ਵਾਸ਼ਿੰਗਟਨ-ਵਾਇਸ ਆਫ਼ ਅਮਰੀਕਾ ਸਮੇਤ ਅੰਤਰਰਾਸ਼ਟਰੀ ਆਉਟਲੈਟਾਂ ਤੋਂ ਸਥਾਨਕ ਮੀਡੀਆ ਦੇ ਪ੍ਰਸਾਰਣ ਨੂੰ ਰੋਕਣ ਲਈ ਤਾਲਿਬਾਨ ਦੇ ਇੱਕ ਕਦਮ ਦੀ ਅੰਤਰਰਾਸ਼ਟਰੀ ਨਿੰਦਾ ਹੋਈ ਹੈ। ਅਮਰੀਕੀ ਸੰਸਦ ਮੈਂਬਰਾਂ ਅਤੇ ਅਧਿਕਾਰ ਸਮੂਹਾਂ ਨੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮੀਡੀਆ ‘ਤੇ ਪਾਬੰਦੀ ਅਤੇ ਲੜਕੀਆਂ ਦੀ ਸਿੱਖਿਆ ‘ਤੇ ਰੋਕ ਦਰਸਾਉਂਦੀ ਹੈ ਕਿ ਤਾਲਿਬਾਨ ਅਫਗਾਨਿਸਤਾਨ ਨੂੰ “ਗਲਤ ਦਿਸ਼ਾ” ਵੱਲ ਵਧ ਰਿਹਾ ਹੈ। ਵਾਇਸ ਆਫ ਅਮਰੀਕਾ, ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਅਤੇ ਡਯੂਸ਼ ਵੇਲ ਵਰਗੇ ਮੀਡੀਆ ਆਉਟਲੈਟਾਂ ਨੇ ਰਿਪੋਰਟ ਦਿੱਤੀ ਹੈ ਕਿ ਤਾਲਿਬਾਨ ਦੇ ਨਵੇਂ, ਪਾਬੰਦੀਸ਼ੁਦਾ ਅਤੇ ਅਪ੍ਰਕਾਸ਼ਿਤ ਦਿਸ਼ਾ-ਨਿਰਦੇਸ਼ਾਂ ਕਾਰਨ ਉਨ੍ਹਾਂ ਦੇ ਸਥਾਨਕ ਪ੍ਰਸਾਰਣ ਭਾਈਵਾਲਾਂ ਨੂੰ ਦੇਸ਼ ’ਚ ਉਨ੍ਹਾਂ ਦੇ ਪ੍ਰੋਗਰਾਮਿੰਗ ਨੂੰ ਪ੍ਰਸਾਰਿਤ ਕਰਨ ਤੋਂ ਰੋਕ ਦਿੱਤਾ ਗਿਆ ਹੈ। ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਅੰਤਰਰਾਸ਼ਟਰੀ ਸਥਾਨਕ ਚੈਨਲਾਂ ਨੂੰ ਬੰਦ ਕਰ ਦਿੱਤਾ ਸੀ। ਬੀ. ਬੀ. ਸੀ. ਤੋਂ ਇਲਾਵਾ, ਵਾਇਸ ਆਫ ਅਮਰੀਕਾ, ਜਰਮਨ ਕੰਪਨੀ ਡਯੂਸ਼ ਵੇਲ ਅਤੇ ਚੀਨ ਗਲੋਬਲ ਟੈਲੀਵਿਜ਼ਨ ਨੈੱਟਵਰਕ ਨੂੰ ਵੀ ਬੰਦ ਕਰ ਦਿੱਤਾ। ਇਸਤੋਂ ਇਲਾਵਾ ਅਮਰੀਕਾ ਨੇ ਕੁੜੀਆਂ ਲਈ ਸਕੂਲ ਖੋਲ੍ਹਣ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਹਟਣ ਲਈ ਤਾਲਿਬਾਨ ਦੀ ਨਿੰਦਾ ਕੀਤੀ ਹੈ। ਪ੍ਰਾਈਸ ਨੇ ਦੱਸਿਆ ਕਿ ਤਾਲੀਬਾਨ ਆਪਣੇ ਵਾਅਦਿਆਂ ਨੂੰ ਪੂਰਾ ਕਰਨ ’ਚ ਵੀ ਨਾਕਾਮ ਰਿਹਾ ਹੈ। ਤਾਲਿਬਾਨ ਨੇ ਕੁੜੀਆਂ ਲਈ ਸਕੂਲ ਖੋਲ੍ਹਣ ਤੋਂ ਆਪਣੇ ਪੈਰ ਪਿੱਛੇ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਨਹੀਂ ਚਾਹੁੰਦਾ ਕਿ ਅਫਗਾਨ ਲੋਕਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿਚਕਾਰ ਗੱਲਬਾਤ ਜਾਰੀ ਰਹੇ। ਉਨ੍ਹਾਂ ਨੇ ਇਸ ਉਪਰ ਬੇਹੱਦ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਿੱਖਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ਮਨੁੱਖੀ ਅਧਿਕਾਰ ਹੈ ਅਤੇ ਤਾਲਿਬਾਨ ਉਨ੍ਹਾਂ ਦੇ ਅਧਿਕਾਰ ਖੋਹ ਰਹੇ ਹਨ। ਤਾਲਿਬਾਨ ਨੇ ਕੌਮਾਂਤਰੀ ਭਾਈਚਾਰੇ ਨਾਲ ਗੱਲਬਾਤ ਦੀ ਇਜਾਜ਼ਤ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ, ”ਅਸੀਂ ਤਾਲਿਬਾਨ ਵਿਰੁੱਧ ਕਾਰਵਾਈ ਦੀ ਅਪੀਲ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਅਫਗਾਨ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹਨ ਅਤੇ ਅਸੀਂ ਹਮੇਸ਼ਾ ਵਾਂਗ ਅਫਗਾਨ ਲੋਕਾਂ ਦੇ ਨਾਲ ਖੜ੍ਹੇ ਹਾਂ।’’ ਹਾਲਾਂਕਿ ਤਾਲਿਬਾਨ ਦੇ ਬੁਲਾਰੇ ਨੇ ਪਾਬੰਦੀ ਦਾ ਬਚਾਅ ਕਰਦੇ ਹੋਏ ਇੱਕ ਸਥਾਨਕ ਨਿਊਜ਼ ਆਊਟਲੈੱਟ ਨੂੰ ਦੱਸਿਆ, “ਸਾਡਾ ਸਮੱਗਰੀ ‘ਤੇ ਕੋਈ ਕੰਟਰੋਲ ਨਹੀਂ ਸੀ।” ਬੁਲਾਰੇ ਇਨਾਮੁੱਲਾ ਸਮਾਨਗਾਨੀ ਨੇ ਕਿਹਾ ਕਿ ਵਿਦੇਸ਼ੀ ਨੈੱਟਵਰਕ ਤਾਲਿਬਾਨ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਹਨ। “ਉਨ੍ਹਾਂ ਦੇ ਪੇਸ਼ਕਾਰ ਅਜਿਹੇ ਪਹਿਰਾਵੇ ਪਹਿਨਦੇ ਹਨ ਜੋ ਇਸਲਾਮੀ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ ਹੁੰਦੇ ਹਨ ਅਤੇ ਕਈ ਵਾਰ ਉਹ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਦੇ ਹਨ ਜੋ ਸਾਡੇ ਰਾਸ਼ਟਰੀ ਹਿੱਤ ਅਤੇ ਸੁਰੱਖਿਆ ਦੇ ਵਿਰੁੱਧ ਹੁੰਦੇ ਹਨ।”
Comment here