ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕੀਵ ਚ ਬ੍ਰਿਟੇਨ ਦਾ ਦੂਤਘਰ ਜਲਦੀ ਖੁੱਲੇਗਾ

ਲੰਡਨ-ਭਾਰਤ ਦੌਰੇ ਤੇ ਆਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਹ ਜਲਦੀ ਯੂਕ੍ਰੇਨ ਦੀ ਰਾਜਧਾਨੀ ਕੀਵ ‘ਚ ਆਪਣਾ ਦੂਤਘਰ ਮੁੜ ਤੋਂ ਖੋਲ੍ਹੇਗਾ। ਰੂਸ ਅਤੇ ਯੂਕ੍ਰੇਨ ਦਰਮਿਆਨ ਫਰਵਰੀ ‘ਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੋਂ ਦੂਤਘਰ ਅਸਥਾਈ ਰੂਪ ਤੋਂ ਬੰਦ ਹੈ। ਜਾਨਸਨ ਨੇ ਨਵੀਂ ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕੀਵ ‘ਚ ਰੂਸੀ ਫੌਜ ਦਾ ਵਿਰੋਧ ਕਰਨ ‘ਚ (ਯੂਕ੍ਰੇਨ ਦੇ) ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਅਸਾਧਾਰਣ ਲਗਨ ਅਤੇ ਸਫ਼ਲਤਾ ਨੂੰ ਦੇਖ਼ਦੇ ਹੋਏ ਐਲਾਨ ਕਰਦਾ ਹਾਂ ਕਿ ਬਹੁਤ ਜਲਦ, ਅਗਲੇ ਹਫ਼ਤੇ ਅਸੀਂ ਯੂਕ੍ਰੇਨ ਦੀ ਰਾਜਧਾਨੀ ‘ਚ ਆਪਣਾ ਦੂਤਘਰ ਮੁੜ ਤੋਂ ਖੋਲ੍ਹਾਂਗੇ। ਉਨ੍ਹਾਂ ਕਿਹਾ ਕਿ ਮੈਂ ਬ੍ਰਿਟੇਨ ਦੇ ਉਨ੍ਹਾਂ ਡਿਪਲੋਮੈਟਾਂ ਨੂੰ ਸਲਾਮ ਕਰਨਾ ਚਾਹੁੰਦਾ ਹਾਂ ਕਿ ਜੋ ਇਸ ਮਿਆਦ ਦੌਰਾਨ ਇਸ ਖੇਤਰ ‘ਚ ਰਹੇ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਕਰਮਚਾਰੀਆਂ ਦਾ ਇਕ ਦਲ ਮਨੁੱਖੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਪੱਛਮੀ ਯੂਕ੍ਰੇਨ ‘ਚ ਮੌਜੂਦ ਰਿਹਾ ਹੈ।

Comment here