ਅਪਰਾਧਸਿਆਸਤਖਬਰਾਂ

ਕੁਲਗਾਮ ’ਚ ਟੀਆਰਐੱਫ ਦੇ ਦੋ ਅੱਤਵਾਦੀ ਢੇਰ

ਸ੍ਰੀਨਗਰ-ਬੀਤੇ ਦਿਨੀਂ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ’ਚ ਕੁਲਗਾਮ ਦੇ ਰੇਡਵਨੀ ’ਚ ਨੌਂ ਘੰਟੇ ਚੱਲੇ ਮੁਕਾਬਲੇ ਵਿਚ ਦ ਰਜਿਸਟੈਂਸ ਫਰੰਟ (ਟੀਆਰਐੱਫ) ਦੇ ਦੋ ਅੱਤਵਾਦੀ ਮਾਰ ਦਿੱਤੇ। ਅੱਤਵਾਦੀ ਟਿਕਾਣਾ ਬਣਿਆ ਮਕਾਨ ਵੀ ਨੁਕਸਾਨਿਆ ਗਿਆ। ਮੁਕਾਬਲੇ ਤੋਂ ਬਾਅਦ ਪੈਦਾ ਹੋਏ ਤਣਾਅ ਅਤੇ ਅਫ਼ਵਾਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਕੁਲਗਾਮ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਦੁਪਹਿਰ ਬਾਅਦ ਤਕ ਇੰਟਰਨੈੱਟ ਸੇਵਾਵਾਂ ਨੂੰ ਬੰਦ ਰੱਖਿਆ। ਮਾਰੇ ਗਏ ਦੋਵੇਂ ਅੱਤਵਾਦੀ ਕੁਲਗਾਮ ਦੇ ਹੀ ਰਹਿਣ ਵਾਲੇ ਸਨ।
ਜਾਣਕਾਰੀ ਮੁਤਾਬਕ, ਲਸ਼ਕਰ-ਏ-ਤਇਬਾ ਦੇ ਹਿੱਟ ਸਕੁਐਡ ਟੀਆਰਐੱਫ ਦੇ ਦੋ ਅੱਤਵਾਦੀ ਆਪਣੇ ਕਿਸੇ ਸੰਪਰਕ ਸੂਤਰ ਨਾਲ ਮਿਲਣ ਰੇਡਵਨੀ ’ਚ ਆਏ ਸਨ। ਬੁੱਧਵਾਰ ਦੀ ਰਾਤ 10.15 ਵਜੇ ਪੁਲਿਸ ਨੂੰ ਇਸ ਦੀ ਭਿਣਕ ਲੱਗ ਗਈ। ਕੁਝ ਸਮੇਂ ਵਿਚ ਹੀ ਪੁਲਿਸ ਨੇ ਫ਼ੌਜ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਪਿੰਡ ਨੂੰ ਘੇਰ ਕੇ ਉਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਜਵਾਨਾਂ ਨੂੰ ਆਪਣੇ ਟਿਕਾਣੇ ਵੱਲ ਆਉਂਦੇ ਦੇਖ ਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਅੱਤਵਾਦੀਆਂ ਨੂੰ ਘੇਰਦੇ ਹੋਏ ਉਨ੍ਹਾਂ ਨੂੰ ਆਤਮ-ਸਮਰਪਣ ਲਈ ਕਿਹਾ, ਪਰ ਉਹ ਨਹੀਂ ਮੰਨੇ। ਬਾਅਦ ’ਚ ਜਵਾਬੀ ਕਾਰਵਾਈ ਵਿਚ ਜਵਾਨਾਂ ਨੇ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲਾ ਵੀਰਵਾਰ ਸਵੇਰੇ ਕਰੀਬ ਸੱਤ ਵਜੇ ਖ਼ਤਮ ਹੋਇਆ। ਮਾਰੇ ਗਏ ਅੱਤਵਾਦੀਆਂ ’ਚ ਆਮਿਰ ਬਸ਼ੀਰ ਡਾਰ ਉਰਫ਼ ਦਾਨਿਸ਼ ਅਤੇ ਆਦਿਲ ਯੂਸਫ ਸ਼ਾਨ ਹਨ। ਆਮਿਰ ਕੁਲਗਾਮ ਦੇ ਕੁੱਜਰ ਅਤੇ ਆਦਿਲ ਸੁਰਸਨੂ ਪਿੰਡ ਦਾ ਰਹਿਣ ਵਾਲਾ ਸੀ। ਇਨ੍ਹਾਂ ਕੋਲੋਂ ਦੋ ਪਿਸਤੌਲ ਤੇ ਹੋਰ ਸਾਮਾਨ ਮਿਲਿਆ ਹੈ।

Comment here