ਅਜਬ ਗਜਬਖਬਰਾਂਬਾਲ ਵਰੇਸ

ਕੁੜੀ ਨੇ ਇਕ ਹੱਥ ਨਾਲ ਬਣਾਈਆਂ ਵੱਖ-ਵੱਖ 15 ਤਸਵੀਰਾਂ!!

ਲਖਨਊ–ਯੂ. ਪੀ. ਦੇ ਬਦਾਯੂੰ ਸ਼ਹਿਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਬਦਾਯੂੰ ਜ਼ਿਲੇ ਦੇ ਵਿਜੇ ਨਗਲਾ ਪਿੰਡ ਦੀ ਰਹਿਣ ਵਾਲੀ ਨੂਰਜਹਾਂ ਇਕੋ ਹੀ ਸਮੇਂ ਵਿਚ 15 ਵੱਖ-ਵੱਖ ਲੋਕਾਂ ਦਾ ਸਕੈੱਚ ਬਣਾਉਂਦੀ ਦਿਖਾਈ ਦੇ ਰਹੀ ਹੈ।
ਵੀਡੀਓ ਵਿਚ ਲੜਕੀ ਨੂੰ ਪੈਨ ਫੜਨ ਲਈ ਲਕੜ ਦਾ ਫੇਰਮ ਬਣਾਉਂਦੇ ਹੋਏ ਦਿਖਾਇਆ ਗਿਆ ਹੈ। ਉਹ ਲਕੜ ਦੇ ਲੰਬਕਾਰੀ ਤੇ ਹੋਰੀਜੱਟਲ ਰੱਖਦੀ ਹੈ, ਉਨ੍ਹਾਂ ਨੂੰ ਬੰਨ੍ਹਦੀ ਹੈ ਅਤੇ ਉਸ ਵਿਚ ਨੀਲੇ ਅਤੇ ਲਾਲ ਰੰਗ ਦੇ ਪੈੱਨ ਲਗਾਉਂਦੀ ਹੈ। ਉਹ ਇਕੱਠੇ ਮਹਾਤਮਾ ਗਾਂਧੀ. ਡਾ. ਬੀ. ਆਰ. ਅੰਬੇਡਕਰ, ਭਗਤ ਸਿੰਘ, ਡਾ. ਰਾਜਿੰਦਰ ਪ੍ਰਸਾਦ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਹਸਤੀਆਂ ਦੇ 15 ਚਿੱਤਰ ਬਣਾਉਂਦੀ ਹੈ।
ਕਾਰੋਬਾਰੀ ਆਨੰਦ ਮਹਿੰਦਰਾ ਨੇ ਵੀ ਟਵੀਟ ਕਰ ਕੇ ਇਸ ਕੁੜੀ ਦੇ ਟੈਲੇਂਟ ਦੀ ਸ਼ਲਾਘਾ ਕਰਦੇ ਹੋਏ ਇਸਨੂੰ ‘ਚਮਤਕਾਰ’ ਦੱਸਿਆ ਹੈ। ਵੀਡੀਓ ਕਲਿਪ ਵਿਚ ਇਕ ਹੱਥ ਨਾਲ ਇਕ ਕੁੜੀ ਇਕੱਠੇ 15 ਸਕੈੱਚ ਬਣਾਉਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ਇਹ ਸੰਭਵ ਹੀ ਕਿਵੇਂ ਹੈ? ਜ਼ਾਹਿਰ ਹੈ ਉਹ ਇਕ ਪ੍ਰਤਿਭਾਸ਼ਾਲੀ ਕਲਾਕਾਰ ਹੈ ਪਰ ਇਕ ਵਾਰ ਵਿਚ 15 ਚਿੱਤਰਾਂ ਨੂੰ ਚਿਤਰਤ ਕਰਨਾ ਕਲਾ ਤੋਂ ਕਿਤੇ ਜ਼ਿਆਦਾ ਹੈ।

Comment here