ਕਰਾਚੀ-ਪਾਕਿਸਤਾਨ ’ਚ ਕੋਹਾਤ ਸ਼ਹਿਰ ਦੀ ਬਹਾਦਰ ਕਾਲੋਨੀ ’ਚ ਚੱਲ ਰਹੇ ਇਕ ਮਦਰਸੇ ’ਚ ਤਿੰਨ ਅਧਿਆਪਕਾਂ ਨੂੰ ਤਿੰਨ ਨਾਬਾਲਿਗ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਅਤੇ ਤਸ਼ੱਦਤ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਕੋਹਾਤ ਦੀ ਬਹਾਦਰ ਕਾਲੋਨੀ ’ਚ ਚੱਲ ਰਹੇ ਧਾਰਮਿਕ ਮਦਰਸੇ ਦੇ ਤਿੰਨ ਅਧਿਆਪਕ ਤਿੰਨ ਨਾਬਾਲਿਗ ਕੁੜੀਆਂ, ਜੋ ਮਦਰਸੇ ਵਿਚ ਧਾਰਮਿਕ ਸਿੱਖਿਆ ਪ੍ਰਾਪਤ ਕਰਨ ਲਈ ਆਉਦੀਆਂ ਸਨ, ਨੂੰ ਜ਼ੰਜ਼ੀਰਾਂ ਨਾਲ ਬੰਨ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਦਿਖਾਈ ਦੇ ਰਹੇ ਸਨ।
ਪੁਲਸ ਨੇ ਵਾਇਰਲ ਵੀਡੀਓ ’ਤੇ ਕਾਰਵਾਈ ਕਰਦੇ ਹੋਏ ਮਦਰਸੇ ਦੇ ਅਧਿਆਪਕ ਕਫਾਇਤ ਹੁਸੈਨ, ਹਸਨ ਕਮਾਲ ਅਤੇ ਮਾਜਿਦ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੀੜਤ ਕੁੜੀਆਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਇਆ ਕਿ ਇਹ ਤਿੰਨੇ ਅਧਿਆਪਕ ਲੰਮੇ ਸਮੇਂ ਤੋਂ ਕੁੜੀਆਂ ਨਾਲ ਅਜਿਹੀਆਂ ਹਰਕਤਾਂ ਕਰਦੇ ਆ ਰਹੇ ਹਨ। ਤਿੰਨੇ ਇਕ ਹੀ ਕਮਰੇ ’ਚ ਕੁੜੀਆਂ ਨੂੰ ਲੈ ਕੇ ਉਨ੍ਹਾਂ ਨਾਲ ਸਮੂਹਿਕ ਰੂਪ ਵਿਚ ਅਸ਼ਲੀਲ ਹਰਕਤਾਂ ਕਰਦੇ ਹਨ।
Comment here