ਕੁਪਵਾੜਾ-ਧਾਰਾ 370 ਦੀ ਦੂਜੀ ਵਰੇਗੰਢ ‘ਤੇ ਜੰਮੂ ਕਸ਼ਮੀਰ ‘ਚ ਕਈ ਸਮਾਗਮ ਹੋਏ, ਜਿਹਨਾਂ ਵਿੱਚ ਆਮ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕੁਪਵਾੜਾ ਦੀ ਬੰਗਸ ਘਾਟੀ ‘ਚ ਵੀ ਪ੍ਰਸ਼ਾਸਨ ਵਲੋਂ ਦੋ ਦਿਨਾ ਆਵਾਮ ਮੇਲਾ ਆਯੋਜਿਤ ਕੀਤਾ ਗਿਆ । ਇਸ ਸਾਲਾਨਾ ਉਤਸਵ ‘ਚ ਕੁਪਵਾੜਾ, ਤੰਗਧਾਰ ਅਤੇ ਹੰਦਵਾੜਾ ਦੇ ਸੈਂਕੜੇ ਗੁੱਜਰ, ਬਕਰਵਾਲ ਅਤੇ ਹੋਰ ਕਸ਼ਮੀਰੀ ਦਰਸ਼ਕਾਂ ਨੇ ਹਿੱਸਾ ਲਿਆ। ਪਹਿਲੇ ਦਿਨ ਪੇਂਡੂ ਖੇਡਾਂ ਦਾ ਆਯੋਜਨ ਹੋਇਆ। ਜਿਸ ‘ਚ ਘੋੜਾ ਦੌੜ, ਵੁਡ ਚਾਪਿੰਗ ਮੁਕਾਬਲੇ ਵਰਗੀਆਂ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲੇ ਭਗਤਾਂ ਦੇ ਗੁੱਜਰ ਬਕਰਵਾਲ ਅਤੇ ਪਹਾੜੀ ਭਾਈਚਾਰੇ ਵਿਚਾਲੇ ਹੋਏ, ਜੋ ਗਰਮੀਆਂ ਦੇ ਮਹੀਨਿਆਂ ਦੌਰਾਨ ਸੁੰਦਰ ਘਾਹ ਦੇ ਮੈਦਾਨਾਂ ‘ਚ ਰਹਿੰਦੇ ਹਨ। ਭਾਈਚਾਰੇ ਦੇ ਮੈਂਬਰਾਂ ਦੀ ਅਪੀਲ ‘ਤੇ 2 ਦਿਨਾਂ ਉਤਸਵ ‘ਚ ਚਿਨਾਰ ਕੋਰ ਦੇ ਅਧੀਨ ਸਥਾਨਕ ਰਾਸ਼ਟਰੀ ਰਾਈਫਲਜ਼ ਇਕਾਈ ਵਲੋਂ ਇਕ ਮੁਫ਼ਤ ਪਸ਼ੂ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਜਿੱਥੇ ਲੋਕਾਂ ਤੱਕ ਬੁਨਿਆਦੀ ਮੈਡੀਕਲ ਸਹੂਲਤਾਂ ਪਹੁੰਚਾਈਆਂ। ਪਸ਼ੂ ਮੈਡੀਕਲ ਕੈਂਪ ਹੰਦਵਾੜਾ ਖੇਤਰ ਦੇ ਫ਼ੌਜ ਅਤੇ ਨਾਗਰਿਕ ਮੈਡੀਕਲ ਅਧਿਕਾਰੀਆਂ ਦੀ ਸੰਯੁਕਤ ਕੋਸ਼ਿਸ਼ ਸੀ। 90 ਬੱਚਿਆਂ ਸਮੇਤ 492 ਮਰੀਜ਼ਾਂ ਨੂੰ ਡਾਕਟਰਾਂ ਵਲੋਂ ਇਲਾਜ, ਸਲਾਹ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਪਸ਼ੂ ਮੈਡੀਕਲ ਕੈਂਪ ਨੇ ਜ਼ਖਮੀਆਂ ਨੂੰ ਮੈਡੀਕਲ ਮਦਦ ਤੋਂ ਇਲਾਵਾ 700 ਪਸ਼ੂਆਂ ਨੂੰ ਮੈਡੀਕਲ ਮਦਦ ਪ੍ਰਦਾਨ ਕੀਤਾ। ਪ੍ਰੋਗਰਾਮ ਦੇ ਦੂਜੇ ਦਿਨ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼, ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ ਵੀ ਸ਼ਾਮਲ ਹੋਏ। ਉੱਪ ਰਾਜਪਾਲ ਨੇ ਸਭਾ ਨੂੰ ਸੰਬੋਧਨ ਕੀਤਾ ਅਤੇ ਸਥਾਨਕ ਗੁੱਜਰ ਅਤੇ ਬਕਰਵਾਲ ਭਾਈਚਾਰੇ ਵਲੋਂ ਆਯੋਜਿਤ ਰਵਾਇਤੀ ਪ੍ਰੋਗਰਾਮਾਂ ਅਤੇ ਪੇਂਡੂ ਖੇਡਾਂ ਦੇ ਫਾਈਨਲ ਨੂੰ ਦੇਖਿਆ। ਮੇਲੇ ਪ੍ਰਤੀ ਆਮ ਲੋਕਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਸਾਫ ਹੈ ਕਿ ਘਾਟੀ ਚ ਰੌਣਕ ਤੇ ਸ਼ਾਂਤੀ ਦੋਵੇਂ ਬਹਾਲ ਹੋ ਰਹੀਆਂ ਹਨ।
Comment here