ਅਜਬ ਗਜਬਖਬਰਾਂ

ਕੁਆਰਿਆਂ ਦੀ ਮੰਨਤ ਪੂਰੀ ਕਰਦਾ ‘ਵਿਆਹ ਦੇਵ’ ਮੰਦਰ

ਅਜਮੇਰ-ਅਜਮੇਰ ਜ਼ਿਲ੍ਹਾ ਖਵਾਜ਼ਾ ਮੁਈਨੁਦੀਨ ਚਿਸ਼ਤੀ ਦਰਗਾਹ ਲਈ ਦੁਨੀਆ ਵਿਚ ਪ੍ਰਸਿੱਧ ਹੈ। ਇਸ ਤੋਂ ਇਲਾਵਾ ਅਜਮੇਰ ਵਿਚ ਹਜ਼ਾਰਾਂ ਸਾਲਾ ਪੁਰਾਣੇ ਕਈ ਧਾਰਮਿਕ ਅਸਥਾਨ ਵੀ ਹਨ, ਜਿਨ੍ਹਾਂ ਦੀ ਆਪਣੀ ਇਕ ਵੱਖਰੀ ਪਛਾਣ ਅਤੇ ਮਹੱਤਵ ਹੈ। ਅਜਮੇਰ ਵਿਚ ਪ੍ਰਸਿੱਧ ਆਨਾਸਾਗਰ ਝੀਲ ਕੰਢੇ ਰਾਮ ਪ੍ਰਸਾਦ ਘਾਟ ਕੋਲ ਬਣਿਆ ਇਕ ਮੰਦਰ ਕੁਆਰੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਕਰਦਾ ਹੈ। ਕੋਈ ਵੀ ਕੁਆਰਾ ਮੁੰਡਾ ਜਾਂ ਕੁੜੀ ਜੋ ਇਸ ਮੰਦਰ ਵਿਚ ਪੂਜਾ ਕਰਦਾ ਅਤੇ ਮੰਨਤ ਮੰਗਣ ਲਈ ਮੰਦਰ ਦੀ ਘੰਟੀ ਵਜਾਉਂਦੇ ਹੋਏ ਆਪਣੇ ਮਨ ਦੀ ਮੁਰਾਦ ਮੰਗਦਾ ਹੈ ਤਾਂ ਉਸ ਦੀ ਮੁਰਾਦ ਜ਼ਰੂਰ ਪੂਰੀ ਹੁੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਖੋਬਰਾਨਾਥ ਭੈਰੂ ਮੰਦਰ ਦੀ।
ਕਿਹਾ ਜਾਂਦਾ ਹੈ ਕਿ ਜੇਕਰ ਕੁਆਰੇ ਮੁੰੰਡੇ ਅਤੇ ਕੁੜੀਆਂ ਇੱਥੇ 7 ਦਿਨ ਤੱਕ ਲਗਾਤਾਰ ਦਰਸ਼ਨਾਂ ਲਈ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਵਿਆਹ ਦੀਆਂ ਸਾਰੀਆਂ ਅੜਚਨਾਂ ਦੂਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਚੰਗਾ ਜੀਵਨ ਸਾਥੀ ਮਿਲ ਜਾਂਦਾ ਹੈ। ਇਹ ਮੰਦਰ ਉਂਝ ਤਾਂ ਕਾਯਸਥ ਸਮਾਜ ਦਾ ਹੈ ਅਤੇ ਇੱਥੇ ਪੁਜਾਰੀ ਵੀ ਕਾਯਸਥ ਦੇ ਹਨ ਪਰ ਵਿਆਹ ਦੇਵ ਦੇ ਇੱਥੇ ਹਰ ਜਾਤ ਅਤੇ ਧਰਮ ਦੇ ਲੋਕ ਮੱਥਾ ਟੇਕਣ ਆਉਂਦੇ ਹਨ ਅਤੇ ਆਪਣੀ ਮਨੋਕਾਮਨਾ ਮੰਗਦੇ ਹਨ। ਮੰਦਰ ਦੀ ਪ੍ਰਸਿੱਧੀ ਇੰਨੀ ਹੈ ਕਿ ਪੂਰੇ ਦੇਸ਼ ਤੋਂ ਸ਼ਰਧਾਲੂ ਮੰਦਰ ਮੱਥਾ ਟੇਕਣ ਆਉਂਦੇ ਹਨ। ਇਹ ਮੰਦਰ 5000 ਸਾਲ ਪੁਰਾਣਾ ਹੈ।
‘ਵਿਆਹ ਦੇਵ’ ਦੇ ਨਾਂ ਤੋਂ ਮਸ਼ਹੂਰ ਹਰ ਸਾਲ ਦੀਵਾਲੀ ਮੌਕੇ ਖੋਬਰਾ ਨਾਥ ਭੇਰੂ ਜੀ ਦਾ ਮੇਲਾ ਲੱਗਦਾ ਹੈ ਅਤੇ ਵਿਆਹ ਲਈ ਇੱਛੁਕ ਸੈਂਕੜੇ ਕੁਆਰੇ ਇਸ ਦਿਨ ਮੰਦਰ ’ਚ ਹਾਜ਼ਰੀ ਲਗਵਾਉਣ ਪਹੁੰਚਦੇ ਹਨ। ਜਿੱਥੇ ਕੁਆਰੇ ਵਿਆਹ ਲਈ ਪ੍ਰਾਰਥਨਾ ਕਰਦੇ ਹਨ ਤਾਂ ਨਵੇ-ਵਿਆਹੇ ਜੋੜੇ ਵਿਆਹ ਕਰਵਾਉਣ ਮਗਰੋਂ ਭਗਵਾਨ ਦਾ ਸ਼ੁਕਰੀਆ ਕਰਦੇ ਹਨ। ਇਸ ਨੂੰ ਚਮਤਕਾਰ ਹੀ ਕਹਾਂਗੇ ਕਿ ਉਨ੍ਹਾਂ ਕੁਆਰਿਆਂ ਦਾ ਇਕ ਸਾਲ ਦੇ ਅੰਦਰ ਵਿਆਹ ਹੋ ਜਾਂਦਾ ਹੈ।

Comment here