ਸਿਆਸਤਖਬਰਾਂ

ਕਿਸਾਨ ਮੰਗਾਂ ਨਾ ਮੰਨੇ ਜਾਣ ’ਤੇ ਸੀਐਮ ਹਾਊਸ ਦੇ ਬਾਹਰ ਮਾਰਨਗੇ ਧਰਨਾ

ਤਰਨ ਤਾਰਨ-ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਸਾਨ ਵੈਲਫੇਅਰ ਸੁਸਾਇਟੀ ਨੇ ਇਕ ਹਫਤੇ ਵਿੱਚ ਉਹਨਾਂ ਦੀ ਪੈਂਡਿੰਗ ਮੰਗਾਂ ਨਾ ਮੰਨਣ ’ਤੇ ਚੰਡੀਗੜ੍ਹ ਸੀਐਮ ਹਾਊਸ ਬਾਹਰ ਪੱਕਾ ਮੋਰਚਾ ਲਗਾਉਣ ਦੀ ਗੱਲ ਕਹੀ ਹੈ। ਇਸ ਸਬੰਧ ਵਿੱਚ ਇਕ ਯਾਦ ਪੱਤਰ ਵੀ ਤਰਨ ਤਾਰਨ ਦੇ ਡੀ ਸੀ ਕੁਲਵੰਤ ਸਿੰਘ ਨੂੰ ਦਿੱਤਾ ਗਿਆ। ਕਿਸਾਨ ਨੇਤਾਵਾਂ ਨੇ ਕਹਿਣਾ ਸੀ ਕਿ ਸਾਡੀਆਂ ਜ਼ਮੀਨਾਂ ਭਾਰਤ-ਪਾਕਿਸਤਾਨ ਸਰਹੱਦ ਤਾਰਾਂ ਤੋਂ ਪਾਰ ਖੇਤੀ ਵਾਲੀ ਜ਼ਮੀਨ ਦੇ ਸਰਕਾਰ ਵਲੋਂ ਪਿਛਲੇ 4 ਸਾਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜਾ ਨਹੀਂ ਦਿੱਤਾ ਗਿਆ।
ਬਾਰਡਰ ਏਰੀਆ ਕਿਸਾਨ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਤਾਰੋਂ ਪਾਰ ਜਮੀਨ ਵਾਲੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਕੁਲੈਕਟਰ ਰੇਟ ਵੀ ਕਿਸਾਨਾਂ ਨੂੰ ਨਹੀਂ ਮਿਲਦਾ। ਤਾਰ ਤੋਂ ਪਹਿਲਾਂ ਜਮੀਨ ਡੀਆ ਮੂਲ 6 ਲੱਖ ਰੁਪਏ ਕਿੱਲਾ ਅਤੇ ਤਾਰੋ ਪਾਰ ਜਮੀਨ ਦਾ ਰੇਟ ਲੱਖ ਰੁਪਏ ਰਖਿਆ ਗਿਆ ਹੈ। ਜਿਸ ਕਰਕੇ ਸਰਹੱਦੀ ਕਿਸਾਨਾਂ ਨੂੰ ਵਾਜਿਬ ਮੁਆਵਜਾ ਨਈ ਮਿਲ ਪਾਉਂਦਾ। ਇਸ ਤੋਂ ਇਲਾਵਾ ਪੰਜਾਬ ਸਰਾਕਰ ਵਲੋਂ ਚਾਰ ਸਾਲਾਂ ਦਾ ਮੁਆਵਜਾ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਜਦਕਿ ਕਈ ਵਾਰ ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਲੇਕਿਨ ਮੁਆਵਜਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਪੰਜਾਬ ਸਰਕਾਰ ਨੂੰ ਇਕ ਹਫਤੇ ਦਾ ਸਮਾਂ ਦਿੰਦੀ ਹੈ ਜੇਕਰ ਉਹਨਾਂ ਦੀ ਮੰਗਾਂ ਨਾ ਮੰਨੀਆ ਤਾਂ ਸੀਐਮ ਹਾਊਸ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ।

Comment here