ਅਪਰਾਧਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਕੀ ਸੱਚ-ਮੁੱਚ ਤੀਜੇ ਵਿਸ਼ਵ ਯੁੱਧ ਦਾ ਆਗਾਜ਼ ਹੋ ਚੁੱਕਾ ਹੈ?

ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਅਜਿਹੇ ਨਤੀਜੇ ਨਿਕਲੇ ਕਿ ਲੋਕ ਹੁਣ ਡਰ ਰਹੇ ਹਨ ਉਸ ਤਰ੍ਹਾਂ ਦਾ ਮੰਜ਼ਰ ਦੁਬਾਰਾ ਦੇਖਣ ਤੋਂ। ਅਗਰ ਇਸ ਵਾਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਵਾਰ ਤਬਾਹੀ ਬੇਮੀਸਾਲ ਹੋਵੇਗੀ ਕਿਉਂਕਿ ਵਾਰ ਦੇਸ਼ਾਂ ਕੋਲ ਹਥਿਆਰ ਹਨ, ਉਹ ਪੂਰੀ ਦੁਨੀਆਂ ਨੂੰ ਤਬਾਅ ਕਰਨ ਦੀ ਸ਼ਮਤਾ ਰੱਖਦੇ ਹਨ। ਤਕਰੀਬਨ 75 ਸਾਲ ਹੋ ਗਏ ਨੇ ਜਿਸ ਸਮੇਂ ਦੌਰਾਨਦੁਨੀਆਂ ਨੇ ਇਕ ਵੱਡੀ ਜੰਗ ਨਹੀਂ ਵੇਖੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਦੁਨੀਆਂ ਦੇ ਵੱਡੇ ਤੇ ਪ੍ਰਮੁੱਖ ਆਗੂ ਸ਼ਾਂਤ ਹੋ ਬੈਠੇ ਹਨ। ਵੱਡੀ ਜੰਗ ਦੀ ਤਿਆਰੀ ਤਾਂ ਕਦੇ ਇਕ ਦਿਨ ਲਈ ਵੀ ਨਹੀਂ ਰੁਕੀ ਕਿਉਂਕਿ ਜਿਸ ਦਿਨ ਇਹ ਤਿਆਰੀ ਰੁਕ ਗਈਉਸ ਦਿਨ ਅਮੀਰ ਦੇਸ਼ਾਂ ਦੇ ਹਥਿਆਰ ਵਿਕਣੇ ਬੰਦ ਹੋ ਜਾਣਗੇ। ਗ਼ਰੀਬ ਦੇਸ਼ਡਰਦੇ ਮਾਰੇਹੋਰ ਹਥਿਆਰ ਖ਼ਰੀਦੀ ਜਾਂਦੇ ਹਨ ਤਾਕਿ ਉਨ੍ਹਾਂ ਦੇ ਮਜ਼ਬੂਤ ਗਵਾਂਢੀ ਉਨ੍ਹਾਂ ਨੂੰ ਕਿਤੇ ਹੜਪ ਹੀ ਨਾ ਕਰ ਜਾਣ। ਇਹ ਡਰ ਹਥਿਆਰ ਵੇਚਣ ਵਾਲੀਆਂ ਵੱਡੀਆਂ ਤਾਕਤਾਂ ਨੇ ਹੀ ਪੈਦਾ ਕੀਤਾ ਹੁੰਦਾ ਹੈ। ਅੱਜ ਜਿਹੜੀ ਲੜਾਈ ਦੀ ਸ਼ੁਰੂਆਤ ਅਸੀ ਰੂਸ ਤੇ ਯੂਕਰੇਨ ਵਿਚਕਾਰ ਵੇਖ ਰਹੇ ਹਾਂਉਹ ਕਿਸੇ ਪਿੰਡ ਦੇ ਦੋ ਭਰਾਵਾਂ ਵਿਚਕਾਰ ਲੜਾਈ ਤੋਂ ਬਹੁਤੀ ਵਖਰੀ ਨਹੀਂ। ਉਹ ਪਾਣੀ ਦੇ ਨਾਕੇ ਨੂੰ ਲੈ ਕੇ ਲੜਦੇ ਹਨ ਤੇ ਇਹ ਧਰਤੀ ਤੋਂ ਮਿਲਦੀ ਗੈਸ ਵਾਸਤੇ ਲੜ ਰਹੇ ਹਨ। ਇਤਿਹਾਸ ਵਿਚ ਗੁਆਚੀ ਅਪਣੀ ਇੱਜ਼ਤ ਅਤੇ ਦੁਨੀਆਂ ਵਿਚ ਅਪਣੇ ਰੁਤਬੇ ਨੂੰ ਲੈ ਕੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਹਨ ਪਰ ਗੱਲ ਅਖ਼ੀਰ ਪੈਸੇ ਤੇ ਆ ਕੇ ਰੁਕ ਜਾਂਦੀ ਹੈ। ਭਰਾਵਾਂ ਵਿਚ ਛੋਟੀਆਂ ਲੜਾਈਆਂ ਵੀ ਜ਼ਿਆਦਾਤਰ ਅਣਖ ਦੇ ਨਾਂ ਤੇ ਹੀ ਹੁੰਦੀਆਂ ਹਨ ਪਰ ਅਖ਼ੀਰ ਪੈਸੇ ਤੇ ਆ ਕੇ ਝਗੜੇ ਨਿਬੜ ਜਾਂਦੇ ਹਨ। ਵੱਡੀ ਅਣਖ ਰਖਣ ਵਾਲਿਆਂ ਦੀ ਵੀ ਕੀਮਤ ਬੜੀ ਛੋਟੀ ਹੁੰਦੀ ਹੈ। ਅੱਜ ਜੇ ਪੁਤਿਨ ਦੁਨੀਆਂ ਵਿਚ ਮਹਿੰਗਾਈ ਦਾ ਕਹਿਰ ਮਚਾ ਰਿਹਾ ਹੈ ਤਾਂ ਉਸ ਦੀ ਸ਼ੁਰੂਆਤ ਵੀ ਪੈਸੇ ਤੇ ਤਾਕਤ ਤੋਂ ਹੁੰਦੀ ਹੈ। 2004 ਤੋਂ ਪਹਿਲਾਂ ਯੂਕਰੇਨ ਰੂਸ ਦਾ ਹਿੱਸਾ ਸੀ। 2014 ਵਿਚ ਲੜਾਈ ਵੀ ਹੋਈ ਪਰ ਫਿਰ ਮਸਲੇ ਸ਼ਾਂਤੀ ਨਾਲ ਸੁਲਝਾ ਲਏ ਗਏ। ਰੂਸ ਦੀ ਸ਼ਰਤ ਇਹ ਸੀ ਕਿ ਯੂਕਰੇਨ ਇਕ ਹੱਦ ਤੋਂ ਵੱਧ ਤਾਕਤਵਰ ਨਹੀਂ ਬਣੇਗਾ ਪਰ ਆਜ਼ਾਦੀ ਮਿਲਦੇ ਹੀ ਯੂਕਰੇਨ ਵੀ ਅਪਣੇ ਆਪ ਨੂੰ ਵੱਡੀ ਤਾਕਤ ਵਜੋਂ ਵੇਖਣ ਲੱਗ ਪਿਆ। ਯੂਕਰੇਨ ਕੋਲ ਗੈਸ ਪਾਈਪ ਲਾਈਨਾਂ ਹਨ ਜੋ ਉਸ ਦੇ ਦੇਸ਼ ਵਿਚੋਂ ਲੰਘਦੀਆਂ ਹਨ ਤੇ ਯੂਰਪ ਵੀ ਉਨ੍ਹਾਂ ਉਤੇ ਨਿਰਭਰ ਕਰਦਾ ਹੈ ਤੇ ਇਹ ਰੂਸ ਦੀ ਸਰਦਾਰੀ ਅਤੇ ਆਰਥਕਤਾ ਲਈ ਚੁਨੌਤੀ ਬਣ ਰਿਹਾ ਹੈ। ਰੂਸ ਤੋਂ ਬਚਣ ਲਈ ਯੂਕਰੇਨ ਹੁਣ ਨਾਟੋ ਵਿਚ ਥਾਂ ਲੱਭ ਰਿਹਾ ਹੈ ਤੇ 30 ਦੇਸ਼ਅਮਰੀਕਾ ਸਮੇਤ ਇਸ ਦੀ ਮਦਦ ਕਰ ਰਹੇ ਹਨ। ਰੂਸ ਨੇ ਪਿਛਲੇ ਸਾਲਾਂ ਵਿਚੋਂ ਨਾਰਥ ਦੀ ਗੈਸ ਪਾਈਪ ਲਾਈਨ ਸਮੁੰਦਰ ਵਿਚੋਂ ਕੱਢ ਕੇ ਜਰਮਨੀ ਤੇ ਯੂਰਪ ਵਲ ਨਵਾਂ ਲਾਂਘਾ ਕੱਢ ਲਿਆ ਤੇ ਇਸ ਦੀ ਮੁਕੰਮਲ ਸਰਦਾਰੀ ਦੇ ਰਸਤੇ ਵਿਚ ਸਿਰਫ਼ ਯੂਕਰੇਨ ਹੀ ਰੁਕਾਵਟ ਬਣਿਆ ਖੜਾ ਹੈ। ਰੂਸ ਸੋਚਦਾ ਹੈਜੇ ਉਸ ਨੇ ਅੱਜ ਯੂਕਰੇਨ ਨੂੰ ਅਪਣੇ ਥੱਲੇ ਨਾ ਲਾਇਆ ਤਾਂ ਰੂਸਯੂਰਪ ਨੂੰ ਅਪਣੀ ਨਵੀਂ ਪਾਈਪ ਲਾਈਨ ਨਾਲ ਅਪਣਾ ਗਾਹਕ ਨਹੀਂ ਬਣਾ ਸਕੇਗਾ। ਜਿਵੇਂ ਹੀ ਸਾਰੇ ਵੈਸਟਰਨ ਦੇਸ਼ਾਂ ਤੇ ਯੂ.ਕੇ. ਨੇ ਰੂਸ ਤੇ ਪਾਬੰਦੀਆਂ ਲਗਾਈਆਂਪੁਤਿਨ ਦੇ ਇਕ ਮੰਤਰੀ ਨੇ ਯੂਰਪ ਨੂੰ ਦੁਗਣੀ ਕੀਮਤ ਤੇ ਗੈਸ ਦੇਣ ਦਾ ਸੁਨੇਹਾ ਦੇ ਦਿਤਾ। ਇਸ਼ਾਰਾ ਸਾਫ਼ ਹੈ ਕਿ ਜੇਕਰ ਗੈਸ ਰੂਸ ਨੂੰ ਰੋਕੀ ਗਈ ਤਾਂ ਰੂਸ ਦੁਨੀਆਂ ਵਿਚ ਮਹਿੰਗਾਈ ਦਾ ਜਿੰਨ ਛੱਡ ਦੇਵੇਗਾ। ਬੜੀ ਮੁਸ਼ਕਲ ਨਾਲ ਕੋਰੋਨਾ ਦੇ ਬਾਅਦ ਦੁਨੀਆਂ ਵਿਚ ਵਿਕਾਸ ਦੀ ਉਮੀਦ ਪੈਦਾ ਹੋਈ ਸੀ ਪਰ ਰੂਸ ਵਲੋਂ ਸ਼ੁਰੂ ਕੀਤੀ ਇਹ ਜੰਗ ਮਹਿੰਗਾਈ ਨੂੰ ਹੋਰ ਤੇਜ਼ ਕਰ ਕੇ ਗ਼ਰੀਬ ਨੂੰ ਤੋੜ ਦੇੇਵੇਗੀ। ਅੱਜ ਦੁਨੀਆਂ ਭਰ ਦੀ ਮਹਿੰਗਾਈ ਦਰ 5.7 ਫ਼ੀ ਸਦੀ ਹੈ ਤੇ ਇਹ ਫ਼ੀ ਸਦੀ ਤਕ ਜਾ ਸਕਦੀ ਹੈ। ਇਸੇ ਡਰ ਕਾਰਨ ਵੈਸਟਰਨ ਦੇਸ਼ਾਂ ਨੇ ਜੰਗ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿਤਾ ਹੈ ਤੇ ਯੂਕਰੇਨ ਨੂੰ ਮਾਹਰਾਂ ਦੀ ਮਦਦਦਵਾਈਆਂ ਤੇ ਅਸਲਾ ਭੇਜ ਕੇ ਹੀ ਬਸ ਕਰ ਰਹੇ ਹਨ। ਜੰਗ ਸ਼ੁਰੂ ਹੋ ਗਈ ਹੈ ਤੇ ਹੁਣ ਦੁਨੀਆਂ ਫਿਰ ਹੱਥ ਬੰਨ੍ਹ ਕੇ ਮਾਸੂਮ ਨਾਗਰਿਕਾਂ ਤੇ ਕਹਿਰ ਢਾਹਿਆ ਜਾਂਦਾ ਵੇਖੇਗੀ। ਵੈਸਟ ਨੇ ਰੂਸ ਨੂੰ ਨੱਥ ਪਾਉਣ ਲਈ ਯੂਕਰੇਨ ਨੂੰ ਅਪਣਾ ਮੋਹਰਾ ਬਣਾਇਆ ਪਰ ਹੁਣ ਬਰਬਾਦੀ ਵਿਚ ਅਪਣਾ ਨੁਕਸਾਨ ਨਹੀਂ ਕਰੇਗਾ। ਉਨ੍ਹਾਂ ਤਾਂ ਅਫ਼ਗ਼ਾਨਿਸਤਾਨ ਨੂੰ ਵੀ ਤਾਲਿਬਾਨ ਦੇ ਹਵਾਲੇ ਕਰ ਦਿਤਾ ਸੀ ਪਰ ਉਸ ਦੀ ਤਬਾਹੀ ਨੂੰ ਰੋਕਣ ਦਾ ਵੇਲਾ ਆਇਆ ਤਾਂ ਆਪ ਭੱਜ ਕੇ ਬਾਹਰ ਨਿਕਲ ਆਏ। ਅਸੀ ਸੋਚਦੇ ਹਾਂ ਕਿ ਦੁਨੀਆਂ ਬਦਲ ਰਹੀ ਹੈ ਪਰ ਨਹੀਂਮਨੁੱਖ ਤੇ ਖ਼ਾਸ ਕਰ ਕੇ ਮਰਦ ਜਿਨ੍ਹਾਂ ਦੇ ਹੱਥ ਵਿਚ ਤਾਕਤ ਹੁੰਦੀ ਹੈਉਹ ਅਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਤੇ ਦੌਲਤ ਇਕੱਠੀ ਕਰਨ ਲਈ ਇਹੋ ਜਿਹੀਆਂ ਖੇਡਾਂ ਖੇਡਦੇ ਰਹਿਣਗੇ। ਔਰਤਾਂ ਕਦੇ ਏਨੀ ਤਾਕਤ ਵਿਚ ਆਈਆਂ ਹੀ ਨਹੀਂ ਕਿ ਅੰਦਾਜ਼ਾ ਲਗਾਇਆ ਜਾ ਸਕੇ ਕਿ ਉਨ੍ਹਾਂ ਦੀ ਸੋਚ ਵਖਰੀ ਹੋਵੇਗੀ ਜਾਂ ਨਹੀਂਪਰ ਜਿਨ੍ਹਾਂ ਨੂੰ ਰੱਬ ਨੇ ਪ੍ਰਜਨਨ ਵਾਸਤੇ ਘੜਿਆ ਹੈਉਹ ਸ਼ਾਇਦ ਇਸ ਮਰਦ ਪ੍ਰਧਾਨ ਦੁਨੀਆਂ ਵਿਚ ਨਰਮੀ ਤੇ ਹਮਦਰਦੀ ਲਿਆ ਸਕਣ ਤਾਕਿ ਇਸ ਤਰ੍ਹਾਂ ਦੀ ਤਬਾਹੀ ਵਾਰ ਵਾਰ ਨਾ ਹੋਵੇ।                         –ਨਿਮਰਤ ਕੌਰ

Comment here