ਸ਼੍ਰੀਨਗਰ-ਕੇਂਦਰੀ ਗ੍ਰਹਿ ਮੰਤਰਾਲਾ ਨੇ ਪਾਕਿਸਤਾਨ ’ਚ ਸ਼ਰਨ ਲੈ ਚੁੱਕੇ ਬਸ਼ੀਰ ਅਹਿਮਦ ਪੀਰ ਦੀ ਜਾਇਦਾਦ ਨੂੰ ਕੁਰਕ ਕਰਨ ਲਈ ਬੀਤੀ 13 ਫਰਵਰੀ ਨੂੰ ਹੁਕਮ ਜਾਰੀ ਕੀਤਾ ਸੀ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ਨੀਵਾਰ ਨੂੰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬਸ਼ੀਰ ਅਹਿਮਦ ਪੀਰ ਦੀ ਕਰਾਲਪੋਰਾ ਸਥਿਤ ਜਾਇਦਾਦ ਨੂੰ ਕੁਰਕ ਕੀਤਾ ਹੈ। ਇਹ ਅੱਤਵਾਦੀ ਪਿਛਲੇ ਮਹੀਨੇ ਪਾਕਿਸਤਾਨ ‘ਚ ਮਾਰਿਆ ਗਿਆ ਸੀ। ਐੱਨ.ਆਈ.ਏ. ਦੀ ਟੀਮ ਦੇ ਐੱਸ.ਐੱਚ.ਓ. ਅਤੇ ਤਹਿਸੀਲਦਾਰ ਕਰਾਲਪੋਰਾ ਸ਼ਨੀਵਾਰ ਸਵੇਰੇ ਬਾਬਾਪੋਰਾ ਕੁਪਵਾੜਾ ਪਹੁੰਚੇ ਅਤੇ ਅੱਤਵਾਦੀ ਕਮਾਂਡਰ ਬਸ਼ੀਰ ਅਹਿਮਦ ਪੀਰ ਉਰਫ਼ ਇਮਤਿਆਜ਼ ਆਲਮ ਪੁੱਤਰ ਸਵ. ਸਿਕੰਦਰ ਪੀਰ ਦੀ ਜਾਇਦਾਦ ਨੂੰ ਕੁਰਕ ਕਰ ਦਿੱਤਾ। ਪੀਰ ਦੀ 1 ਕਨਾਲ 13 ਮਰਲੇ ਜ਼ਮੀਨ ਜੋ ਸਰਵੇ ਨੰਬਰ 606 ਅਤੇ 820 ਮਿਨ ਅਸਟੇਟ ਬਟਪੋਰਾ ਤਹਿਸੀਲ ਕਰਾਲਪੋਰਾ ’ਚ ਪੈਂਦੀ ਹੈ, ਨੂੰ ਯੂ. ਏ. (ਪੀ) ਤਹਿਤ ਕੁਰਕ ਕੀਤੀ ਗਈ ਹੈ। ਧਿਆਨ ਰਹੇ ਕਿ ਬਸ਼ੀਰ ਅਹਿਮਦ ਪੀਰ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਸੀ ਅਤੇ ਪਿਛਲੇ 15 ਸਾਲਾਂ ਤੋਂ ਪਾਕਿਸਤਾਨ ਦੇ ਰਾਵਲਪਿੰਡੀ ’ਚ ਸ਼ਰਨ ਲਏ ਹੋਏ ਸਨ।
Comment here