ਖਬਰਾਂਚਲੰਤ ਮਾਮਲੇਦੁਨੀਆ

ਕੁੜੀਆਂ ਦੇ ਇਕੱਲੇ ਜਾਣ ’ਤੇ ਜਾਮਾ ਮਸਜਿਦ ’ਚ ਲੱਗੀ ਪਾਬੰਦੀ

ਨਵੀਂ ਦਿੱਲੀ–ਜਾਮਾ ਮਸਜਿਦ ਪ੍ਰਬੰਧਨ ਨੇ ਜਾਮਾ ਮਸਜਿਦ ਵਿਚ ਹੁਣ ਕੁੜੀਆਂ ਦੇ ਇਕੱਲੇ ਦਾਖ਼ਲ ਹੋਣ ’ਤੇ ਪਾਬੰਦੀ ਹੈ। ਇਸ ਸਬੰਧੀ ਮਸਜਿਦ ਦੇ ਗੇਟ ’ਤੇ ਪੱਟੀ ਲਗਾਈ ਗਈ ਹੈ, ਜਿਸ ’ਤੇ ਲਿਖਿਆ ਹੈ ਕਿ ਜਾਮਾ ਮਸਜਿਦ ਵਿਚ ਕੁੜੀਆਂ ਦਾ ਇਕੱਲਿਆਂ ਦਾਖ਼ਲ ਹੋਣਾ ਮਨ੍ਹਾ ਹੈ। ਹਾਲਾਂਕਿ ਇਸ ਤੋਂ ਬਾਅਦ ਮਾਮਲਾ ਗਰਮਾ ਗਿਆ। ਸੋਸ਼ਲ ਮੀਡੀਆ ’ਤੇ ਵੀ ਜਾਮਾ ਮਸਜਿਦ ਪ੍ਰਬੰਧਨ ਦੀ ਆਲੋਚਨਾ ਹੋ ਰਹੀ ਹੈ। ਇਸ ’ਤੇ ਮਸਜਿਦ ਦੇ ਅਧਿਕਾਰੀ ਸਬੀਉੱਲਾ ਖਾਨ ਦੱਸਦੇ ਹਨ ਕਿ ਇੱਥੇ ਕਈ ਵਾਰ ਕੁੜੀਆਂ-ਮੁੰਡੇ ਟਿਕਟਾਕ ਦੀ ਸ਼ੂਟਿੰਗ ਕਰਦੇ ਹਨ ਅਤੇ ਪੁੱਠੀਆਂ-ਸਿੱਧੀਆਂ ਹਰਕਤਾਂ ਕਰਦੇ ਹਨ।

Comment here