ਅਪਰਾਧਸਿਆਸਤਖਬਰਾਂ

ਕੁੜੀਆਂ ਤੋਂ ਐਕਟਿਵਾ ਖੋਹਣ ਤੋਂ ਰੋਕਣ ‘ਤੇ ਬਜ਼ੁਰਗ ਦਾ ਕਤਲ

ਅੰਮ੍ਰਿਤਸਰ- ਪੰਜਾਬ ਵਿੱਚ ਅਪਰਾਧਾਂ ਨੂੰ ਠੱਲ ਨਹੀਂ ਪੈ ਰਹੀ। ਜਿਲੇ ਦੇ ਪਿੰਡ ਭੈਣੀਆਂ ‘ਚ ਕੁੜੀਆਂ ਤੋਂ ਸਕੂਟੀ ਖੋਹਣ ਤੋਂ ਰੋਕਣ ਉਤੇ ਨੌਜਵਾਨ ਨੇ ਬਜ਼ੁਰਗ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹੋਮਿਓਪੈਥੀ ਦੀ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਭੈਣੀਆਂ ਜਾ ਰਹੀਆਂ ਦੋ ਲੜਕੀਆਂ ਤੋਂ ਪਿੰਡ ਦੇ ਸੂਏ ਉਤੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੂੰ ਹਰਜਿੰਦਰ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿਸਤੌਲ ਨਾਲ ਉਸ ਦੇ ਗੋਲੀ ਮਾਰ ਦਿੱਤੀ। ਮੁਲਜ਼ਮ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੂੰ ਦਰਜ ਕਰਵਾਈ ਰਿਪੋਰਟ ਵਿੱਚ ਮ੍ਰਿਤਕ ਦੇ ਭਰਾ ਗੁਰਮੇਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਢਿੰਗ ਨੰਗਲ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਭ ਤੋਂ ਛੋਟਾ ਭਰਾ ਹਰਜਿੰਦਰ ਸਿੰਘ (55) ਬੀਤੀ ਦੇਰ ਸ਼ਾਮ ਕਿਸੇ ਘਰੇਲੂ ਕੰਮ ਲਈ ਪਿੰਡ ‘ਚ ਹੀ ਜਾ ਰਹੇ ਸਨ, ਜਦ ਉਹ ਪੁਲ ਸੂਆ ਨਹਿਰ ਪਿੰਡ ਢਿੰਗ ਨੰਗਲ ਪੁੱਜੇ ਤਾਂ ਉਸ ਦਾ ਭਤੀਜਾ ਭੁਪਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵੀ ਉੱਥੇ ਆ ਗਿਆ। ਇਸ ਦੇ ਨਾਲ ਹੀ ਪਿੰਡ ਭੈਣੀ ਲਿੱਧੜ੍ਹ ਦੀਆਂ ਦੋ ਲੜਕੀਆਂ ਤੋਂ ਪਿਸਤੌਲ ਅਤੇ ਦਾਤਰ ਦੀ ਨੋਕ ਤੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਦੇ ਭਰਾ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਆਪਣੇ ਰਿਵਾਲਵਰ ਨਾਲ ਹਰਜਿੰਦਰ ਸਿੰਘ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਛਾਤੀ ’ਤੇ ਖੱਬੇ ਪਾਸੇ ਗੋਲੀ ਲੱਗੀ ਕਾਰਨ ਉਸ ਦੀ ਮੌਤ ਹੋ ਗਈ।

Comment here