ਪ੍ਰਤਾਪਗੜ-ਯੂ ਪੀ ਦੇ ਇਸ ਹਲਕੇ ਤੋਂ ਇਕ ਅਜਬ ਗਜਬ ਮਾਮਲਾ ਆਇਆ ਹੈ, ਜਿਥੇ ਪਾਲਤੂ ਕੁੱਕੜ ਦੀ ਮੌਤ ਹੋਣ ਤੇ ਪਰਿਵਾਰ ਨੇ ਇਨਸਾਨ ਦੀ ਮੌਤ ਵਾਂਗ ਸਾਰੀਆਂ ਧਾਰਮਿਕ ਰਸਮਾਂ ਕੀਤੀਆਂ। ਪ੍ਰਤਾਪਗੜ੍ਹ ਜ਼ਿਲ੍ਹੇ ਦੇ ਪਿੰਡ ਬੇਹਦੌਲ ਕਲਾਂ ਵਿਚ ਡਾਕਟਰ ਸ਼ਾਲੀਕਰਮ ਸਰੋਜ ਆਪਣਾ ਕਲੀਨਿਕ ਚਲਾਉਂਦੇ ਹਨ। ਉਸਨੇ ਘਰ ਵਿੱਚ ਇੱਕ ਬੱਕਰੀ ਅਤੇ ਇੱਕ ਕੁੱਕੜ ਰੱਖਿਆ ਹੋਇਆ ਹੈ। ਕੁੱਕੜ ਦਾ ਨਾਮ ਲਾਲੀ ਰਖਿਆ, ਬੀਤੇ ਦਿਨੀਂ ਇਕ ਅਵਾਰਾ ਕੁੱਤੇ ਨੇ ਡਾਕਟਰ ਸਾਹਿਬ ਦੀ ਬੱਕਰੀ ਤੇ ਹਮਲਾ ਕੀਤਾ ਤਾਂ ਕੁੱਕੜ ਨੇ ਸਾਥੀ ਬੱਕਰੀ ਨੂੰ ਬਚਾਉੰਦਿਆਂ ਕੁੱਤੇ ਦੇ ਹਮਲਾ ਕੀਤਾ, ਬੱਕਰੀ ਤਾਂ ਕੁੱਤੇ ਦੇ ਹਮਲੇ ਤੋਂ ਬਚ ਗਈ, ਪਰ ਕੁੱਕੜ ਲਾਲੀ ਰੱਬ ਨੂੰ ਪਿਆਰਾ ਹੋ ਗਿਆ। ਡਾਕਟਰ ਨੇ ਆਪਣਏ ਪਿਆਰੇ ਪਾਲਤੂ ਲਾਲੀ ਨੂੰ ਘੜ ਦੇ ਨੇੜੇ ਹੀ ਦਫਨਾਇਆ, ਤੇ ਉਸ ਦੀ ਤੇਰ੍ਹਵੀਂ ਦਾ ਐਲਾਨ ਕੀਤਾ। ਪਰਿਵਾਰ ਚ ਪਿਆਰੇ ਕੁੱਕੜ ਦੀ ਮੌਤ ਤੇ ਏਨਾ ਸੋਗ ਹੈ ਕਿ ਕਈ ਦਿਨ ਤੱਕ ਨਾ ਕਿਸੇ ਨੇ ਕੁਝ ਪਕਾਇਆ ਨਾ ਖਾਧਾ। ਡਾਕਟਰ ਨੇ ਪਰਿਵਾਰ ਦੇ ਕਿਸੇ ਜੀਅ ਦੇ ਦੇਹਾਂਤ ਹੋਣ ਤੇ ਸਿਰ ਮੁਨਾਉਣ ਦੀ ਰਸਮ ਤੋਂ ਲੈ ਕੇ ਪਿੰਡ ਦਾਨ ਕਰਨ ਤੱਕ ਸਾਰੀਆਂ ਰਸਮਾਂ ਕੀਤੀਆਂ ਤੇ ਤੇਰ੍ਹਵੀਂ ਕੀਤੀ, ਭੋਜ ਤੇ ਪਿੰਡ ਦੇ ਕਰੀਬ ਪੰਜ ਸੌ ਲੋਕਾਂ ਨੂੰ ਸੱਦਾ ਦਿੱਤਾ, ਪੂਜਾ ਪਾਠ ਤੋਂ ਬਾਅਦ ਸਭ ਨੂੰ ਖਾਣਾ ਖਵਾ ਕੇ ਕੁੱਕੜ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ। ਤੇਰ੍ਹਵੀਂ ਦੇ ਖਾਣੇ ਤੇ ਡਾਕਟਰ ਨੇ ਚਾਲੀ ਹਜਾਰ ਰੁਪਏ ਖਰਚ ਕੀਤੇ, ਸਾਰੇ ਇਲਾਕੇ ਚ ਕੁੱਕੜ ਦੀ ਤੇਰ੍ਹਵੀਂ ਦੀ ਚਰਚਾ ਚੱਲ ਰਹੀ ਹੈ।
Comment here