ ਤੋਂ ਜ਼ਿਆਦਾ ਹੈ ਇਸ ਲਈ ਉਸ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਥਾਂ ਦਿੱਤੀ ਗਈ ਹੈ। ਇਸ ਕੁੱਤੇ ਦੀ ਮਾਲਕਣ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਜਾਣਦੀ ਸੀ ਕਿ ਲੂ ਦੇ ਕੰਨ ‘ਅਸਾਧਾਰਨ ਰੂਪ ਨਾਲ ਲੰਬੇ’ ਸਨ, ਪਰ ਕੋਰੋਨਾ ਮਹਾਮਾਰੀ ਦੌਰਾਨ ਉਸ ਨੇ ਉਨ੍ਹਾਂ ਨੂੰ ਮਾਪਣ ਦਾ ਫ਼ੈਸਲਾ ਕੀਤਾ।
Comment here