ਸਿਆਸਤਖਬਰਾਂਦੁਨੀਆ

ਕੀ ਨਵਾਜ਼ ਸ਼ਰੀਫ਼ ਬਣਨਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ?

ਇਸਲਾਮਾਬਾਦ-ਪਾਕਿਸਤਾਨ ‘ਚ ਇਸ ਸਮੇਂ ਸਿਆਸੀ ਉੱਥਲ ਪੁੱਥਲ ਪੂਰੇ ਜ਼ੋਰਾਂ ‘ਤੇ ਹੈ। ਹਾਲਤ ਇਹ ਬਣੇ ਹੋਏ ਹਨ ਕਿ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੁਰਸੀ ਖ਼ਤਰੇ ਵਿੱਚ ਹੈ। ਕਿਸੇ ਵੀ ਸਮੇਂ ਫ਼ੌਜ ਹਮਲਾ ਕਰਕੇ ਪਾਕਿਸਤਾਨ ‘ਚ ਤਖ਼ਤਾ ਪਲਟ ਸਕਦੀ ਹੈ। ਅਜਿਹੇ ਵਿੱਚ ਇਮਰਾਨ ਕੋਲ ਕੁਰਸੀ ਛੱਡਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚੀ ਹੈ। ਕਿਉਂਕਿ ਫ਼ੌਜ ਨੇ ਇਮਰਾਨ ਸਾਹਮਣੇ 2 ਔਪਸ਼ਨਜ਼ ਰੱਖੀਆਂ ਅਤੇ ਦੋਵੇਂ ਸੂਰਤਾਂ ਵਿੱਚ ਇਮਰਾਨ ਨੂੰ ਸ਼ਹਿ-ਮਾਤ ਹੈ। ਯਾਨਿ ਹੁਣ ਪਾਕਿਸਤਾਨ ਦੀ ਕਮਾਨ ਇਮਰਾਨ ਦੇ ਹੱਥੋਂ ਕਿਸੇ ਵੀ ਸਮੇਂ ਖੋਹੀ ਜਾ ਸਕਦੀ ਹੈ। ਹੁਣ ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜੇ ਫ਼ੌਜ ਪਾਕਿਸਤਾਨ ‘ਚ ਤਖ਼ਤਾ ਪਲਟ ਕਰੇਗੀ, ਤਾਂ ਫ਼ਿਰ ਕਿਸ ਨੂੰ ਪ੍ਰਧਾਨ ਮੰਤਰੀ ਅਹੁਦਾ ਤੇ ਮੁਲਕ ਦੀ ਕਮਾਨ ਸੌਂਪੀ ਜਾਵੇਗੀ। ਸੀਐਨਐਨ ਨਿਊਜ਼18 ਦੇ ਸੂਤਰਾਂ ਦੇ ਮੁਤਾਬਕ ਫ਼ੌਜ ਨੇ ਨਵਾਜ਼ ਸ਼ਰੀਫ਼ ਦਾ ਰਾਜ ਅਭਿਸ਼ੇਕ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਫ਼ੌਜ ਨੇ ਸਾਫ਼ ਤੌਰ ‘ਤੇ ਨਵਾਜ਼ ਸ਼ਰੀਫ਼ ਕਹਿ ਦਿੱਤਾ ਹੈ ਕਿ ਮੁਲਕ ਨੂੰ ਤੁਹਾਡੀ ਲੋੜ ਹੈ, ਤੁਹਾਨੂੰ ਵਾਪਸ ਲਿਆ ਕੇ ਰਹਾਂਗੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਫ਼ੈਸਲਾ ਫ਼ੌਜ ਵੱਲੋਂ ਉਸ ਸਮੇਂ ਲਿਆ ਗਿਆ ਹੈ ਜਦੋਂ ਪਾਕਿਸਤਾਨੀ ਫ਼ੌਜ ਅਤੇ ਇਮਰਾਨ ਖ਼ਾਨ ਦੇ ਦਰਮਿਆਨ ਟਕਰਾਅ ਹੋਇਆ। ਇਸ ਦੇ ਤਹਿਤ ਹੁਣ ਨਵਾਜ਼ ਸ਼ਰੀਫ਼ ਨੂੰ ਬੁਲਾ ਕੇ ਇਮਰਾਨ ਖ਼ਾਨ ਨੂੰ ਸ਼ਹਿ-ਮਾਤ ਦੇਣ ਦੀ ਫ਼ੌਜ ਦੀ ਯੋਜਨਾ ਹੈ। ਸ਼ਰੀਫ਼ ਪਾਕਿਸਤਾਨ ‘ਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤੇ ਗਏ ਸੀ। ਇੱਕ ਸੀ ਐਵਨਫ਼ੀਲਡ ਪ੍ਰਾਪਰਟੀ ਕੇਸ ਤੇ ਦੂਜਾ ਸੀ ਅਲ ਅਜ਼ੀਜ਼ੀਆ ਮਿਲਜ਼ ਕੇਸ। ਉਨ੍ਹਾਂ ਨੂੰ ਦਸੰਬਰ 2019 ‘ਚ ਇਸਲਾਮਾਬਾਦ ਹਾਈ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ। ਉਹ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਏ ਸੀ। ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਅਤੇ ਆਮਦਨ ਦਾ ਸਰੋਤ ਜਨਤਕ ਨਾ ਕਰਨ ਦੇ ਚਲਦਿਆਂ 10 ਸਾਲ ਦੀ ਸਜ਼ਾ ਸੁਣਾਈ ਸੀ। ਜਦਕਿ ਐਵਨਫ਼ੀਲਡ ਕੇਸ ਵਿੱਚ ਜਾਂਚ ‘ਚ ਸਹਿਯੋਗ ਨਾ ਕਰਨ ‘ਤੇ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸੇ ਸਾਲ ਨਵਾਜ਼ ਸ਼ਰੀਫ਼ ਨੂੰ ਅਲ ਅਜ਼ੀਜ਼ੀਆ ਸਟੀਲ ਮਿਲਜ਼ ਭ੍ਰਿਸ਼ਟਾਚਾਰ ਕੇਸ ਵਿੱਚ ਵੀ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਿਲਜ਼ ‘ਚ ਗ਼ੈਰ ਕਾਨੂੰਨੀ ਨਿਵੇਸ਼ ਪਾਇਆ ਗਿਆ ਸੀ। ਸਜ਼ਾ ਇਕੱਠੇ ਹੀ ਚਲਦੀ ਰਹੀ। ਹੁਣ ਨਵਾਜ਼ ਸ਼ਰੀਫ਼ ਲੰਡਨ ਵਿੱਚ ਰਹਿ ਰਹੇ ਹਨ। ਉਨ੍ਹਾਂ ਨੂੰ ਨਵੰਬਰ 2019 ਨੂੰ ਲਾਹੌਰ ਹਾਈਕੋਰਟ ਨੇ ਇਲਾਜ ਲਈ ਚਾਰ ਹਫ਼ਤੇ ਲਈ ਬਾਹਰ ਜਾਣ ਦੀ ਰਾਹਤ ਦਿੱਤੀ ਸੀ। ਹੁਣ ਮੌਜੂਦਾ ਵਿਵਾਦ ਵਿਚਾਲੇ ਗਿਲਗਿਤ ਬਾਲਟੀਸਤਾਨ ਦੇ ਚੀਫ਼ ਜਸਟਿਸ ਰਾਣਾ ਐਮ ਸ਼ਮੀਮ ਨੇ ਇੱਕ ਹਲਫ਼ਨਾਮਾ ਦਾਖ਼ਲ ਕਰਕੇ ਦਾਅਵਾ ਕੀਤਾ ਹੈ ਕਿ ਤਤਕਾਲੀਨ ਸੀਜੇਪੀ ਸਾਕਿਬ ਨਿਸਾਰ ਨੇ ਹਾਈ ਕੋਰਟ ਜੱਜ ਨੂੰ ਹੁਕਮ ਦਿੱਤਾ ਸੀ ਕਿ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ 2018 ਦੀਆਂ ਚੋਣਾਂ ਤੋਂ ਪਹਿਲਾਂ ਜ਼ਮਾਨਤ ‘ਤੇ ਬਾਹਰ ਨਾ ਅ ਸਕਣ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਹ ਹਲਫ਼ਨਾਮਾ ਫ਼ੌਜ ਦੀ ਇਜਾਜ਼ਤ ਲੈ ਕੇ ਹੀ ਦਾਖ਼ਲ ਕੀਤਾ ਗਿਆ ਹੈ।

Comment here