ਕਰਾਚੀ-ਗਿਲਗਿਤ ਬਾਲਟੀਸਤਾਨ ਰਾਜ ਦੇ ਜ਼ਿਲ੍ਹਾ ਸਮੀਗਤ ਦੇ ਦਲੇਰ ਕਸਬੇ ਦੇ ਕੁੜੀਆਂ ਦੇ ਸਰਕਾਰੀ ਮਿਡਲ ਸਕੂਲ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ) ਦੇ ਅੱਤਵਾਦੀਆਂ ਅਤੇ ਉਨਾਂ ਦੇ ਕੱਟੜਪੰਥੀ ਸਹਾਇਕਾਂ ਨੇ ਸਾੜ ਕੇ ਸੁਆਹ ਕਰ ਦਿੱਤਾ। ਸੂਤਰਾਂ ਅਨੁਸਾਰ ਸਮੀਰਲ ਜ਼ਿਲ੍ਹੇ ਦੀ ਆਬਾਦੀ ਲਗਭਗ 7000 ਹੈ। ਇਸ ਆਬਾਦੀ ਦਾ ਇਹ ਇਕ ਇਕਲੌਤਾ ਕੁੜੀਆਂ ਦਾ ਸਕੂਲ ਸੀ। ਇਸ ਸਕੂਲ ਵਿਚ ਲਗਭਗ 102 ਕੁੜੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਸਨ।
ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਟੀ.ਟੀ.ਪੀ ਦੇ ਨੇਤਾ ਕੁੜੀਆਂ ਨੂੰ ਸਿੱਖਿਆ ਦਿਵਾਉਣ ਦਾ ਵਿਰੋਧ ਕਰਦੇ ਹਨ ਅਤੇ ਲੰਮੇ ਸਮੇਂ ਤੋਂ ਇਸ ਸਕੂਲ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਸੀ। ਕੁੜੀਆਂ ਦੇ ਸਕੂਲਾਂ ਨੂੰ ਸਾੜਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਸਾਲ 2018 ਵਿਚ ਅੱਤਵਾਦੀਆਂ ਨੇ ਇਕ ਹੀ ਰਾਤ ਵਿਚ ਕੁੜੀਆਂ ਦੇ 12 ਸਕੂਲਾਂ ਨੂੰ ਅੱਗ ਲਗਾ ਦਿੱਤੀ ਸੀ।
Comment here