ਅਜਬ ਗਜਬਖਬਰਾਂਦੁਨੀਆ

ਕੁੜੀ ਦੇ ਜੁੜਵਾ ਬੱਚੇ ਦੇ ਪਿਓ ਵੱਖ-ਵੱਖ ਨਿਕਲੇ!!

ਬ੍ਰਾਜ਼ੀਲ-ਆਮ ਤੌਰ ‘ਤੇ ਜੁੜਵਾਂ ਬੱਚਿਆਂ ਦਾ ਪਿਤਾ ਇੱਕ ਹੀ ਹੁੰਦਾ ਹੈ, ਪਰ ਦੁਨੀਆ ਵਿੱਚ ਕਰੋੜਾਂ ਵਿੱਚੋਂ ਇੱਕ ਅਜਿਹਾ ਮਾਮਲਾ ਹੈ, ਜਿਸ ਵਿੱਚ ਇਕੱਠੇ ਪੈਦਾ ਹੋਏ ਬੱਚਿਆਂ ਦੇ biological ਪਿਤਾ ਵੱਖ-ਵੱਖ ਹੁੰਦੇ ਹਨ। ਅਜਿਹਾ ਹੀ ਕੁਝ ਬ੍ਰਾਜ਼ੀਲ ਦੀ ਰਹਿਣ ਵਾਲੀ ਮਾਂ ਨਾਲ ਹੋਇਆ ਹੈ। ਬ੍ਰਾਜ਼ੀਲ ‘ਚ ਰਹਿਣ ਵਾਲੀ 19 ਸਾਲਾ ਲੜਕੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਬੱਚੇ ਦਾ ਚਿਹਰਾ ਉਸ ਵਿਅਕਤੀ ਨਾਲ ਮੇਲ ਨਹੀਂ ਖਾਂਦਾ ਸੀ ਜਿਸ ਦਾ ਨਾਮ ਉਸ ਨੇ ਆਪਣੇ ਪਿਤਾ ਵਜੋਂ ਲਿਆ ਸੀ। ਅਜਿਹੇ ‘ਚ ਉਨ੍ਹਾਂ ਨੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ।
ਟੈਸਟ ‘ਚ ਪਾਇਆ ਗਿਆ ਕਿ ਵਿਅਕਤੀ ਸਿਰਫ ਇਕ ਬੱਚੇ ਦਾ ਜੈਵਿਕ ਪਿਤਾ ਹੈ, ਜਦਕਿ ਦੂਜੇ ਬੱਚੇ ਦਾ ਟੈਸਟ ਨੈਗੇਟਿਵ ਆਇਆ ਹੈ। ਜਦੋਂ ਲੜਕੀ ਨੂੰ ਕਿਸੇ ਹੋਰ ਵਿਅਕਤੀ ਨਾਲ ਆਪਣੇ ਸਬੰਧਾਂ ਬਾਰੇ ਯਾਦ ਆਇਆ ਤਾਂ ਉਸ ਨੇ ਦੂਜੇ ਬੱਚੇ ਦਾ ਡੀ.ਐਨ.ਏ. ਕਰਵਾਇਆ ਤੇ ਉਹ ਮੇਲ ਖਾ ਗਿਆ। ਇਸ ਕਿਸਮ ਦੀ ਸਥਿਤੀ ਨੂੰ ਹੈਟਰੋਪੈਰੈਂਟਲ ਸੁਪਰਫੈਕੰਡੇਸ਼ਨ ਕਿਹਾ ਜਾਂਦਾ ਹੈ।
ਅਜਿਹੇ ਕੇਸ ਲੱਖਾਂ ਵਿੱਚੋਂ ਇੱਕ ਹੁੰਦੇ ਹਨ
Dr Tulio Jorge Franco ਦੇ ਅਨੁਸਾਰ, ਇਹ ਦੁਨੀਆ ਭਰ ਵਿੱਚ ਹੇਟਰੋਪੈਰੈਂਟਲ ਸੁਪਰਫਿਕੰਡੇਸ਼ਨ ਦਾ 20ਵਾਂ ਮਾਮਲਾ ਹੈ। ਪੁਰਤਗਾਲ ਦੇ ਨਿਊਜ਼ ਆਉਟਲੈਟ G1 ਦੇ ਅਨੁਸਾਰ, ਅਜਿਹੀ ਗਰਭ ਅਵਸਥਾ ਉਦੋਂ ਹੁੰਦੀ ਹੈ ਜਦੋਂ ਮਾਂ ਦੇ ਦੋ ਐਗਸ ਦੋ ਵੱਖ-ਵੱਖ ਮਰਦਾਂ ਦੇ ਸ਼ੁਕਰਾਣੂ ਦੁਆਰਾ ਫਰਟੀਲਾਇਜ਼ ਹੁੰਦੇ ਹਨ। ਉਨ੍ਹਾਂ ਦਾ ਜੈਨੇਟਿਕ ਮਟਿਰੀਅਲ ਮਾਂ ਦਾ ਹੁੰਦਾ ਹੈ ਪਰ ਪਲੈਸੈਂਟਾ ਵੱਖਰਾ ਹੁੰਦਾ ਹੈ। ਜੇਕਰ ਜਨਮ ਤੋਂ ਪਹਿਲਾਂ ਜੁੜਵਾਂ ਬੱਚਿਆਂ ਦਾ ਪੈਟਰਨਿਟੀ ਟੈਸਟ ਕਰਵਾਇਆ ਜਾਂਦਾ ਹੈ, ਤਾਂ ਇਸ ਨਾਲ ਗਰਭਪਾਤ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਕੋਈ ਵੀ ਇਸ ਨੂੰ ਜਲਦੀ ਕਰਵਾਉਣਾ ਨਹੀਂ ਚਾਹੁੰਦਾ।

Comment here