ਅਪਰਾਧਖਬਰਾਂਮਨੋਰੰਜਨ

ਕੁੰਦਰਾ ਦੇ ਦਫਤਰੋਂ ਮਿਲੀ ਗੁਪਤ ਅਲਮਾਰੀ, ਸ਼ਿਲਪਾ ਵੀ ਸ਼ੱਕ ਦੇ ਦਾਇਰੇ ਚ

ਅਸ਼ਲੀਲ ਫਿਲਮਾਂ ਬਣਾਉਣ ਤੇ ਪ੍ਰਸਾਰਿਤ ਕਰਨ ਦਾ ਦੋਸ਼ ਝੱਲ ਰਹੇ ਕਾਰੋਬਾਰੀ ਰਾਜ ਕੁੰਦਰਾ ਦੇ ਵਿਯਾਨ ਤੇ ਜੇਐੱਲ ਸਟ੍ਰੀਮ ਦਫ਼ਤਰ ਤੋਂ ਮੁੰਬਈ ਕਰਾਈਮ ਬ੍ਰਾਂਚ ਨੂੰ ਖ਼ੁਫੀਆ ਅਲਮਾਰੀ ਮਿਲੀ ਹੈ।  ਇਹ ਦਫ਼ਤਰ ਮੁੰਬਈ ਦੇ ਅੰਧੇਰੀ ’ਚ ਸਥਿਤ ਹੈ। ਇਸ ਅਲਮਾਰੀ ’ਚੋੰ ਰਾਜ ਕੁੰਦਰਾ ਨਾਲ ਜੁੜੇ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉਥੇ ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਮੁੰਬਈ ਕਰਾਈਮ ਬ੍ਰਾਂਚ ਰਾਜ ਕੁੰਦਰਾ ’ਤੇ ਆਪਣਾ ਸ਼ਿਕੰਜਾ ਕਸਦੀ ਜਾ ਰਹੀ ਹੈ। ਮੁੰਬਈ ਕਰਾਈਮ ਬ੍ਰਾਂਚ ਨੂੰ ਇਸ ਮਾਮਲੇ ’ਚ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ। ਅਜਿਹੇ ’ਚ ਕਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੈੱਲ ਨੇ ਵੈੱਬ ਸੀਰੀਜ਼ ‘ਗੰਦੀ ਬਾਤ’ ’ਚ ਕੰਮ ਕਰ ਚੁੱਕੀ ਅਦਾਕਾਰਾ ਗਹਿਣਾ ਵਸ਼ਿਸ਼ਠ ਸਮੇਤ ਤਿੰਨ ਲੋਕਾਂ ਨੂੰ ਸੰਮਨ ਭੇਜਿਆ ਹੈ। ਇਨ੍ਹਾਂ ਸਾਰਿਆਂ ਤੋਂ ਕਰਾਈਮ ਬਰਾਂਚ ਰਾਜ ਕੁੰਦਰਾ ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ਨੂੰ ਲੈ ਕੇ ਪੁੱਛਗਿੱਛ ਕਰੇਗਾ।ਰਾਜ ਕੁੰਦਰਾ ਦੀ ਪਤਨੀ ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਿਲਾਂ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਕ੍ਰਾਈਮ ਬ੍ਰਾਂਚ ਦੀ ਟੀਮ  ਸ਼ਿਲਪਾ ਦੇ ਘਰ ਪਹੁੰਚੀ ਤੇ ਤਕਰੀਬਨ 6 ਘੰਟੇ ਤੱਕ ਪੁੱਛਗਿੱਛ ਕੀਤੀ। ਇਥੋਂ ਤਲਾਸ਼ੀ ਦੌਰਾਨ ਕੁਝ ਇਲੈਕਟ੍ਰੋਨਿਕ ਚੀਜ਼ਾਂ ਜ਼ਬਤ ਕੀਤੀਆਂ। ਸੂਤਰਾਂ ਮੁਤਾਬਕ ਕ੍ਰਾਈਮ ਬ੍ਰਾਂਚ ਨੂੰ ਅਜਿਹੀ ਜਾਣਕਾਰੀ ਮਿਲੀ ਕਿ ਸ਼ਿਲਪਾ ਨੂੰ ਹਾਟਸ਼ਾਟ  ਬਾਰੇ ’ਚ ਪਤਾ ਸੀ।  ਪੁਲਸ ਨੇ ਗਿ੍ਰਫ਼ਤਾਰ ਮੁਲਜ਼ਮਾਂ ਦੇ ਮੋਬਾਇਲ ’ਚੋਂ ਮਿਲੇ ਕੁਝ ਮੈਸੇਜ ਵੀ ਸ਼ਿਲਪਾ ਨੂੰ ਦਿਖਾਏ ਅਤੇ ਉਨ੍ਹਾਂ ਦੇ ਬਾਰੇ ’ਚ ਵੀ ਸਵਾਲ ਪੁੱਛੇ। ਇਨ੍ਹਾਂ ਸਵਾਲਾਂ ਦੇ ਜਵਾਬ ’ਚ ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ‘ਹਾਟਸ਼ਾਟ ਐਪ’ ’ਤੇ ਜੋ ਵੀ ਵੀਡੀਓਜ਼ ਹਨ ਉਹ ‘ਅਸ਼ਲੀਲ’ ਨਹੀਂ ਸਗੋਂ ‘ਇਰੋਟਿਕ’ ਹਨ। ਅਦਾਕਾਰਾ ਨੇ ਇਹ ਵੀ ਕਿਹਾ ਕਿ ਅਜਿਹਾ ਕੰਟੈਂਟ ਤਾਂ ਦੂਜੇ ਓਟੀਟੀ ਪਲੇਟਫਾਰਮ ’ਤੇ ਵੀ ਮੌਜੂਦ ਹੁੰਦਾ ਹੈ ਜਿਸ ’ਚ ਕਾਫ਼ੀ ਕੁਝ ਇਸ ਤੋਂ ਵਧ ਹੁੰਦਾ ਹੈ। ਸੂਤਰਾਂ ਮੁਤਾਬਕ ਸ਼ਿਲਪਾ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਜਿਨ੍ਹਾਂ ਵੀਡੀਓਜ਼ ਨੂੰ ਪੁਲਸ ਅਸ਼ਲੀਲ ਵੀਡੀਓਜ਼ ਦੱਸ ਰਹੀ ਹੈ ਉਨ੍ਹਾਂ ਨੂੰ ਬਣਾਉਣ ’ਚ ਉਨ੍ਹਾਂ ਦਾ ਹੱਥ ਨਹੀਂ ਹੈ। ਰਾਜ ਫਿਲਹਾਲ ਪੁਲਿਸ ਹਿਰਾਸਤ ’ਚ ਹੈ ਅਤੇ ਉਸ ਦਾ ਪੁਲਿਸ ਰਿਮਾਂਡ 27 ਜੁਲਾਈ ਤਕ ਵਧਾ ਦਿੱਤਾ ਗਿਆ ਹੈ। ਇਸ ਮਾਮਲੇ ਚ ਅਭਿਨੇਤਾ ਮੁਕੇਸ਼ ਖੰਨਾ ਨੇ ਕਿਹਾ ਹੈ ਕਿ ਅਦਾਕਾਰਾ ਸ਼ੈੱਟੀ ਨੂੰ ਰਾਜ ਕੁੰਦਰਾ ਦੇ ਮਾਮਲੇ ’ਚ ਜਾਣਕਾਰੀ ਜ਼ਰੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਸ਼ਿਲਪਾ ਕੁੰਦਰਾ ਬਾਰੇ ਜਾਣਦੀ ਹੈ ਤਾਂ ਉਸ ਨੂੰ ਸੱਚ ਦੱਸਣਾ ਚਾਹੀਦਾ ਹੈ।

Comment here