ਖਬਰਾਂ

ਕਿੰਨੌਰ ਚ ਪਹਾੜ ਖਿਸਕਿਆ, ਸਵਾਰੀਆਂ ਨਾਲ ਭਰੀ ਬੱਸ ਸਮੇਤ ਕਈ ਵਾਹਨ ਲਪੇਟ ਚ ਆਏ

ਕਿੰਨੌਰ– ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਨਿਗੁਲਸਰੀ ‘ਚ ਨੈਸ਼ਨਲ ਹਾਈਵੇ ਪੰਜ ‘ਤੇ ਇਕ ਪਹਾੜ ਖਿਸਕ ਗਿਆ , ਮਲਬੇ ਹੇਠ ਚਾਲੀ ਦੇ ਕਰੀਬ ਸਵਾਰੀਆਂ ਨਾਲ ਭਰੀ ਬੱਸ ਅਤੇ ਕਈ ਹੋਰ ਵਾਹਨ ਨੱਪੇ ਗਏ। ਦਸਿਆ ਜਾ ਰਿਹਾ ਹੈ ਕਿ ਬੱਸ ਦਾ ਡਰਾਈਵਰ ਤੇ ਕੰਡਕਟਰ ਛਾਲ ਮਾਰ ਗਏ, ਪਰ ਸਵਾਰੀਆਂ ਦਾ ਪਤਾ ਨਹੀਂ। ਬੱਸ ਹਰਿਦੁਆਰ ਜਾ ਰਹੀ ਸੀ। ਰਾਹਤ ਟੀਮਾਂ ਰਾਕਤ ਕਾਰਜਾਂ ਚ ਜੁਟੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ 10 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ 13 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜ਼ਖ਼ਮੀਆਂ ਨੂੰ ਸਮੁਦਾਇਕ ਸਿਹਤ ਕੇਂਦਰ ਭਾਵਾਨਗਰ ਭੇਜਿਆ ਗਿਆ ਹੈ। ਮਲ੍ਹਬੇ ‘ਚ 60 ਤੋਂ ਜ਼ਿਆਦਾ ਲੋਕ ਦੱਬੇ ਦੱਸੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੋਰ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਗੱਲ ਕੀਤੀ, ਸਥਿਤੀ ਦਾ ਜਾਇਜ਼ਾ ਲਿਆ ਤੇ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ।

Comment here