ਨੋਇਡਾ-ਇੱਥੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਨੇ ਦੱਸਿਆ ਕਿ ਜਨਪਦ ਗੌਤਮਬੁੱਧ ਨਗਰ ਵਿਚ ਇਕ ਨਿਜੀ ਹਸਪਤਾਲ ‘ਚ ਨੌਕਰੀ ਲਗਵਾਉਣ ਦੇ ਨਾਂ ‘ਤੇ ਹਸਪਤਾਲ ਮੁਲਾਜ਼ਮ ਨੇ ਇਕ ਕੁੜੀ ਨੂੰ ਆਪਣੇ ਜਾਲ ‘ਚ ਫਸਾਇਆ ਤੇ ਆਪਣੇ ਦੋਸਤਾਂ ਨਾਲ ਰਲ਼ ਕੇ ਕਥਿਤ ਤੌਰ ‘ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਪੁਲਸ ਘਟਨਾ ਦੀ ਰਿਪੋਰਟ ਦਰਜ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਕਾਸਨਾ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਮੁਲਾਕਾਤ ਨਿਜੀ ਹਸਪਤਾਲ ਵਿਚ ਕੰਮ ਕਰਨ ਵਾਲੇ ਨੀਲੂ ਭਾਟੀ ਨਾਲ ਹੋਈ। ਨੀਲੂ ਭਾਟੀ ਨੇ ਕੁੜੀ ਨੂੰ ਕਿਹਾ ਕਿ ਉਹ ਉਸ ਦੀ ਨੌਕਰੀ ਹਸਪਤਾਲ ਵਿਚ ਲਗਵਾ ਦੇਵੇਗਾ। ਉਨ੍ਹਾਂ ਦੱਸਿਆ ਕਿ ਪੀੜਤਾ ਮੁਤਾਬਕ ਕੁੱਝ ਦਿਨ ਪਹਿਲਾਂ ਨੀਲੂ ਭਾਟੀ ਨੇ ਨੌਕਰੀ ਲਗਵਾਉਣ ਦੇ ਨਾਂ ‘ਤੇ ਉਸ ਤੋਂ 10 ਹਜ਼ਾਰ ਰੁਪਏ ਲੈ ਲਏ। ਦੋਸ਼ ਹੈ ਕੇ ਪੈਸੇ ਵਾਪਸ ਮੰਗਣ ‘ਤੇ ਨੀਲੂ ਨੇ ਐਤਵਾਰ ਨੂੰ ਉਸ ਨੂੰ ਸਲੇਮਪੁਰ ਗੁਰਜਰ ਸਥਿਤ ਆਪਣੇ ਘਰ ਬੁਲਾਇਆ। ਪੀੜਤਾ ਦਾ ਦੋਸ਼ ਹੈ ਕਿ ਨੀਲੂ ਤੇ ਉਸ ਦੇ ਕੁੱਝ ਸਾਥੀਆਂ ਨੇ ਉਸ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ।
Comment here