ਅਪਰਾਧਸਿਆਸਤਖਬਰਾਂ

ਕੁੜੀਆਂ ਦੇ ਬਾਥਰੂਮ ‘ਚ ਝਾਤੀਆਂ ਮਾਰਦਾ ਕੰਟੀਨ ਮੁਲਾਜ਼ਮ ਅੜਿੱਕੇ

ਮੁੰਬਈ-ਨਿਊਜ਼ ਏਜੰਸੀ ਪ੍ਰੈਸ ਟਰੱਸਟ ਆਫ ਇੰਡੀਆ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਆਈ.ਆਈ.ਟੀ. ਮੁੰਬਈ ਵਿੱਚ ਇੱਕ ਕੰਟੀਨ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਹੋਸਟਲ ‘ਚ ਲੜਕੀਆਂ ਦੇ ਬਾਥਰੂਮ ‘ਚ ਝਾਤੀਆਂ ਮਾਰਦਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ 21 ਸਾਲਾ ਪਿੰਟੂ ਗਰਿਆ ਹੈ। ਉਹ ਐਤਵਾਰ ਰਾਤ ਕਥਿਤ ਤੌਰ ‘ਤੇ ਪਾਈਪ ‘ਤੇ ਚੜ੍ਹ ਕੇ ਲੜਕੀਆਂ ਦੇ ਟਾਇਲਟ ‘ਚ ਝਾਕ ਰਿਹਾ ਸੀ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਉਸ ਨੇ ਕੁੜੀਆਂ ਦੀ ਵੀਡੀਓ ਤਾਂ ਨਹੀਂ ਬਣਾਈ। ਅਧਿਕਾਰੀਆਂ ਮੁਤਾਬਕ ਤਸੱਲੀ ਵਾਲੀ ਗੱਲ ਇਹ ਹੈ ਕਿ ਅਜੇ ਤਕ ਮੁਲਜ਼ਮ ਦੇ ਮੋਬਾਈਲ ਤੋਂ ਕੋਈ ਇਤਰਾਜ਼ਯੋਗ ਫੋਟੋ ਜਾਂ ਵੀਡੀਓ ਨਹੀਂ ਮਿਲੀ ਹੈ।

Comment here