ਸਿਹਤ-ਖਬਰਾਂਖਬਰਾਂ

ਕੁਝ ਘਟੇ ਨੇ ਕਰੋਨਾ ਕੇਸ

ਨਵੀਂ ਦਿੱਲੀ-ਕਰੋਨਾ ਦੀ ਤੀਜੀ ਲਹਿਰ ਦੇ ਦਰਮਿਆਨ ਕੁਝ ਰਾਹਤ ਵਾਲੀ ਖਬਰ ਆਈ ਹੈ ਕਿ ਦੇਸ਼ ’ਚ ਕੋਰੋਨਾ ਦੀ ਰਫ਼ਤਾਰ ਘੱਟ ਹੁੰਦੀ ਨਜ਼ਰ ਆ ਰਹੀ ਹੈ। ਅੱਜ ਕਰੋਨਾ ਇਨਫੈਕਸ਼ਨ ਦੇ ਤਿੰਨ ਲੱਖ ਤੋਂਂ ਘੱਟ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਅੱਜ ਦੇਸ਼ ’ਚ ਕੋਰੋਨਾ ਦੇ 2,86,384 ਨਵੇਂਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 573 ਲੋਕਾਂ ਦੀ ਮੌਤ ਹੋ ਗਈ, ਜਦਕਿ 3,06,357 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦੇਸ਼ ’ਚ ਐਕਟਵ ਮਰੀਜ਼ਾਂ ਦੀ ਗਿਣਤੀ ਹੁਣ 22,02,472 ਹੋ ਗਈ ਹੈ। ਲਗਾਤਾਰ ਤੀਜੇ ਦਿਨ ਕੋਰੋਨਾ ਸੰਕਰਮਣ ਦੇ ਤਿੰਨ ਲੱਖ ਤੋਂਂ ਘੱਟ ਮਾਮਲੇ ਸਾਹਮਣੇ ਆਏ ਹਨ। 24 ਜਨਵਰੀ ਨੂੰ ਕੋਰੋਨਾ ਦੇ 2,55,874 ਨਵੇਂਂ ਮਾਮਲੇ ਸਾਹਮਣੇ ਆਏ ਸਨ। 25 ਜਨਵਰੀ ਨੂੰ 2,85,914 ਨਵੇਂਂ ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂਂ ’ਚ ਕੋਰੋਨਾ ਦੇ 2,86,384 ਨਵੇਂ ਮਾਮਲੇ ਸਾਹਮਣੇ ਆਏ ਹਨ।

Comment here