ਅਪਰਾਧਸਿਆਸਤਖਬਰਾਂ

ਕੁਰਾਨ ਦੀ ਬੇਅਦਬੀ ਦੀ ਅਸਫਲ ਕੋਸ਼ਿਸ਼

ਮਸਜਿਦ ਵਿੱਚੋਂ ਕੁਰਾਨ ਸ਼ਰੀਫ ਚੁੱਕ ਕੇ ਲਿਜਾਂਦਾ ਵਿਅਕਤੀ ਫੜਿਆ
ਮਾਲੇਰਕੋਟਲਾ-ਇੱਥੋਂ ਦੇ ਸਰੌਦ ਰੋਡ ਸਥਿਤ ਮਸਜਿਦ ਵਿੱਚੋਂ ਕੁਰਾਨ ਸ਼ਰੀਫ ਚੁੱਕ ਕੇ ਲਿਜਾ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਗਿਆ। ਥਾਣਾ ਸ਼ਹਿਰੀ-1 ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ 295-ਏ ਆਈਪੀਸੀ ਅਧੀਨ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਤੋਤੀ ਵਾਸੀ ਪਿੰਡ ਸੁਖਾਣਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਪਿੰਡ ਖਾਨਪੁਰ ਦੇ ਮੁਹੰਮਦ ਜ਼ਮੀਲ ਨੇ ਪੁਲੀਸ ਨੂੰ ਦੱਸਿਆ ਕਿ  ਸਵੇਰੇ ਜਦੋਂ ਉਹ ਮਸਜਿਦ ਵਿੱਚ ਨਮਾਜ਼ ਪੜ੍ਹ ਰਿਹਾ ਸੀ ਤਾਂ ਮੁਲਜ਼ਮ ਉੱਥੋਂ ਕੁਰਾਨ ਸ਼ਰੀਫ ਚੁੱਕ ਕੇ ਆਪਣੀ ਚਾਦਰ ਵਿੱਚ ਲਪੇਟ ਕੇ ਲੈ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਮੁਲਜ਼ਮ ਤੋਂ ਕੁਰਾਨ ਸ਼ਰੀਫ ਲੈ ਕੇ ਮਸਜਿਦ ਵਿੱਚ ਰੱਖਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਕੇ ਧਾਰਮਿਕ ਭਾਵਨਾਵਾਂ ਨੂੰ  ਠੇਸ ਪਹੁੰਚਾਈ ਹੈ। ਹਲਕਾ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਨੇ ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੂੰ ਮਿਲ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

Comment here