ਵਾਸ਼ਿੰਗਟਨ- ਸੀਨੀਅਰ ਅਮਰੀਕੀ ਸਿੱਖਿਆ ਮਾਹਿਰ ਕੈਰੋਲ ਕ੍ਰਿਸਟੀਨ ਫੇਅਰ ਨੂੰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਖੂਬ ਸਮਰਥਨ ਮਿਲ ਰਿਹਾ ਹੈ। ਉਹਨਾਂ ਨੇ ਅਮਰੀਕਾ ਦੀਆਂ ਨੀਤੀਆਂ ਤੇ ਵਿਹਾਰ ਨੂੰ ਲੈ ਕੇ ਵਿਸ਼ੇਸ਼ ਟਿਪਣੀਆਂ ਕੀਤੀਆਂ ਹਨ। ਬੀ. ਬੀ. ਸੀ. ਦੀ ਇਕ ਐਂਕਰ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਤਾਲਿਬਾਨ ’ਤੇ ਚਰਚਾ ਦੇ ਦੌਰਾਨ ਉਨ੍ਹਾਂ ਦੇ ਇੰਟਰਵਿਊ ਨੂੰ ਵਿਚਾਲੇ ’ਚ ਹੀ ਕੱਟ ਦਿੱਤਾ। ਅੱਤਵਾਦ ਵਿਰੋਧੀ ਅਤੇ ਏਸ਼ੀਆ ਆਧਾਰਿਤ ਖੋਜ ’ਚ ਮੁਹਾਰਤ ਰੱਖਣ ਵਾਲੀ ਕੈਰੋਲ ਕ੍ਰਿਸਟੀਨ ਦਾ ਕਹਿਣਾ ਸੀ, ‘‘ਪਾਕਿਸਤਾਨ ਅੱਗ ਲਗਾਉਣ ਵਾਲਾ ਦੇਸ਼ ਹੈ ਜੋ ਖੁਦ ਨੂੰ ਅੱਗ ਬੁਝਾਉਣ ਵਾਲਾ ਇਕ ਫਾਇਰ ਫਾਈਟਰ ਮੰਨਦਾ ਹੈ ਅਤੇ ਅਮਰੀਕਾ ਹਮੇਸ਼ਾ ਪਾਕਿਸਤਾਨ ਦੇ ਝਾਂਸੇ ’ਚ ਫਸਣ ਦੇ ਲਈ ਤਿਆਰ ਰਹਿੰਦਾ ਹੈ।’’ ਅਫਗਾਨਿਸਤਾਨ ਦੀ ਹਾਰ ਦੇ ਨਾਲ ਅਮਰੀਕੀ ਨੀਤੀ ਨਿਰਮਾਤਾਵਾਂ ਦੇ ਲਈ ਹਰ ਵਾਰ ਪਾਕਿਸਤਾਨ ਦੀਆਂ ਗੱਲਾਂ ’ਚ ਆਉਣ ਦੀ ਆਪਣੀ ਕਮਜ਼ੋਰੀ ’ਤੇ ਧਿਆਨ ਦੇਣ ਦਾ ਇਹ ਚੰਗਾ ਸਮਾਂ ਹੈ। ਬੇਸ਼ੱਕ ਹੀ ਅਫਗਾਨਿਸਤਾਨ ’ਚ ਪਾਕਿਸਤਾਨ ਦੀ ਭਾਈਵਾਲੀ ਲਗਭਗ 7 ਦਹਾਕੇ ਪੁਰਾਣੀ ਹੋਵੇ ਪਰ ਅਮੀਰ ਅਮਰੀਕੀ ਹਮੇਸ਼ਾ ਪਾਕਿਸਤਾਨ ਦੇ ਇਸ ਝਾਂਸੇ ’ਚ ਆਉਂਦਾ ਰਿਹਾ ਹੈ ਕਿ ਸੰਕਟ ਦਾ ਹੱਲ ਪਾਕਿਸਤਾਨ ਦੇ ਕੋਲ ਹੀ ਹੈ ਜਦਕਿ ਸੱਚਾਈ ਤਾਂ ਇਹ ਹੈ ਕਿ ਉਸੇ ਨੇ ਅਫਗਾਨਿਸਤਾਨ ਨੂੰ ਕਮਜ਼ੋਰ ਬਣਾਈ ਰੱਖਿਆ ਤਾਂ ਕਿ ਅਮਰੀਕਾ ਕੋਲੋਂ ਉਸ ਨੂੰ ਪੈਸਾ ਮਿਲਦਾ ਰਹੇ। ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਤਾਲਿਬਾਨ ਦਾ ਪੋਸ਼ਣ, ਨਿਰਮਾਣ ਅਤੇ ਸਮਰਥਨ ਕੀਤਾ। ਜਦੋਂ 2001 ’ਚ ਅਮਰੀਕਾ ਨੇ ਅਫਗਾਨਿਸਤਾਨ ’ਚ ਦਾਖਲ ਹੋਣ ਦਾ ਫੈਸਲਾ ਕੀਤਾ ਤਾਂ ਕੁੰਦੁਜ ਤੋਂ ਪਾਕਿ ਫੌਜੀਆਂ ਨਾਲ ਭਰੇ 2 ਜਹਾਜ਼ ਅਫਗਾਨਿਸਤਾਨ ਤੋਂ ਬਾਹਰ ਆਏ ਸਨ ਜੋ ਤਾਲਿਬਾਨ ਦੀ ਸਰਕਾਰ ਚਲਾਉਣ ’ਚ ਮਦਦ ਕਰ ਰਹੇ ਸਨ। ਦੂਜੇ ਪਾਸੇ ਪਾਕਿਸਤਾਨ ਨੇ ਖੂਬ ਪ੍ਰਚਾਰ ਕੀਤਾ ਕਿ ਉਹ ਅੱਤਵਾਦ ਦਾ ਅਸਲੀ ਸ਼ਿਕਾਰ ਹੈ ਅਤੇ ਉਸ ਨੂੰ ਅਨਿਆਪੂਰਨ ਢੰਗ ਨਾਲ ਬਦਨਾਮ ਕੀਤਾ ਜਾ ਰਿਹਾ ਹੈ। ਜੇਕਰ ਪੱਛਮ ਅੱਤਵਾਦ ਨਾਲ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਪਾਕਿਸਤਾਨ ਨੂੰ ਹੋਰ ਜ਼ਿਆਦਾ ਧਨ ਦੇਣ ਦੀ ਲੋੜ ਦੇ ਨਾਲ ਹੀ ਉਸ ਦੇ ਗਲਤ ਕੰਮਾਂ ਨੂੰ ਵੀ ਅਣਦੇਖਾ ਕਰਨਾ ਚਾਹੀਦਾ ਹੈ ਜਿਸ ’ਚ ਕਈ ਇਸਲਾਮੀ ਅੱਤਵਾਦੀ ਸੰਗਠਨਾਂ ਨੂੰ ਪ੍ਰਾਯੋਜਿਤ ਕਰਨ ਤੋਂ ਲੈ ਕੇ ਪ੍ਰਮਾਣੂ ਪ੍ਰਸਾਰ ਤੱਕ ਸ਼ਾਮਲ ਹੈ। ਅਮਰੀਕੀਆਂ ਨੂੰ ਬੇਵਕੂਫ ਬਣਾਉਣ ਦੇ ਲਈ ਪਾਕਿਸਤਾਨ ਨੇ ਕੂਟਨੀਤਕ ਰਣਨੀਤੀ ਦੇ ਇਲਾਵਾ ਬੜੀ ਹੀ ਚਲਾਕੀ ਨਾਲ ਜਾਣਕਾਰੀ ਦੀ ਘਾਟ ਦਾ ਫਾਇਦਾ ਚੁੱਕਿਆ ਹੈ। ਰਣਨੀਤੀਕਾਰਾਂ ਨੂੰ ਆਪਣੇ ਪੱਖ ’ਚ ਕਰਨ ਦੇ ਲਈ ਉਸ ਨੇ ਖੂਬ ਪੈਸਾ ਵੀ ਵਹਾਇਆ ਅਤੇ ਆਮ ਲੋਕਾਂ ਦੇ ਲਈ ਪਾਬੰਦੀਸ਼ੁਦਾ ਥਾਵਾਂ ਦੇ ਸੈਰ-ਸਪਾਟੇ ਤੋਂ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਦੇ ਪਿਟਾਰੇ ਵੀ ਉਨ੍ਹਾਂ ਲਈ ਖੋਲ੍ਹ ਰੱਖੇ ਹਨ। ਹਾਲਾਂਕਿ, ਸਮੱਸਿਆ ਇਹ ਵੀ ਹੈ ਕਿ ਕਾਬੁਲ ’ਚ ਅਮਰੀਕੀ ਦੂਤਘਰ ਬੰਦ ਹੋਣ ਦੇ ਨਾਲ ਉਸ ਦੇ ਪਾਕਿਸਤਾਨ ’ਤੇ ਵੱਧ ਨਿਰਭਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਹ ਪਾਕਿਸਤਾਨ ’ਚ ਪਨਾਹ ਲੈਣ ਵਾਲੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਖੁਫੀਆ ਸਹਿਯੋਗ ਅਤੇ ਸੰਭਾਵਿਤ ਡਰੋਨ ਬੇਸ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ ਭਾਵੇਂ ਹੀ ਪਾਕਿਸਤਾਨ ਉਨ੍ਹਾਂ ਅੱਤਵਾਦੀਆਂ ਨੂੰ ਪਨਾਹ ਦੇਣਾ ਜਾਰੀ ਰੱਖੇ। ਅਮਰੀਕੀ ਕਾਂਗਰਸ ਨੂੰ ਹਮੇਸ਼ਾ ਪਾਕਿਸਤਾਨ ਦੀ ਨੀਅਤ ’ਤੇ ਸ਼ੱਕ ਰਿਹਾ ਹੈ ਪਰ ਉਹ ਉਸ ’ਤੇ ਲਗਾਮ ਲਗਾਉਣ ਦੇ ਲਈ ਉਚਿਤ ਕਦਮ ਚੁੱਕਣ ’ਚ ਅਸਫਲ ਰਹੀ ਹੈ। ਖੁਦ ’ਤੇ ਹੋ ਰਹੇ ਖਰਚਿਆਂ ਨੂੰ ਉਚਿਤ ਠਹਿਰਾਉਣ ਦੇ ਲਈ ਪਾਕਿਸਤਾਨ ਕਾਂਗਰਸ ਦੇ ਸਾਹਮਣੇ ਘੱਟੋ-ਘੱਟ ਨਤੀਜਾ ਦਿਖਾਉਣਾ ਜਾਰੀ ਰੱਖੇਗਾ। ਕ੍ਰਿਸਟੀਨ ਫੇਅਰ ਦੇ ਅਨੁਸਾਰ, ‘‘ਅਮਰੀਕਾ ਨੂੰ ਪਾਕਿਸਤਾਨ ਨੂੰ ਵੀ ਅੱਤਵਾਦ ਦਾ ‘ਸਟੇਟ ਸਪਾਂਸਰ’ ਐਲਾਨ ਕਰਨਾ ਚਾਹੀਦਾ ਹੈ।’’ ਮੌਜੂਦਾ ਸਮੇਂ ’ਚ, ਅਮਰੀਕੀ ਵਿਦੇਸ਼ ਵਿਭਾਗ ਨੇ ਕਿਊਬਾ, ਉੱਤਰੀ ਕੋਰੀਆ, ਈਰਾਨ ਅਤੇ ਸੀਰੀਆ ਨੂੰ ਅੱਤਵਾਦ ਪ੍ਰਾਯੋਜਕਾਂ ਦੇ ਰੂਪ ’ਚ ਨਾਮਜ਼ਦ ਕੀਤਾ ਹੈ। ਆਖਿਰ ਪਾਕਿਸਤਾਨ ਹੁਣ ਤੱਕ ਕਿਉਂ ਇਸ ਤੋਂ ਬਚਿਆ ਰਿਹਾ ਹੈ? ਅਜਿਹਾ ਨਹੀਂ ਕਿ ਅਮਰੀਕੀ ਪੱਤਰਕਾਰ ਇਸ ’ਤੇ ਆਪਣੇ ਵਿਚਾਰ ਖੁੱਲ੍ਹ ਕੇ ਨਹੀਂ ਰੱਖਦੇ ਸਨ ਪਰ ਹੁਣ ਆਨਲਾਈਨ ਮੀਡੀਆ ਦੇ ਹੁੰਦਿਆਂ ਇਹ ਪ੍ਰਚਾਰ ਵੱਧ ਅਸਰ ਪਾਉਂਦੇ ਹਨ। ਅਜਿਹਾ ਹੀ ਇਕ ਡਾਕੂਮੈਂਟਰੀ ‘ਟਰਨਿੰਗ ਪੁਆਇੰਟ’ ਨੇ ਵੀ ਕਿਹਾ ਹੈ। ਸ਼ਾਇਦ ਹੁਣ ਅਮਰੀਕੀ ਸਰਕਾਰ ਪਾਕਿ ਨੀਤੀਆਂ ਨੂੰ ਸਮਝ ਸਕੇ।
ਕੀ ਅਮਰੀਕਾ ਦੁਬਾਰਾ ਪਾਕਿ ਦੇ ਝਾਂਸੇ ’ਚ ਨਹੀਂ ਆਵੇਗਾ?

Comment here