ਸਿਆਸਤਖਬਰਾਂਦੁਨੀਆ

ਕੀਮਤ ਕਟੌਤੀ ਨੂੰ ਲੈ ਕੇ ਟੇਸਲਾ ਕਾਰ ਸ਼ੋਅਰੂਮ ‘ਚ ਹੰਗਾਮਾ

ਬੀਜਿੰਗ-ਪਿਛਲੇ ਸਾਲ 2022 ‘ਚ ਟੇਸਲਾ ਕੰਪਨੀ ਤੋਂ ਕਾਰ ਖਰੀਦਣ ਵਾਲੇ ਸੈਂਕੜਾਂ ਕਾਰ ਮਾਲਕਾਂ ਨੇ ਚੀਨ ‘ਚ ਕਾਰ ਦੇ ਸ਼ੋਅਰੂਮ ‘ਤੇ ਹੰਗਾਮਾ ਕੀਤਾ ਹੈ। ਗਾਹਕਾਂ ‘ਚ ਗੁੱਸੇ ਦਾ ਮਾਹੌਲ ਸਾਫ਼ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਹ ਉਹ ਗਾਹਕ ਹਨ ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਟੇਸਲਾ ਦੀਆਂ ਕਾਰਾਂ ਖਰੀਦੀਆਂ ਹਨ। ਉਨ੍ਹਾਂ ਨੇ ਕੰਪਨੀ ਦੇ ਸ਼ੋਅਰੂਮ ‘ਚ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਟੇਸਲਾ ਨੇ ਨਵੇਂ ਸਾਲ 2023 ‘ਚ ਆਪਣੀ ਇਲੈਕਟ੍ਰਿਕ ਕਾਰ ਦੀ ਕੀਮਤ ‘ਚ ਜ਼ਬਰਦਸਤ ਕਟੌਤੀ ਕੀਤੀ ਹੈ। ਇਸ ਫ਼ੈਸਲੇ ਦੇ ਬਾਅਦ ਉਨ੍ਹਾਂ ਗਾਹਕਾਂ ‘ਚ ਕਾਫ਼ੀ ਨਾਰਾਜ਼ਗੀ ਹੈ ਜਿਨ੍ਹਾਂ ਨੇ ਕੁਝ ਹੀ ਦਿਨ ਪਹਿਲੇ ਹੀ ਇਲੈਕਟ੍ਰਿਕ ਕਾਰਾਂ ਨੂੰ ਭਾਰੀ ਕੀਮਤ ‘ਤੇ ਖਰੀਦਿਆ ਸੀ। ਇਨ੍ਹਾਂ ਲੋਕਾਂ ਨੇ ਕੰਪਨੀ ਦੇ ਮਾਲਕ ਤੋਂ ਛੋਟ ਅਤੇ ਕ੍ਰੈਡਿਟ ਦੀ ਮੰਗ ਕੀਤੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਖਰੀਦੀਆਂ ਗਈਆਂ ਇਲੈਕਟ੍ਰਿਕ ਕਾਰਾਂ ਲਈ ਜ਼ਿਆਦਾ ਭੁਗਤਾਨ ਕੀਤਾ ਹੈ। ਉਹ ਕੰਪਨੀ ਵਾਪਸ ਕਰੇ, ਨਹੀਂ ਤਾਂ ਕੀਮਤ ਘੱਟ ਨਹੀਂ ਕੀਤੀ ਜਾਵੇ।
ਜਾਣੋ ਕੀ ਹੈ ਮੰਗ
ਚੀਨ ‘ਚ ਟੇਸਲਾ ਮਾਡਲ 3 ਅਤੇ ਮਾਡਲ ਵਾਈ ਦੇ ਲਗਭਗ 200 ਖਰੀਦਾਰ ਵੀਕੈਂਡ ‘ਤੇ ਕੰਪਨੀ ਦੇ ਸ਼ੋਅਰੂਮ ਅਤੇ ਚੀਨ ‘ਚ ਸਥਿਤ ਡਿਸਟ੍ਰੀਬਿਊਸ਼ਨ ਸੈਂਟਰ ‘ਤੇ ਇਕੱਠਾ ਹੋਏ ਅਤੇ 3 ਮਹੀਨਿਆਂ ‘ਚ ਦੂਜੀ ਵਾਰ ਕੀਮਤਾਂ ‘ਚ ਕਮੀ ਦੇ ਕਾਰ ਨਿਰਮਾਤਾ ਫ਼ੈਸਲੇ ਦਾ ਵਿਰੋਧ ਕੀਤਾ ਹੈ। ਟੇਸਲਾ ਕਾਰ ਦੇ ਖਰੀਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ 2022 ਦੇ ਆਖੀਰ ‘ਚ ਟੇਸਲਾ ਨੇ ਆਪਣੀਆਂ ਇਲੈਕਟ੍ਰਿਕ ਕਾਰਾਂ ਲਈ ਜੋ ਕੀਮਤ ਵਸੂਲ ਕੀਤੀ ਸੀ ਉਹ ਅਚਾਨਕ ਜਾਂ ਓਨੀ ਨਹੀਂ ਘਟੇਗੀ, ਜਿੰਨੀ ਆਟੋਮੇਕਰ ਨੇ ਵਿਕਰੀ ਵਧਾਉਣ ਦੇ ਲਈ ਹਾਲ ਦੇ ਦਿਨਾਂ ‘ਚ ਘੱਟ ਕੀਤੀ ਹੈ।
ਇੰਨੀ ਘੱਟ ਹੋਈ ਕੀਮਤ
ਟੇਸਲਾ ਨੇ ਚੀਨ ‘ਚ ਆਪਣੀ ਵਿਕਰੀ ਵਧਾਉਣ ਲਈ ਮਾਡਲ 3 ਅਤੇ ਮਾਡਲ ਵਾਈ ਇਲੈਕਟ੍ਰਿਕ ਕਾਰਾਂ ਲਈ ਕੀਮਤਾਂ ‘ਚ ਕਟੌਤੀ ਕੀਤੀ ਹੈ। ਕੰਪਨੀ ਨੇ ਇਨ੍ਹਾਂ ਮਾਡਲਾਂ ‘ਤੇ ਸਤੰਬਰ 2022 ਦੇ ਮੁਕਾਬਲੇ 13 ਫੀਸਦੀ ਤੋਂ 24 ਫੀਸਦੀ ਦੀ ਕਟੌਤੀ ਕੀਤੀ ਹੈ। ਪਿਛਲੇ ਸਾਲ ਦਸੰਬਰ ‘ਚ ਆਟੋਮੇਕਰ ਦੀ ਵਿਕਰੀ ‘ਚ ਗਿਰਾਵਟ ਤੋਂ ਬਾਅਦ ਕੀਮਤ ‘ਚ ਕਮੀ ਆਈ ਹੈ। ਇਸ ਨੇ ਟੇਸਲਾ ਦੀਆਂ ਕੀਮਤਾਂ ‘ਚ ਕਟੌਤੀ ਦੀ ਘੋਸ਼ਣਾ ਕੀਤੀ ਹੈ।
ਰਾਇਟਰਸ ਰਿਪੋਰਟ ਦੇ ਅਨੁਸਾਰ ਉਧਰ ਮਾਮਲਾ ਵਧਦਾ ਦੇਖ ਕੇ ਮੌਕੇ ਤੇ ਪਹੁੰਚੀ ਸ਼ੰਘਾਈ ਪੁਲਸ ਨੇ ਟੇਸਲਾ ਕਾਰ ਮਾਲਕਾਂ ਦੇ ਵਿਰੋਧ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਸ ਨੇ ਟੇਸਲਾ ਕਰਮਚਾਰੀਆਂ ਅਤੇ ਕਾਰਾਂ ਦੇ ਮਾਲਕਾਂ ਦੇ ਵਿਚਾਲੇ ਇਕ ਬੈਠਕ ਕਰਵਾਈ ਹੈ ਜਿਸ ‘ਚ ਮਾਲਕਾਂ ਨੇ ਮੁਆਫ਼ੀ ਅਤੇ ਮੁਆਵਜ਼ੇ ਜਾਂ ਹੋਰ ਕ੍ਰੈਡਿਟ ਸਮੇਤ ਮੰਗਾਂ ਦੀ ਇਕ ਸੂਚੀ ਸੌਂਪੀ ਹੈ।

Comment here