ਸਿਆਸਤਖਬਰਾਂ

ਕਿਸਾਨ ਅੰਦੋਲਨ-ਸੰਸਦ ਤੋਂ ਸੜਕ ਤੱਕ ਹੰਗਾਮੇ ਜਾਰੀ

ਬੀਬਾ ਬਾਦਲ ਨੇ ਵੰਡੀਆਂ ਕਣਕ ਦੀਆਂ ਬੱਲੀਆਂ

ਅਡਾਨੀ ਦੇ ਪ੍ਰੋਜੈਕਟ ਖਿਲਾਫ ਡਟੇ ਕਿਸਾਨ

ਅਜਾ਼ਦੀ ਦਿਵਸ ਮੌਕੇ ਨੇਤਾਵਾਂ ਦੇ ਵਿਰੋਧ ਦਾ ਐਲਾਨ

ਨਵੀਂ ਦਿੱਲੀ-ਖੇਤੀ ਕਨੂੰਨਾਂ ਖਿਲਾਫ ਚਲ ਰਹੇ ਅੰਦੋਲਨ ਦਾ ਅਸਰ ਸੰਸਦ ਤੋਂ ਸੜਕ ਤੱਕ ਦਿਸਦਾ ਹੈ। ਅੱਜ ਫੇਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਸੰਸਦ ਦੇ ਅੰਦਰ ਤੇ ਬਾਹਰ ਪ੍ਰਦਰਸ਼ਨ ਕੀਤਾ ਗਿਆ,  ਅੱਜ ਹਰਸਿਮਰਤ ਕੌਰ ਬਾਦਲ ਤੇ ਬਸਪਾ ਦੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਅੰਦਰ ਜਾਣ ਵਾਲੇ ਕੈਬਨਿਟ ਮੰਤਰੀਆਂ ਨੂੰ ਕਣਕ ਦੀਆਂ ਬੱਲੀਆਂ ਵੰਡੀਆਂ । ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਣਕ ਦੀਆਂ ਇਨ੍ਹਾਂ ਬੱਲੀਆਂ ਨੂੰ ਦੇਖ ਕੇ ਸ਼ਾਇਦ ਅੰਨਦਾਤਾ ਯਾਦ ਆ ਜਾਵੇਗਾ , ਜੋ ਖ਼ੂਨ ਪਸੀਨੇ ਨਾਲ ਇਹ ਉਗਾਉਂਦਾ ਹੈ , ਤੁਹਾਡਾ ਢਿੱਡ ਭਰਦਾ ਹੈ। ਤੁਸੀਂ ਓਸੇ ਅੰਨਦਾਤੇ ਦਾ ਅਪਮਾਨ ਕਰ ਰਹੇ ਹੋ ਤੇ ਅਜਿਹੇ ਕਾਨੂੰਨ ਲੈ ਕੇ ਆ ਰਹੇ ਹੋ , ਜਿਸ ਨਾਲ ਅੰਨਦਾਤਾ ਖ਼ਤਮ ਹੋ ਜਾਵੇਗਾ। ਸੰਸਦ ਦੇ ਅੰਦਰ ਖੇਤੀ ਕਨੂਨਾਂ ਤੇ ਪੈਗਾਸਸ ਜਾਸੂਸੀ ਕਾਂਡ ਦੇ ਮੁੱਦਿਆਂ ’ਤੇ ਹੋਏ ਹੰਗਾਮੇ ਦੀ ਵਜ੍ਹਾ ਅੱਜ ਫੇਰ ਕਾਰਵਾਈ ਪ੍ਰਭਾਵਿਤ ਹੋਈ, ਤੇ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨ ਪਈ। ਬੀਜੇਪੀ ਦੇ ਸਹਿਯੋਗੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਪੈਗਾਸਸ ਜਸੂਸੀ ਮਾਮਲੇ ਦੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ।

ਪੰਜਾਬ ਦੇ ਕਿਲਾ ਰਾਏਪੁਰ ਚ ਕਿਸਾਨ ਅੰਦੋਲਨ ਦੇ ਚਲਦਿਆਂ ਅਡਾਨੀ ਗਰੁੱਪ ਦੇ ਲਾਜਿਸਟਿਕਸ ਪਾਰਕ ਬੰਦ ਹੋਣ ਨਾਲ ਚਾਰ ਸੌ ਦੇ ਕਰੀਬ ਪੰਜਾਬੀ ਨੌਜਵਾਨ ਬੇਰੁਜ਼ਗਾਰ ਹੋਏ ਹਨ, ਪਰ ਸੰਯੁਕਤ ਕਿਸਾਨ ਮੋਰਚੇ  ਦੇ ਬੈਨਰ ਹੇਠ ਇਕ ਜਨਵਰੀ 2021 ਤੋਂ ਇਥੇ Adani Logistics Park ਦੇ ਮੁੱਖ ਗੇਟ ਦੇ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਨੇ ਆਪਣਾ ਰੁਖ ਸਾਫ ਕੀਤਾ ਹੈ ਕਿ ਜੇ ਇਸ ਨੂੰ ਕਿਰਾਏ ’ਤੇ ਵੀ ਦਿੱਤਾ ਗਿਆ ਜਾਂ ਇਸ ਦਾ ਨਾਂ ਬਦਲ ਕੇ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਵੀ ਅਸੀਂ ਇਹ ਕੰਮ ਸ਼ੁਰੂ ਨਹੀਂ ਹੋਣ ਦੇਵਾਂਗੇ। ਕਿਸਾਨਾਂ ਦੇ ਧਰਨੇ ਦੇ ਕਾਰਨ ਸੱਤ ਮਹੀਨੇ ਤੋਂ ਇੱਥੇ ਕੰਮ ਪੂਰੀ ਤਰ੍ਹਾਂ ਠੱਪ ਹੈ।

ਕਿਸਾਨਾਂ ਅਤੇ ਹਰਿਆਣਾ ਦੇ ਹਿਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ 15 ਅਗਸਤ ਤੋਂ ਪਹਿਲਾਂ ਆਪੋ-ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਬੀਰ ਸਟੇਡੀਅਮ ਵਿੱਚ ਹੋਣ ਵਾਲੇ ਪ੍ਰੋਗਰਾਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਵੀ ਪ੍ਰੋਗਰਾਮ ਦਾ ਵਿਰੋਧ ਕਰਨ ਦੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਅਜ਼ਾਦੀ ਦਿਵਸ ਦੇ ਪ੍ਰੋਗਰਾਮ ਵਿੱਚ ਜੇਕਰ ਕਿਸੇ ਸਿਆਸੀ ਆਗੂ ਨੂੰ ਝੰਡਾ ਲਹਿਰਾਉਣ ਲਈ ਬੁਲਾਇਆ ਗਿਆ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਪਰ ਜੇ ਕਿਸੇ ਅਧਿਕਾਰੀ ਤੋਂ ਝੰਡਾ ਲਹਿਰਾਇਆ ਗਿਆ ਤਾਂ ਉਹ ਸਵਾਗਤ ਕਰਨਗੇ।

ਪੰਜਾਬ ਦੇ ਮੀਆਂਵਿੰਡ ਚ  ਸਾਬਕਾ ਵਿਧਾਇਕ ਮਨਜੀਤ ਸਿੰਘ ਨੇ ਆਪਣੇ ਸਿਆਸੀ ਇਕੱਠ ਕੀਤਾ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਾਲੇ ਝੰਡੇ ਦਿਖਾ ਕੇ ਇਸ ਦਾ ਵਿਰੋਧ ਕੀਤਾ ਗਿਆ ਤੇ ਸਿਆਸੀ ਆਗੂਆਂ ਨੂੰ ਤਾੜਨਾ ਕੀਤੀ ਗਈ ਕਿ ਜਦੋਂ ਤਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਇਕੱਠ ਨਹੀਂ ਕਰਨ ਦਿੱਤਾ ਜਾਵੇਗਾ। ਆਗੂਆਂ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਸੰਘਰਸ਼ ‘ਚ ਸਾਥ ਦਿਓ ਤੇ ਸਿਆਸੀ ਲੀਡਰਾਂ ਪਿੱਛੇ ਨਾ ਜਾਓ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਭਾਦਸੋਂ ਵਿਖੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਲਈ ਆਏ,   ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਪੁਲਸ ਦੇ ਸਖਤ ਪਹਿਰੇ ਹੇਠ ਮੰਤਰੀ ਧਰਮਸੋਤ ਨੇ ਬੱਸ ਸਟੈਂਡ ਦਾ ਨੀਂਹ ਪੱਥਰ

 

Comment here