ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਪੰਜਾਬ ਪੁਲਸ ਨੇ ਕਲੀਨ ਚਿੱਟ ਦੇ ਦਿੱਤੀ ਹੈ। ਉਹ ਪਹਿਲਾਂ ਸੋਸ਼ਲ ਮੀਡੀਆ ਤੇ ਮੂਸੇਵਾਲਾ ਦੇ ਪ੍ਰਸੰਸ਼ਕਾਂ ਦੇ ਗੁੱਸੇ ਦਾ ਲਗਾਤਾਰ ਸ਼ਿਕਾਰ ਹੋ ਰਹੇ ਸਨ। ਔਲਖ ਦਾ ਨਾਮ ਲਗਾਤਾਰ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲਿਆਂ ਦੇ ਨਾਮ ਵਿੱਚ ਸਾਹਮਣੇ ਆਇਆ। ਇਸ ਤੋਂ ਇਲਾਵਾ ਮਨਕੀਰਤ ਦੀਆਂ ਲਾਰੈਂਸ ਬਿਸ਼ਨੋਈ ਨਾਲ ਸ਼ੋਸ਼ਲ ਮੀਡੀਆ ਤੇ ਕਈ ਤਸਵੀਰਾਂ ਵੀ ਵਾਈਰਲ ਹੋਈਆਂ। ਇਹ ਤਸਵੀਰਾਂ ਸਾਲ 2014 ਦੀਆਂ ਹਨ। ਜਿਨ੍ਹਾਂ ਨੂੰ ਇੰਸਟਾਗ੍ਰਾਮ ਤੇ ਪੋਸਟ ਕਰ ਮਨਕੀਰਤ ਨੇ ਲਿਖਿਆ ਸੀ ਕਿ- ‘ਸ਼ੋਅ ਤਾਂ ਬਹੁਤ ਕੀਤੇ ਪਰ ਜੇਲ੍ਹ ਵਿੱਚ ਕੱਲ੍ਹ ਪਹਿਲੀ ਵਾਰ ਕੀਤਾ। ਕੱਲ੍ਹ ਸੀ ਆਪਣਾ ਸ਼ੋਅ ਮੇਰੇ ਵੀਰ ਲਾਰੈਂਸ ਬਿਸ਼ਨੋਈ ਹੋਰਾਂ ਕੋਲ। ਨਾਲੇ ਰੱਬ ਮੇਰੇ ਯਾਰਾਂ ਤੇ ਮਿਹਰ ਕਰੇ, ਜਲਦੀ ਇਹ ਸਭ ਬਾਹਰ ਆਉਣ। ਵਿੱਕੀ ਮਿੱਡੂਖੇੜਾ ਵੱਲੋਂ ਸ਼ੋਅ ਸਪਾਂਸਰਡ।‘ ਇਹ ਪੋਸਟ 29 ਦਸੰਬਰ 2014 ਦੀ ਹੈ.. ਜਿਸਨੂੰ ਮਨਕੀਰਤ ਔਲ਼ਖ ਨੇ ਬਾਅਦ ਵਿੱਚ ਡਿਲੀਟ ਕਰ ਦਿੱਤਾ ਸੀ।
ਸਾਰੇ ਵਿਵਾਦ ‘ਤੇ ਲੰਬੀ ਚੁੱਪ ਤੋੜਦੇ ਹੋਏ ਮਨਕੀਰਤ ਔਲਖ ਨੇ ਇਹ ਕਿਹਾ ਸੀ ਕਿ ਬਿਨਾਂ ਸੱਚਾਈ ਦੀ ਤੈੋਅ ਤੱਕ ਜਾਏ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਅ ਦਿਆ ਕਰੋ। ਇੱਕ ਵਾਰ ਫਿਰ ਤੋਂ ਮਨਕੀਰਤ ਔਲਖ ਨੇ ਇੱਕ ਪੋਸਟ ਸ਼ੇਅਰ ਕਰ ਹੈਰਾਨ ਕਰ ਦੇਣ ਵਾਲੀ ਗੱਲ ਕਹੀ ਹੈ। ਦਰਅਸਲ, ਗਾਇਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰ ਲਿਖਿਆ- ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ, ਮੇਰੀ ਬੇਨਤੀ ਹੈ ਕਿ ਕਿਸੇ ਨੂੰ ਕਿਸੇ ਵੀ ਗੱਲ ਦੀ ਤੈਅ ਤੱਕ ਜਾਏ ਬਿਨਾ ਐਵੇਂ ਹੀ ਸ਼ਾਮਲ ਨਾ ਕਰ ਦਿਆ ਕਰੋ। ਕਿਉਂਕਿ ਤੁਹਾਡੇ ਲਈ ਉਹ ਇੱਕ ਖਬਰ ਹੁੰਦੀ ਆ, ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ ‘ਚ ਪੈ ਜਾਂਦੀ ਆ… ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆ ਇਸ ਦੁਨੀਆ ਤੇ, ਜਿਵੇਂ ਗੈਂਗਸਟਰ ਦੀਆਂ ਧਮਕੀਆਂ ਮੈਨੂੰ ਪਿਛਲੇ ਕਰੀਬ ਇੱਕ ਸਾਲ ਤੋਂ ਇੱਕ ਦਿਨ ਆਏ ਆ ਤੇ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਇਸ ਸੰਸਾਰ ਤੋਂ, ਜਿਉਂਦੇ ਜੀ ਕਿਸੇ ਤੇ ਇੰਨੇ ਦੋਸ਼ ਨਾ ਲਾਓ ਕਿ ਉਸ ਦੇ ਜਾਣ ਮਗਰੋਂ ਸਫਾਇਆਂ ਦੇਣੀਆਂ ਔਖੀਆ ਹੋਣ। ਇਸਦੇ ਅੱਗੇ ਮਨਕੀਰਤ ਨੇ ਲਿਖਿਆ- ਪਹਿਲਾ ਕਿੰਨੀਆਂ ਮਾਵਾਂ ਦੇ ਪੁੱਤ ਬਿਨਾ ਕਿਸੇ ਕਾਰਨ ਤੋਂ ਚੱਲੇ ਗਏ, ਕ੍ਰਿਪਾ ਕਰਕੇ ਸਾਰਿਆਂ ਨੂੰ ਬੇਨਤੀ ਆ ਇਸ ਕੰਮ ਨੂੰ ਇੱਥੇ ਹੀ ਬੰਦ ਕਰੋ, ਤਾਂ ਜੋ ਕਿਸੇ ਹੋਰ ਮਾਂ ਨੂੰ ਇਸ ਦੁੱਖ ਚੋਂ ਨਾ ਲੱਗਣਾ ਪੇ. ਵਾਹਿਗੂਰੁ ਮੇਹਰ ਕਰੇ..।
Comment here