ਅਪਰਾਧਸਿਆਸਤਖਬਰਾਂ

ਕੀਵ-ਮਾਈਕੋਲਾਈਵ ‘ਚ ਪਈ ਧਮਾਕਿਆਂ ਦੀ ਗੂੰਜ

ਕੀਵ-ਇਥੋਂ ਦੇ ਸਥਾਨਕ ਮੀਡੀਆ ਦੀ ਜਾਣਕਾਰੀ ਅਨੁਸਾਰ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਮਾਈਕੋਲਾਈਵ ਖ਼ੇਤਰ ਦੇ ਨਿਵਾਸੀਆਂ ਨੂੰ ਸ਼ਨੀਵਾਰ ਸਵੇਰੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਯੂਕਰੇਨੀ ਪ੍ਰਕਾਸ਼ਨ ਜ਼ਕਰਲੋ ਨੇਡੇਲੀ ਨੇ ਰਿਪੋਰਟ ਦੱਸਿਆ ਕਿ ਕੀਵ ਖ਼ੇਤਰ ਦੇ ਬੁਚਾ ਸ਼ਹਿਰ ਦੇ ਨਾਲ-ਨਾਲ ਜ਼ਾਪੋਰਿਜ਼ਿਆ ਦੇ ਯੂਕਰੇਨ-ਨਿਯੰਤਰਿਤ ਖ਼ੇਤਰ ਅਤੇ ਕਈ ਹੋਰ ਹਿੱਸਿਆਂ ‘ਚ ਧਮਾਕੇ ਸੁਣੇ ਗਏ।
ਯੂਕਰੇਨ ਦੇ ਡਿਜ਼ੀਟਲ ਟਰਾਂਸਫਰਮੇਸ਼ਨ ਮੰਤਰਾਲੇ ਦੇ ਹਵਾਈ ਹਮਲੇ ਦੇ ਅੰਕੜਿਆਂ ਅਨੁਸਾਰ ਜ਼ਾਪੋਰਿਜ਼ਿਆ ਖ਼ੇਤਰ ਦੇ ਯੂਕਰੇਨ-ਨਿਯੰਤਰਿਤ ਹਿੱਸਿਆਂ ‘ਤੇ ਹਵਾਈ ਹਮਲੇ ਦੀ ਚਿਤਾਵਨੀ ਤੋਂ ਬਾਅਦ ਸ਼ਨੀਵਾਰ ਸਵੇਰੇ ਹਮਲਾ ਕੀਤਾ ਗਿਆ। ਯੂਕਰੇਨ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਦਸੰਬਰ ‘ਚ ਕਿਹਾ ਸੀ ਕਿ ਇਸ ਸਮੇਂ ਦੇਸ਼ ਦੇ ਊਰਜਾ ਬੁਨਿਆਦੀ ਢਾਂਚੇ ਨੂੰ 100 ਫ਼ੀਸਦੀ ਤੱਕ ਬਹਾਲ ਕਰਨਾ ਲਗਭਗ ਅਸੰਭਵ ਹੈ, ਜਿਸ ਦੇ ਨਤੀਜੇ ਵਜੋਂ ਜ਼ਿਆਦਾਤਰ ਸ਼ਹਿਰਾਂ ‘ਚ ਬਿਜਲੀ ਸਪਲਾਈ ਕੱਟਣੀ ਪੈ ਰਹੀ ਹੈ। ਯੂਕਰੇਨੀ ਊਰਜਾ ਕੰਪਨੀ ਯਾਸਨੋ ਦੇ ਮੁਖੀ ਸਰਗੇਈ ਕੋਵਲੇਂਕੋ ਨੇ ਬੁੱਧਵਾਰ ਨੂੰ ਕਿਹਾ ਕਿ ਕੀਵ ਨੂੰ ਬਿਜਲੀ ਦੀ ਲੋੜ ਹੈ, ਜੋ ਕਰੀਬ 60 ਫ਼ੀਸਦੀ ਹੀ ਮਿਲ ਪਾ ਰਹੀ ਹੈ।

Comment here