ਸਿਆਸਤਵਿਸ਼ੇਸ਼ ਲੇਖ

ਕਿਸਾਨ ਅੰਦੋਲਨ ਨੇ ਭਾਰਤੀਆਂ ਨੂੰ ਜਥੇਬੰਦੀਆਂ ਬਨਾਉਣੀਆਂ ਸਿਖਾਈਆਂ

ਸਾਡੀ ਪਾਰਲੀਮੈਂਟ ਵਿੱਚ ਤਿੰਨ ਖੇਤੀ ਸੁਧਾਰ ਬਿਲ ਪਾਸ ਕਰਨ ਜਾ ਰਹੇ ਸਨ ਤਾਂ ਵਿਰੋਧੀਆਂ ਵਲੋਂਇਹ ਆਵਾਜ਼ ਉਠ ਆਈ ਸੀ ਕਿ ਇਹ ਵਾਲੇ ਬਿਲ ਕੋਈ ਸੁਧਾਰ ਕਰਨ ਨਹੀਂ ਜਾ ਰਹੇ ਬਲਕਿ ਕਿਸੇ ਮਾੜੀ ਨੀਅਤ ਨਾਲ ਬਣਾਏ ਗਏ ਹਨ ਅਤੇ ਕੁਝ ਹੀ ਅਰਸਾ ਇਹ ਵਾਲੇ ਕਾਨੂੰ ਇਕ ਐਸਾ ਵਕਤ ਲਿਆ ਦੇਣਗੇ ਕਿ ਇਹ ਕਿਸਾਨ ਜ਼ਮੀਨਾਂ ਦੇ ਮਾਲਕ ਨਹੀਂ ਰਹਿਣਗੇ ਬਲਕਿ ਇਹ ਵਾਲੀਆਂ ਜ਼ਮੀਨਾ ਕਾਰਪੋਰੇਟ ਅਦਾਰਿਆਂ ਪਾਸ ਚਲੀਆਂ ਜਾਣਗੀਆਂ ਅਤੇ ਇਹ ਅਜ ਵਾਲੇ ਕਿਸਾਨ ਬਸ ਮਾਲਕ ਨਹੀਂ ਮਜ਼ਦੂਰ ਬਣਕੇ ਰਹਿ ਜਾਣਗ। ਬਾਕੀ ਸਰਕਾਰ ਵਲ ਬੈਠੇ ਇਹ ਵਿਧਾਇਕ ਜਿਹੜੇ ਅਸਾਂ ਲੋਕਾਂ ਨੇ ਹੀ ਚੁਣੇ ਸਨ ਇਹ ਪ੍ਰਧਾਨ ਮੰਤਰੀ ਜੀ ਦੇ ਸਪੋਰਟਰ ਬਣ ਬੈਠੇ ਸਨ ਅਤੇ ਕਿਸੇ ਨੇ ਕੋਈ ਇਤਰਾਜ਼ ਨਹੀਂ ਸੀ ਉਠਾਇਆ ਅਤੇ ਬਿਲ ਪਾਸਹੋਗਏ ਸਨ।
ਅਸਾਂ ਦੇਖਿਆ ਕਿ ਕਿਸਾਨਾਂ ਨੇ ਵਰੋਧੀ ਧਿਰਾਂ ਵਾਲੀ ਆਖੀ ਗੱਲ ਧਿਆਨ ਨਾਲ ਵਿਚਾਰਕੇ ਬਾਕਾਇਦਾ ਇਕ ਅੰਦੋਲਨ ਚਲਾਇਆ ਜਿਹੀੜਾ ਬਹੁਤ ਹੀ ਲਮਾ ਅਰਸਾ ਚਲਦਾ ਰਿਹਾ ਸੀ। ਅਸਾਂ ਦੇਖਿਆ ਕਿ ਇਸ ਅੰਦੋਲਨ ਵਿੱਚ ਕਿਤਨੇ ਹੀ ਲੋਕਾਂ ਦੀਆਂ ਜਾਨਾਂ ਗਈਆਂ ਸਨ, ਕਿਤਨੇ ਹੀ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਅਤੇ ਕੁਝ ਉਤੇ ਫੌਜਦਾਰੀ ਕੇਸ ਵੀ ਬਣ ਗਏ ਸਨ। ਅਸਾਂ ਇਹ ਵੀ ਦੇਖਿਆ ਕਿ ਵਿਰੋਧੀ ਧਿਰਾਂ ਬਾਕਾਇਦਾ ਸਾਡੀ ਪਾਰਲੀਮੈਂਟ ਵਿੱਚ ਮੌਜੂਦ ਸਨ, ਪਰ ਸਾਰਿਆਂ ਨੇ ਚੁਪ ਸਾਧੀ ਰਖੀ ਸੀ। ਅਸਾਂ ਇਹ ਵੀ ਦੇਖਿਆ ਕਿ ਹਾਕਮ ਪਾਰਟੀ ਭਾਜਪਾ ਵਿੱਚ ਕਈ ਸੀਨੀਅਰ ਆਦਮੀ ਇਹ ਠੀਕ ਠਾਕ ਨਹੀਂ ਸਨ ਸਮਝ ਰਹੇ ਪਰ ਬੁੋਲਦਾ ਕੋਈ ਵੀ ਨਹੀਂ ਸੀ ਪਿਆ ਅਤੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਵਿਰੋਧੀ ਧਿਰਾਂ ਵੀ ਲੋਕਾਂ ਦੀ ਪ੍ਰਤੀਨਿਧਤਾ ਨਹੀਂ ਸਨ ਕਰਰਹੀਆਂ, ਬਲਕਿ ਤਮਾਸ਼ਾਂ ਦੇਖ ਰਹੀਆਂ ਸਨ ਕਿ ਦੇਖੋ ਹੁਣ ਸਰਕਾਰ ਦਾ ਬਣਦਾ ਕੀ ਹੈ ਅਸਾਂ ਇਹ ਵੀ ਦੇਖਿਆ ਕਿ ਆਮ ਆਦਮੀ ਅਤੇ ਪ੍ਰੈਸ ਵੀ ਚੁਪ ਚੁਪ ਹੀ ਸੀ ਅਤੇ ਭਾਜਪਾ ਵਾਲiਆ ਨੇ ਖੁਦ ਦੇਖਿਆ ਕਿ ਆਖਰ ਕੁਝ ਜ਼ਿਮਨੀ ਚੋਣਾ ਵਿੱਚ ਭਾਜਪਾ ਇਤਨੀ ਬਦਨਾਮ ਹੋ ਗਈ ਸੀ ਕਿ ਹਾਰ ਹੀ ਗਈ ਸੀ ਅਤੇ ਇਸ ਤਰ੍ਹਾਂ ਇਹ ਮਜਬੂਰੀ ਵਾਲੇ ਹਾਲਾਤ ਵਿੱਚ ਮੋਦੀ ਜੀ ਨੇ ਇਹ ਵਾਲੇ ਤਿੰਨੋਂ ਖੇਤੀ ਸੁਧਾਰ ਐਕਟ ਵਾਪਸ ਲੈ ਲਏ ਸਨ ਅਤੇ ਸਦਨ ਵਿੱਚ ਵੀ ਇਹ ਕਾਨੂੰਨ ਵਾਪਸੀ ਦੀ ਕਾਰਵਾਈ ਮਨਜ਼ੂਰ ਕਰ ਦਿਤੀ ਗਈ ਸੀ।
ਇਹ ਖੇਤੀ ਕਾਨੂੰਨ ਅਤੇ ਇਹ ਵਾਲੀ ਵਿਰੋਧਤਾ ਦਾ ਅੰਦੋਲਨ ਕਾਮਯਾਬ ਵੀ ਹੋਇਆ ਹੈ ਅਤੇ ਸਾਨੂੰ ਸਾਰਿਆ ਨੂੰ ਇਹ ਸਬਕ ਵੀ ਸਿਖਾ ਗਿਆ ਹੈ ਕਿ ਜਦ ਤਕ ਸਾਡੀ ਪਾਰਲੀਮੈਂਟ ਵਿੱਚ ਲੋਕਾਂ ਦੇ ਪ੍ਰਤੀਨਿਧ ਨਹੀਂ ਆ ਰਹੇ, ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਥੇ ਜੋ ਕੁਝ ਵੀ ਹੋ ਰਿਹਾ ਹੈ ਸਾਰੇ ਦਾ ਸਾਰਾ ਠੀਕ ਠਾਕ ਨਹੀਂ ਹੋ ਰਿਹਾ ਹੈ ਅਤੇ ਕੋਈ ਪਤਾ ਨਹੀਂ ਕੋਈ ਕਿਸ ਇਰਾਦੇ ਨਟਾਲ ਕਰਵਾ ਰਿਹਾ ਹੈ। ਇਸ ਲੲਹੀ ਸਾਨੂੰ ਇਹ ਜਾਣਕੇ ਚਲਣਾ ਹੈ ਕਿ ਜਦ ਤਕ ਸਦਨਾਂ ਵਿੱਚ ਲੋਕਾਂ ਦੇ ਪ੍ਰਤੀਨਿਧ ਨਹੀਂ ਆ ਰਹੇ ਹਨ ਇਥੇ ਪਤਾ ਨਹੀਂ ਕੀ ਕੁਝ ਕੀਤਾ ਜਾਂਦਾ ਰਿਹਾ ਹੈ।ਇਸ ਲਈ ਇਹ ਵਾਲਾ ਕਿਸਾਨ ਅੰਦੋਲਨ ਸਾਨੂੰ ਇਹ ਸਮਝਾ ਗਿਆ ਹੈ ਕਿ ਇਹ ਰਾਜਸੀ ਲੋਕੀਂ ਜਿਹੜੇ ਹਕੂਮਤ ਕਰੀ ਜਾਂਦੇ ਹਨ ਇਹ ਕਦੀ ਵੀ ਐਸਾ ਵਕਤ ਨਹੀਂ ਆਉਣ ਦੇਣਗੇ ਜਦ ਲੋਕਾਂ ਦੇ ਪ੍ਰਤੀਨਿਧ ਸਦਨਟਾ ਵਿੱਚ ਜਾ ਸਕਣਗੇ। ਇਸ ਲਈ ਅਜ ਵਕਤ ਇਹ ਆ ਗਿਆ ਹੈ ਕਿ ਸਮਾਜ ਦਾ ਹਰ ਵਰਗ ਆਪਣੇ ਆਪਣੇਗਰੁਪ ਦੀਆਂ ਜਥੇਬੰਦੀਆਂ ਤਿਆਰ ਕਰਨ ਅਤੇ ਨਿਕੇ ਜਿਹੇ ਪਿੰਡ ਮੁਹਲੇ ਤੋਂ ਲੈਕੇ ਮੁਲਕ ਭਰ ਵਿੱਚ ਇਹ ਇਕਾਈਆਂ ਕਾਇਮ ਕਰ ਲੈਣ। ਅਸਾਂ ਪਹਿਲਾਂ ਤਾ ਜਾਣਦੇ ਨਹੀਂ ਸਾਂ, ਪਰ ਫਿਰ ਅਸਾਂ ਦੇਖਿਆ ਕਿ ਐਸੀਆਂ ਕਿਸਾਨਾ ਦੀਆਂ ਇਹ ਜਥੇਬੰਦੀਆਂ ਸਾਰੇ ਭਾਰਤ ਵਿੱਚ ਸਨ ਅਤੇ ਇਸ ਅੰਦੋਲਨ ਵਿੱਚ ਇਹ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਇਕਮੁਠ ਹੋਕੇ ਇਹ ਵਾਲਾ ਅੰਦੋਲਨ ਚਲਾਇਆ ਸੀ ਅਤੇ ਸਰਕਾਰ ਵੀ ਤਾਂ ਹੀ ਮਜਬੂਰ ਹੋਕੇਮਨੀ ਹੈ ਅਤੇ ਗਲਤ ਅਤੇ ਕਾਲੇ ਕਾਨੂੰਨ ਵਾਪਸ ਲਿਤੇ ਹਨ।
ਸਾਡੀ ਸਮਝ ਵਿੱਚ ਇਹ ਗੱਲ ਆ ਵੀ ਗਈ ਹੈ ਕਿ ਇਹ ਜਿਹੜਾ ਪਰਜਾਤੰਤਰ ਸਾਡੇ ਦੇਸ਼ ਵਿੱਚ ਆਇਆ ਹੈ ਇਹ ਆਖਣ ਨੂੰ ਤਾਂ ਪਰਜਾਤੰਤਰ ਹੈ ਪਰ ਅਸਾਂ ਦੇਖ ਹੀ ਲਿਆ ਹੈ ਕਿ ਇਕ ਪ੍ਰਧਾਨ ਮੰਤਰੀਦਾ ਰਾਜ ਬਣਦਾ ਆ ਰਿਹਾ ਹੈ ਅਤੇ ਇਹ ਪ੍ਰਧਾਨ ਮੰਤਰੀ ਆਪਣੀ ਬਹੁਗਿਣਤੀ ਨਾਲ ਜੋ ਮਰਜ਼ੀ ਹੈਕਰਵਾਈ ਜਾਵੇ ਅਤੇ ਕਈ ਵਾਰੀਂ ਤਾਂ ਉਹ ਆਰਡੀਨਾਂਸ ਵੀ ਜਾਰੀ ਕਰਦਾ ਆ ਰਿਹਾ ਹੈ। ਅਸਾਂ ਦੇਚਖ ਲਿਆ ਹੈ ਕਿ ਸਦਨਾ ਵਿੱਚ ਲੋਕਾਂ ਦੇ ਪ੍ਰਤੀਲਿਧ ਨਹੀਂ ਹਨ ਬਲਕਿ ਸਪੋਰਟਰਹਨ ਅਤੇ ਉਹ ਵੀ ਪ੍ਰਧਾਨ ਮੰਤਰੀ ਦੇ ਸਪੋਰਟਰ ਹਨ। ਇਹ ਜਿਹੜਾ ਵੀ ਇਕਪੁਰਖਾ ਜਿਹਾ ਰਾਜ ਬਣ ਆਇਆ ਹੈ ਇਸਨੂੰ ਅਸੀਂ ਪਰਜਾਤੰਤਰ ਆਖੀ ਜਾ ਰਹੇ ਹਾਂ ਜਾਂ ਸਾਨੂੰ ਐਸਾ ਆਖਣ ਲਈ ਮਜਬਜ਼ੂਰ ਕੀਤਾ ਜਾ ਰਿਹਾ ਹੈ, ਇਹ ਗਲਾਂ ਵਖਰੇ ਤੋਰ ਤੇ ਵਿਚਾਰੀਆਂ ਜਾ ਸਕਦੀਆਂ ਹਨ।
ਕਿਸਾਨ ਅੰਦੋਲਨ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਹੈ ਕਿ ਇਹ ਸਦਨਾ ਤਾਂ ਜਿਵੇਂ ਵੀ ਚਲ ਰਹੀਆਂ ਹਨ ਇਹ ਰਾਜਸੀ ਲੋਕੀਂ ਇਵੇਂ ਹੀ ਚਲਾਈ ਜਾਣਗੇ। ਰਾਜਸੀ ਲੋਕਾਂ ਨੇ ਮੁਲਕ ਦੀ ਇਕ ਪੋਣੀ ਸਦੀ ਤਾਂਗਵਾ ਹੀ ਦਿਤੀ ਹੈ। ਅਜ ਤਕ ਸਦਨਾ ਵਿੱਚ ਲੋਕਾਂ ਦੀ ਗੱਲ ਕਰਨ ਵਾਲਾ ਵੜਨ ਹੀ ਨਚਹੀਂ ਦਿਤਾ ਗਿਆ ਹੈ ਅਤੇ ਹਾਲਾਂ ਕੋਈ ਐਸਾ ਮੋਕਾ ਬਣਦਾ ਦਿਖਾਈ ਵੀ ਨਹੀਂ ਦੇ ਰਿਹਾ ਹੈ ਕਿ ਨੇੜੇ ਦੇ ਭਵਿਖ ਵਿੱਚਸਾਡੀਆਂ ਸਦਨਾ ਵਿੱਚ ਲੋਕਾਂ ਦੇ ਪ੍ਰਤੀਨਿਧ ਜਾ ਬੇਠਿਅਜ ਕਰਨਗੇ। ਇਸ ਲਈ ਇਹ ਕਿਸਾਨ ਅੰਦੋਲਨ ਵਾਲੀ ਮਿਸਾਲ ਲੋਕਾਂ ਸਾਹਮਣੇਆ ਗਈ ਹੈ ਅਤੇਇਸ ਲਈ ਹਰ ਵਰਗ ਨੂੰ ਕਿਸਾਨਾਂ ਵਾਂਗ ਹੀ ਆਪਣੀਆਂ ਆਪਣੀਆਂ ਜਥੇਬੰਦੀਆਂ ਤਿਆਰ ਕਰਨੀਆਂ ਪੈਣਗੀਆਂ ਅਤੇ ਹਮੇਸ਼ਾਂ ਹੀ ਸਰਕਾਰ ਉਤੇ ਨਿਗਾਹ ਰਖਣੀ ਪਵੇਗੀ। ਅਗਰ ਕੋਈ ਆਦਮੀ ਇੰਨ੍ਹਾਂ ਦੇ ਸਦਨ ਵਿੱਚ ਹਨ ਤਾਂ ਉਹ ਉਥੇ ਵੀ ਬੋਲਣਅਤੇ ਫਿਰ ਵੀਅਗਰ ਸੁਣੀ ਨਾ ਜਾਵੇ ਤਾਂ ਕਿਸਾਨ ਅੰਦੋਲਨ ਦੀ ਤਰ੍ਹਾਂ ਅੰਦੋਲਨ ਵੀਕੀਤਾ ਜਾ ਸਕਦਾ ਹੈ। ਅਸਾਂ ਦੇਖ ਹੀ ਲਿਆ ਹੈ ਕਿ ਕਿਸਾਨਾ ਦਾ ਅੰਦੋਲਨ ਕਿਤਨਾ ਹੀ ਜ਼ਿਆਦਾ ਵਕਤ ਲੈ ਗਿਆ ਸੀ, ਪਰ ਸਦਨ ਵਿੱਚ ਹਾਕਮ ਅਤੇ ਵਿਰੋਧੀ ਧਿਰਾਂ ਦੇ ਸਾਰੇ ਦੇ ਸਾਰੇ ਲੋਕਾਂਨੇ ਚੁਪ ਸਾਧੀ ਰਹੀ ਹੈ।ਕਿਸੇ ਵੀ ਵਿਰੋਧਹੀ ਧਿਰ ਨੇ ਕੋਈ ਤਰਮੀਮ ਬਿਲ ਬਣਾਕੇ ਸਦਨ ਵਿੱਚ ਪੇਸ਼ ਤਕ ਨਹੀਂ ਸੀ ਕੀਤਾ। ਅਰਥਾਤ ਇਹ ਵਿਰੋਧੀ ਧਿਰਾਂ ਵੀ ਉਹੀ ਹਨ ਜਿਹੜੀਆਂ ਮੈਦਾਨ ਵਿੱਚਤਾਂਆਈਆਂ ਸਲ ਕਿ ਸਰਕਾਰ ਹੀ ਹੱਥ ਲਗ ਜਾਵੇ। ਅਰਥਾਤ ਇਹ ਵਿਰੋਧੀ ਧਿਰਾਂ ਵਾਲੇ ਵੀ ਕਿਸੇ ਨਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਹੀ ਸਪੋਰਟਰ ਸਨ ਅਤੇ ਮੈਦਾਨ ਵਿੱਚ ਆਕੇ ਹਾਰ ਗਏ ਸਨ।ਇਹ ਸਿਰਫ ਅਤੇ ਸਿਰਫ ਹੁਣ ਅਗਲੀਆਂਚੋਣਾਂ ਦੀਉਡੀਕ ਵਿੱਚ ਹੀ ਹੁੰਦੀਆਂ ਹਨ ਅਤੇ ਜੰਤਾ ਨਾਲ ਇੰਨ੍ਹਾਂ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ।
ਇਹ ਜਿਹੜਾ ਵੀ ਕਿਸਾਨ ਅੰਦੋਲਨ ਚਲਿਆ ਸੀ ਇਹ ਸਾਰੇ ਭਾਰਤ ਦੇ ਕਿਸਾਨਾ ਵਲੋਂ ਸੀ ਅਤੇ ਅਸਾਂ ਇਹ ਵੀ ਦੇਖ ਲਿਆ ਹੈ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਪਹਿਲਾਂ ਹੀ ਮੋਜੂਦ ਸਨ।
ਅਜ ਵਕਤ ਆ ਗਿਆ ਹੈ ਕਿ ਕਿਸਾਨਾ ਦੀ ਤਰ੍ਹਾਂ ਮੁਲਕ ਵਿੱਚ=ਅਲਤਬਸ ਸਮਾਜ ਦੇ ਜਿਤਨੇ ਵੀ ਵਰਗ ਹਨ ਜਾਂ ਜਿਤਨੀਆ ਵੀ ਸਮਸਿਆਵਾਂ ਹਨ ਮੁਤਾਬਿਕ ਜਥੇਬੰਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਹੀ ਚੋਣਾ ਵਿੱਚਆਪਣੇ ਆਪਣੇ ਇਲਾਕੇ ਤੋਂ ਉਮੀਦਵਾਰ ਖੜੇ ਕਰਿਆ ਕਰਨ ਅਤੇ ਅਗਰ ਕਈ ਬਹੁਮਤ ਵਿੱਚ ਆ ਜਾਂਦੀ ਹੈਜਾਂ ਰਲਕੇ ਬਰਕਾਰ ਵੀ ਬਣਾ ਸਕਦੀਆਂ ਹਨ। ਇਹ ਇਕ ਯਤਨ ਅਗਰ ਕਰ ਦਿਤਾ ਜਾਵੇ ਤਾਂ ਹੋ ਸਕਦਾ ਹੈ ਅਸੀਂ ਅਜ ਤਕ ਇਹ ਜਿਹੜੇ ਵੀ ਸੰਭਾਵੀ ਪ੍ਰਧਾਨ ਮੰਤਰੀ ਬਣਕੇ ਆ ਖਲੌਤੇ ਹਨ ਇੰਨ੍ਹਾਂ ਦੀ ਜਕੜ ਚੋ ਬਾਹਰ ਨਿਕਲ ਆਈਏ ਅਤੇ ਲੋਕਾਂ ਦੇ ਪ੍ਰਤੀਨਿਧ ਸਦਨਾਂ ਵਿੱਚ ਭੇਜਣ ਦਾ ਸਿਲਸਿਲਾ ਵੀ ਚਾਲੂ ਹੋ ਜਾਵੇ ਅਤੇ ਇਹ ਇਕ ਐਸਾ ਕਦਮ ਬਣਜਾਵੇਗਾ ਜਿਸ ਨਾਲ ਅਸੀਂ ਸਹੀ ਪਰਜਾਤੰਤਰ ਵਲ ਕਦਮ ਅਗੇ ਵਧਾ ਸਕਾਂਗੇ।

ਦਲੀਪ ਸਿੰਘ ਵਾਸਨ, ਐਡਵੋਕੇਟ

Comment here