ਅਪਰਾਧਸਿਆਸਤਖਬਰਾਂ

ਕਿਸਾਨ ਆਗੂ ਦੇ ਘਰ ਚੋਰੀ, ਫੰਡ ਵਾਲੇ ਪੈਸੇ ਲੈ ਗਏ ਚੋਰ

ਸੰਗਰੂਰ– ਜ਼ਿਲੇ ਦੇ ਨਮੋਲ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਖਜ਼ਾਨਚੀ ਜਗਜੀਤ ਸਿੰਘ ਦੇ ਘਰ ਵਿੱਚ ਸਿਖਰ ਦੁਪਹਿਰੇ ਚੋਰੀ ਹੋ ਗਈ। ਚੋਰ ਦਿੱਲੀ ਵਿੱਚ ਚੱਲ ਰਹੇ ਖੇਤੀ ਕਨੂੰਨਾਂ ਖਿਲਾਫ ਕਿਸਾਨ ਅੰਦੋਲਨ ਲਈ ਪਿੰਡ ਵਿਚੋਂ ਸੌ-ਸੌ ਰੁਪਏ ਇਕੱਠੇ ਕਰਨ ਤੋਂ ਬਾਅਦ ਜੁੜੀ 80,000 ਰੁਪਏ ਦੀ ਨਗਦੀ ਅਤੇ ਜਗਜੀਤ ਸਿੰਘ ਦੇ ਆਪਣੇ ਨਿੱਜੀ 70,000 ਰੁਪਏ ਦੀ ਨਕਦੀ ਅਤੇ 5 ਤੋਲੇ ਸੋਨਾ ਚੋਰੀ ਕਰਕੇ ਲੈ ਗਏ। ਜਦੋਂ ਕਿਸਾਨ ਆਗੂ ਜਗਜੀਤ ਸਿੰਘ ਦੇ ਘਰ ਚੋਰੀ ਹੋਈ ਤਾਂ ਘਰ ਵਿੱਚ ਕੋਈ ਵੀ ਨਹੀਂ ਸੀ। ਜਗਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਵੇਰੇ ਹੀ ਕਿਸੇ ਕੰਮ ਲਈ ਪਟਿਆਲਾ ਗਏ ਸੀ। ਜਦੋਂ ਉਹ ਸ਼ਾਮ 4:00 ਵਜੇ ਘਰ ਪਰਤੇ ਤਾਂ ਘਰ ਦਾ ਸਮਾਨ ਖਿੱਲਰਿਆ ਪਿਆ ਸੀ, ਅਲਮਾਰੀਆਂ ਦੀ ਭੰਨ ਤੋੜ ਕੀਤੀ ਹੋਈ ਸੀ, ਤੇ ਨਕਦੀ ਅਤੇ ਸੋਨਾ ਗਾਇਬ ਸੀ।ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਪਿੰਡ ਵਿਚ ਪਿਛਲੇ ਕੁਝ ਦਿਨਾਂ ਵਿੱਚ ਤਿੰਨ ਚੋਰੀਆਂ ਹੋਈਆਂ ਹਨ ਪਰ ਪੁਲਿਸ ਵਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਪਿੰਡ ਦੇ ਲੋਕਾਂ ਨੇ ਰੋਸ ਜਤਾਉਂਦਿਆਂ ਕਿਹਾ ਸਿਆਸੀ ਲੀਡਰਾਂ ਦੇ ਅੱਗੇ ਪਿੱਛੇ ਪੁਲਿਸ ਘੁੰਮਦੀ ਰਹਿੰਦੀ ਹੈ, ਪਰ ਕਿਸਾਨ ਆਗੂਆਂ ਦੇ ਪਿੰਡਾਂ ‘ਚ ਗਸ਼ਤ ਕਿਉਂ ਨਹੀਂ ਵਧਾਈ ਜਾਂਦੀ? ਓਧਰ ਇਸ ਚੋਰੀ ਵਾਲੇ ਮਾਮਲੇ ਚ ਪੁਲਸ ਦਾ ਕਹਿਣਾ ਹੈ ਜਲਦੀ ਚੋਰ ਕਾਬੂ ਕਰ ਲਵਾਂਗੇ, ਇਕ ਸੀ ਸੀ ਟੀ ਵੀ ਕੈਮਰੇ ਚ ਕੁਝ ਸ਼ੱਕੀ ਵਿਅਕਤੀ ਦਿਸੇ ਹਨ, ਜਾਂਚ ਹੋ ਰਹੀ ਹੈ।

 

Comment here