ਅਪਰਾਧਸਿਆਸਤਖਬਰਾਂ

ਕਿਸਾਨ ਅੰਦੋਲਨ ਦੌਰਾਨ ਅੱਗਜ਼ਨੀ ‘ਚ ਸ਼ਾਮਲ ਕਾਂਗਰਸੀ ਆਗੂ ਨੂੰ 4 ਸਾਲ ਕੈਦ

ਮੱਧ ਪ੍ਰਦੇਸ਼-ਇਥੋਂ ਦੇ ਦੇਵਾਸ ਵਿਚ ਭੋਪਾਲ ਰੋਡ ਦੇ ਨੇਵਰੀ ਫਾਟੇ ਉਤੇ ਜੂਨ 2017 ‘ਚ ਕਿਸਾਨ ਅੰਦੋਲਨ ਦੌਰਾਨ ਹੋਈ ਅੱਗਜ਼ਨੀ ਦੇ ਮਾਮਲੇ ‘ਚ ਸੋਨਕੱਛ ਅਦਾਲਤ ਨੇ 5 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਇਸ ਮਾਮਲੇ ‘ਚ ਤਾਲੋਦ ਦੇ ਰਹਿਣ ਵਾਲੇ ਕਾਂਗਰਸੀ ਆਗੂ ਮਹੇਂਦਰ ਸਿੰਘ ਸੇਂਧਵ ਵੀ ਸ਼ਾਮਲ ਹੈ। ਸਾਰਿਆਂ ਨੂੰ 4-4 ਸਾਲ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਗਿਆ। ਸਜ਼ਾ ਸੁਣਨ ਤੋਂ ਬਾਅਦ ਕਾਂਗਰਸੀ ਆਗੂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਉਤੇ ਉਨ੍ਹਾਂ ਨੂੰ ਝੂਠਾ ਫਸਾਉਣ ਦਾ ਦੋਸ਼ ਲਗਾਇਆ ਹੈ।
ਸਾਲ 2017 ਵਿਚ ਭੋਰਾਸਾ ਥਾਣਾ ਖੇਤਰ ਦੇ ਨੇਵਰੀ ਫਾਟਾ ਚੌਕੀ ਨੇੜੇ ਇੰਦੌਰ-ਭੋਪਾਲ ਹਾਈਵੇ ‘ਤੇ ਕਿਸਾਨ ਅੰਦੋਲਨ ਦੌਰਾਨ ਸ਼ਰਾਰਤੀ ਅਨਸਰਾਂ ਨੇ ਸਰਕਾਰੀ ਵਾਹਨਾਂ ਸਮੇਤ ਬੱਸਾਂ ਨੂੰ ਅੱਗ ਲਗਾ ਦਿੱਤੀ ਸੀ। ਪੁਲਿਸ ਨੇ ਕਾਂਗਰਸੀ ਆਗੂ ਤੇ ਮੌਜੂਦਾ ਜ਼ਿਲ੍ਹਾ ਪੰਚਾਇਤ ਮੈਂਬਰ ਮਹੇਂਦਰ ਸਿੰਘ ਸੇਧਵ ਸਮੇਤ ਦਰਜਨ ਤੋਂ ਵੱਧ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਹ ਕੇਸ ਸੋਨਕੱਛ ਅਦਾਲਤ ਵਿੱਚ ਚੱਲ ਰਿਹਾ ਸੀ। ਅਦਾਲਤ ਨੇ ਇਸ ਸਬੰਧੀ ਜ਼ਿਲ੍ਹਾ ਕਾਂਗਰਸੀ ਆਗੂ ਮਹੇਂਦਰ ਸਿੰਘ ਸਮੇਤ ਪੰਜ ਨੂੰ ਦੋਸ਼ੀ ਪਾਇਆ ਅਤੇ ਦੋਸ਼ੀਆਂ ਨੂੰ 4-4 ਸਾਲ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਮਹੇਂਦਰ ਸਿੰਘ ‘ਤੇ 3 ਲੱਖ 26 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਬਾਕੀ ਦੋਸ਼ੀਆਂ ‘ਤੇ 1 ਲੱਖ 76 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

Comment here