ਅਪਰਾਧਸਿਆਸਤਖਬਰਾਂ

ਕੀਵ ’ਚ ਰੂਸੀ ਮਿਜ਼ਾਈਲ ਹਮਲੇ ਜਾਰੀ

ਕੀਵ-ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਖ਼ੇਤਰਾਂ ਰੂਸੀ ਮਿਜ਼ਾਈਲ ਹਮਲੇ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦੇ ਕਈ ਇਲਾਕਿਆਂ ’ਚ ਵੀਰਵਾਰ ਤੜਕੇ ਹੀ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ। ਕੀਵ ਵਿਚ ਖੇਤਰੀ ਪ੍ਰਸ਼ਾਸਨ ਨੇ ਕਿਹਾ ਕਿ ਚੱਲ ਰਹੇ ਮਿਜ਼ਾਈਲ ਹਮਲੇ ਤੋਂ ਬਚਾਅ ਲਈ ਇਕ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
ਕੀਵ ਵਿਚ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਵੱਖ-ਵੱਖ ਖ਼ੇਤਰਾਂ ਵਿਚ ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਰੂਸੀ ਮਿਜ਼ਾਈਲਾਂ ਨੂੰ ਮਾਰਿਆ ਗਿਆ ਹੈ। ਵੀਰਵਾਰ ਦਾ ਹਮਲਾ ਯੂਕਰੇਨ ਦੇ ਮੁੱਖ ਟਿਕਾਣਿਆਂ ’ਤੇ ਰੂਸੀ ਹਮਲਿਆਂ ਦੀ ਇਕ ਲੜੀ ’ਚ ਤਾਜ਼ਾ ਹੈ। ਡਨੀਪਰੋ, ਓਡੇਸਾ ਅਤੇ ਕ੍ਰੀਵੀ ਰਿਹ ਖ਼ੇਤਰਾਂ ’ਚ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਬਿਜਲੀ ਕੱਟ ਦਿੱਤੀ ਗਈ ਹੈ। ਮਾਸਕੋ ਅਕਤੂਬਰ ਤੋਂ ਹਰ ਹਫ਼ਤੇ ਅਜਿਹੇ ਹਮਲੇ ਕਰ ਰਿਹਾ ਹੈ।

Comment here