ਚੰਡੀਗੜ੍ਹ-ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ 11 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਹੈ, ਕਿਸੇ ਪਾਸੇ ਗੱਲ ਨਹੀਂ ਲਗ ਰਹੀ, ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਇੱਕ ਨਹੀਂ ਸੁਣ ਰਹੀ ਅਤੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ । ਪਰ ਭਾਜਪਾ ਆਗੂ ਇਸ ਮਸਲੇ ਤੇ ਕਿਸਾਨਾਂ ਨੂੰ ਹੀ ਦੋਸ਼ ਦੇ ਰਹੇ ਹਨ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨ ਅੰਦੋਲਨ ਤੇ ਟਿਪਣੀ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਮਸਲਾ ਅਸਲ ਵਿੱਚ ਕਿਸਾਨ ਹੀ ਹੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਪਿਛਲੀ ਵਾਰੀ 22 ਜਨਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਸੀ, ਜਿਸ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ‘ਹਾਂ ਜਾਂ ਨਾਂਹ’ ਵਾਲੀ ਸਥਿਤੀ ਵਿੱਚੋਂ ਅੱਗੇ ਵਧਣ ਤਾਂ ਹੀ ਮਸਲਾ ਹੱਲ ਹੋਵੇਗਾ। ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਅੰਦੋਲਨ ਵਿੱਚ ਰਾਜਨੀਤੀ ਨਜ਼ਰ ਆਉਂਦੀ ਹੈ। ਅੰਦੋਲਨ ਦੌਰਾਨ 700 ਕਿਸਾਨਾਂ ਦੀਆਂ ਮੌਤਾਂ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਲਈ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਹਨ। ਸਰਕਾਰ ਤਾਂ ਜ਼ਿੰਮੇਵਾਰ ਹੁੰਦੀ ਜੇਕਰ ਸਰਕਾਰ ਕਿਸਾਨਾਂ ’ਤੇ ਕੋਈ ਕਾਰਵਾਈ ਕਰਦੀ। ਉਨ੍ਹਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਕਾਨੂੰਨਾਂ ’ਤੇ ਸਟੇਅ ਜਾਰੀ ਕਰ ਚੁੱਕੀ ਹੈ ਤਾਂ ਫਿਰ ਕਿਸਾਨਾਂ ਵੱਲੋਂ ਬੇਮਤਲਬ ਧਰਨੇ ’ਤੇ ਬੈਠਣ ਦੀ ਜਿੱਦ ਕੀਤੀ ਜਾ ਰਹੀ ਹੈ।
Comment here