ਅਪਰਾਧਖਬਰਾਂਮਨੋਰੰਜਨ

ਕੁੰਦਰਾ ਤੇ ਸਾਥੀ 14 ਦਿਨਾਂ ਲਈ ਨਿਆਂਇਕ ਹਿਰਾਸਤ ਚ ਭੇਜੇ

ਮੁੰਬਈ- ਅਸ਼ਲੀਲ ਫਿਲਮਾਂ ਦੇ ਨਿਰਮਾਣ ਅਤੇ ਕਾਰੋਬਾਰ ਦੇ ਮਾਮਲੇ ਵਿਚ ਮੁੰਬਈ ਪੁਲਿਸ ਦੀ ਕਰਾਇਮ ਬ੍ਰਾਂਚ ਦੇ ਚੁੰਗਲ ਫਸੇ ਰਾਜ ਕੁੰਦਰਾ  ਨੇ ਆਪਣੀ ਗ੍ਰਿਫਤਾਰੀ ਨੂੰ ਬੰਬੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ,  ਰਾਜ ਕੁੰਦਰਾ ਨੂੰ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ), 34 (ਕਾਮਨ ਇੰਟੈਨਸ਼ਨ), 292 ਅਤੇ 293 (ਅਸ਼ਲੀਲਤਾ ਅਤੇ ਅਸ਼ੁੱਧਤਾ) ਅਤੇ ਇਨਫਾਰਮੇਸ਼ਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ । ਕੁੰਦਰਾ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਰਾਜ ਕੁੰਦਰਾ ਅਤੇ ਉਸ ਦੇ ਇਕ ਹੋਰ ਸਾਥੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਮੁੰਬਈ ਪੁਲਿਸ ਨੇ ਮੁਲਜ਼ਮ ਦੀ ਹਿਰਾਸਤ ਵਿਚ ਵਾਧਾ ਕਰਨ ਦੀ ਮੰਗ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਅਜਿਹੇ ਵਿਚ ਰਾਜ ਕੁੰਦਰਾ ਤੋਂ ਹੋਰ ਵੀ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ।

ਪਿਛਲੇ ਇਕ ਹਫ਼ਤੇ ਵਿਚ ਇਸ ਕੇਸ ਵਿਚ ਕੀ-ਕੀ ਹੋਇਆ ਸੀ, ਆਓ ਜਾਣਦੇ ਹਾਂ-19 ਜੁਲਾਈ – ਦੇਰ ਰਾਤ ਰਾਜ ਕੁੰਦਰਾ ਨੂੰ ਕਰਾਇਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪ ਰਾਹੀਂ ਉਨ੍ਹਾਂ ਦਾ ਪ੍ਰਸਾਰਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ । 20 ਜੁਲਾਈ – ਪੁਲਿਸ ਨੇ ਰਾਜ ਅਤੇ ਰਿਆਨ ਥਾਰਪੇ ਨੂੰ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ 23 ਜੁਲਾਈ ਤਕ ਪੁਲਿਸ ਕਸਟਡੀ ਵਿਚ ਭੇਜ ਦਿੱਤਾ। ਸ਼ਾਮ ਨੂੰ ਮੁੰਬਈ ਪੁਲਿਸ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਰਾਜ ਕੁੰਦਰਾ ਨੂੰ ਇਸ ਪੂਰੇ ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਦੱਸਿਆ। ਰਾਜ ਕੁੰਦਰਾ ਦੀ ਗ੍ਰਿਫਤਾਰੀ ਦੇ ਨਾਲ ਹੀ ਕਈ ਬਿਆਨ ਵੀ ਸਾਹਮਣੇ ਆਏ। ਗਹਿਨਾ ਵਸ਼ਿਸ਼ਠਾ ਨੇ ਜਿੱਥੇ ਰਾਜ ਦਾ ਸਮਰਥਨ ਕਰਦਿਆਂ ਕਿਹਾ ਕਿ ਉਸ ਦੀਆਂ ਵੀਡੀਓ ਅਸ਼ਲੀਲ ਨਹੀਂ ਸਨ। ਉਥੇ ਪੂਨਮ ਪਾਂਡੇ ਨੇ ਆਪਣੇ ਪੁਰਾਣੇ ਕੇਸ ਦੀ ਯਾਦ ਦਿਵਾ ਦਿੱਤੀ। 23 ਜੁਲਾਈ- ਰਾਜ ਕੁੰਦਰਾ ਦੀ ਪੁਲਿਸ ਕਸਟਡੀ ਅਦਾਲਤ ਨੇ 27 ਜੁਲਾਈ ਤਕ ਚਾਰ ਹੋਰ ਵਧਾ ਦਿੱਤੇ। ਸ਼ਿਲਪਾ ਸ਼ੈੱਟੀ ਨੇ ਆਪਣੀ ਫਿਲਮ ਹੰਗਾਮਾ 2 ਲਈ ਇਕ ਇੰਸਟਾਗ੍ਰਾਮ ਪੋਸਟ ਲਿਖੀ। 23 ਜੁਲਾਈ- ਕ੍ਰਾਈਮ ਬ੍ਰਾਂਚ ਦੀ ਇਕ ਟੀਮ ਨੇ ਸ਼ਿਲਪਾ ਅਤੇ ਜੁਹੂ ਵਿਚ ਰਾਜ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ। ਕ੍ਰਾਈਮ ਬ੍ਰਾਂਚ ਨੇ ਸ਼ਿਲਪਾ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ। ਰਿਪੋਰਟਾਂ ਅਨੁਸਾਰ ਇਸ ਦੌਰਾਨ ਮੁੱਖ ਦੋਸ਼ੀ ਰਾਜ ਕੁੰਦਰਾ ਵੀ ਮੌਜੂਦ ਸੀ। ਸ਼ਿਲਪਾ ਨੇ ਰਾਜ ਦਾ ਬਚਾਅ ਕੀਤਾ ਅਤੇ ਹੌਟ ਸ਼ਾਟਸ ਐਪ ਦੇ ਕੰਟੈਂਟ ਬਾਰੇ ਅਣਜਾਣਤਾ ਜ਼ਾਹਰ ਕੀਤੀ। 23 ਜੁਲਾਈ – ਰਾਜ ਕੁੰਦਰਾ ਦੇ ਵਕੀਲ ਨੇ ਦੱਸਿਆ ਕਿ ਉਹ ਗ੍ਰਿਫਤਾਰੀ ਨੂੰ ਬੰਬੇ ਹਾਈ ਕੋਰਟ ਵਿਚ ਚੁਣੌਤੀ ਦੇਣਗੇ। ਗ੍ਰਿਫਤਾਰੀ ਗੈਰ ਕਾਨੂੰਨੀ ਹੈ। 25 ਜੁਲਾਈ- ਮੁੰਬਈ ਕ੍ਰਾਈਮ ਬ੍ਰਾਂਚ ਦੀ ਜਾਣਕਾਰੀ ‘ਤੇ ਕਾਨਪੁਰ ‘ਚ ਰਾਜ ਕੁੰਦਰਾ ਦੇ ਦੋ ਆਕਊਂਟਸ ਜ਼ਬਤ ਕੀਤੇ ਗਏ। ਅਦਾਕਾਰਾ ਗਹਿਨਾ ਵਸ਼ਿਸ਼ਠ ਸਮੇਤ ਤਿੰਨ ਨੂੰ ਸੰਮਣ ਭੇਜਿਆ ਗਿਆ। ਗਹਿਨਾ ਨੇ ਬਾਹਰ ਆਉਂਦੇ ਹੀ ਆਪਣੀ ਅਸਮਰੱਥਾ ਜ਼ਾਹਰ ਕੀਤੀ। 25 ਜੁਲਾਈ- ਕ੍ਰਾਈਮ ਬ੍ਰਾਂਚ ਨੇ ਜਾਣਕਾਰੀ ਦਿੱਤੀ ਕਿ ਅਸ਼ਲੀਲ ਰੈਕੇਟ ਮਾਮਲੇ ਵਿਚ ਪੁਲਿਸ ਵੱਲੋਂ ਰਾਜ ਕੁੰਦਰਾ ਦੇ 4 ਕਰਮਚਾਰੀਆਂ ਨੂੰ ਗਵਾਹ ਬਣਾਇਆ ਗਿਆ ਹੈ।

ਸ਼ਰਲਿਨ ਤੇ ਪੂਨਮ ਨੂੰ ਅਦਾਲਤੀ ਰਾਹਤ

ਇਸ ਮਾਮਲੇ ਵਿੱਚ ਸ਼ਰਲਿਨ ਚੋਪੜਾ ਤੇ ਪੂਨਮ ਪਾਂਡੇ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਸਲ ਵਿਚ ਮੁੰਬਈ ਪੁਲਿਸ ਨੇ ਦੋਵਾਂ ਨੂੰ ਸੰਮਨ ਜਾਰੀ ਕੀਤਾ ਸੀ ਤੇ ਪੁੱਛਗਿੱਛ ਲਈ ਤਲਬ ਕੀਤਾ ਸੀ। ਇਸ ਦੇ ਖਿਲਾਫ਼ ਦੋਵਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਪੇਸ਼ਗੀ ਜ਼ਮਾਨਤ ਮੰਗੀ ਸੀ। ਹਾਈ ਕੋਰਟ ਨੇ ਮੁੰਬਈ ਪੁਲਿਸ ਨੂੰ ਕਿਹਾ ਕਿ ਉਹ ਦੋਵਾਂ ਅਦਾਕਾਰਾਂ ਖਿਲਾਫ਼ 20 ਸਤੰਬਰ ਤੱਕ ਕੋਈ ਠੋਸ ਕਾਰਵਾਈ ਨਾ ਕਰਨ। ਇਸ ਤੋਂ ਪਹਿਲਾਂ ਪੋਰਨੋਗ੍ਰਾਫੀ ਰੈਕੇਟ ਮਾਮਲੇ ਦੇ ਸਬੰਧ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਸ਼ਾਮ ਨੂੰ ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਨੋਟਿਸ ਜਾਰੀ ਕੀਤਾ ਤੇ ਉਨ੍ਹਾਂ ਨੂੰ 27 ਜੁਲਾਈ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ।

Comment here