ਸਿਆਸਤਖਬਰਾਂਦੁਨੀਆ

ਕੁਰੈਸ਼ੀ ਖ਼ਿਲਾਫ਼ ਲੰਡਨ ਚ ਵਿਰੋਧ ਪ੍ਰਦਰਸ਼ਨ

ਲੰਡਨ- ਲੰਡਨ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਇਕੱਤਰ ਹੋਏ ਅਤੇ ਪਾਕਿਸਤਾਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਵਿਰੋਧ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਬ੍ਰਿਟੇਨ ਦੀ ਅਧਿਕਾਰਕ ਯਾਤਰਾ ਦਰਮਿਆਨ ਆਯੋਜਿਤ ਕੀਤਾ ਗਿਆ।  ਪ੍ਰਦਰਸ਼ਨਕਾਰੀਆਂ ਦੀ ਅਗਵਾਈ ਰਾਸ਼ਟਰੀ ਸਮਾਨਤਾ ਪਾਰਟੀ ਜੰਮੂ-ਕਸ਼ਮੀਰ ਗਿਲਗਿਤ ਬਾਲਟੀਸਥਾਨ ਅਤੇ ਲੱਦਾਖ (ਐੱਨ. ਈ. ਪੀ. ਜੇ. ਕੇ. ਜੀ. ਬੀ. ਐੱਲ.) ਦੇ ਸੱਜਾਦ ਰਾਜਾ ਨੇ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਸੁਰੱਖਿਅਤ ਨਹੀਂ ਹਾਂ। ਸ਼ਰਮ ਕਰੋ ਪਾਕਿਸਤਾਨ!’’ ਪ੍ਰਦਰਸ਼ਨਕਾਰੀਆਂ ਵਿਚ ਬਲੋਚ ਤੇ ਸਿੰਧੀ ਵਰਕਰ ਵੀ ਸ਼ਾਮਲ ਹੋਏ।

Comment here