ਗੁਜ਼ਰਾਂਵਾਲਾ-ਇੱਥੇ ਮੰਗੇਤਰ ਵਲੋਂ ਮੰਗਣੀ ਤੋੜਨ ਨੂੰ ਲੈ ਕੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਜ਼ਿਲ੍ਹਾ ਗੁਜ਼ਰਾਂਵਾਲਾ ਦੇ ਕਸਬਾ ਮੌਜਾ ਨੱਥੂਸੂਆ ’ਚ ਇਕ ਕੁੜੀ ਨੇ ਆਪਣੇ ਮੰਗੇਤਰ, ਚਾਚਾ ਅਤੇ ਮਾਸੀ ਦਾ ਗੋਲ਼ੀ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕੁੜੀ ਵੱਲੋਂ ਇਸ ਵਾਰਦਾਤ ਨੂੰ ਇਸ ਕਾਰਨ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਕਿਉਂਕਿ ਉਸਦੇ ਮੰਗੇਤਰ ਅਤੇ ਪਰਿਵਾਰ ਨੇ ਮੰਗਣੀ ਤੋੜ ਦਿੱਤੀ ਸੀ। ਸੂਤਰਾਂ ਮੁਤਾਬਕ ਹਾਫਿਜ਼ਾਬਾਦ ਦੇ ਨੋਟਾ ਗੋਲਡਨ ਦੀ ਰਹਿਣ ਵਾਲੀ ਕੁੜੀ ਮੋਹਸਿਨ ਏਜਾਜ਼ ਦੀ ਮੰਗਣੀ ਉਸ ਦੇ ਚਾਚਾ ਅਤਾਉੱਲਾ ਸੇਵਿਆਂ ਦੇ ਮੁੰਡੇ ਰਫੀਕ ਉੱਲਾ ਨਾਲ ਹੋਈ ਸੀ ਪਰ ਕੁਝ ਦਿਨ ਪਹਿਲਾਂ ਰਫੀਕ ਅਤੇ ਚਾਚਾ ਅਤਾਉੱਲਾ ਨੇ ਇਹ ਮੰਗਣੀ ਮੋਹਸਿਨ ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਤੋੜ ਦਿੱਤੀ। ਜਿਸ ’ਤੇ ਮੋਹਸਿਨ ਖਫ਼ਾ ਚਲ ਰਹੀ ਸੀ ਅਤੇ ਦੋਵੇਂ ਪਰਿਵਾਰਾਂ ਵਿਚ ਵਿਵਾਦ ਬਣਿਆ ਹੋਇਆ ਸੀ।
ਅੱਜ ਉਸ ਦੀ ਮਾਸੀ ਸਾਫੀਆਂ ਵਾਸੀ ਮੌਜਾ ਨੱਥੂਸੂਆ, ਜੋ ਮੰਗੇਤਰ ਰਫੀਕ ਦੀ ਵੀ ਰਿਸ਼ਤੇਦਾਰ ਸੀ, ਦੇ ਘਰ ’ਤੇ ਸਮਝੌਤਾ ਕਰਨ ਦੇ ਲਈ ਦੋਵੇਂ ਪਰਿਵਾਰ ਇਕੱਠੇ ਹੋਏ ਸਨ। ਕੁਝ ਦੇਰ ਗੱਲਬਾਤ ਕਰਨ ਦੇ ਬਾਅਦ ਦੋਹੇਂ ਪਰਿਵਾਰਾਂ ਦੀ ਕੁਝ ਤਕਰਾਰ ਹੋ ਗਈ। ਜਿਸ ’ਤੇ ਕੁੜੀ ਮੋਹਸਿਨ ਨੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀ ਲੱਗਣ ਕਾਰਨ ਰਫੀਕ, ਉਸ ਦੇ ਪਿਤਾ ਅਤਾਉੱਲਾ ਅਤੇ ਮਾਸੀ ਸਾਫੀਆਂ ਦੀ ਮੌਤ ਹੋ ਗਈ।
ਕੁੜੀ ਨੇ ਮੰਗਣੀ ਤੋੜਨ ‘ਤੇ ਮੰਗੇਤਰ, ਚਾਚੇ ਤੇ ਮਾਸੀ ਦਾ ਕੀਤਾ ਕਤਲ


Comment here