ਅਪਰਾਧਸਿਆਸਤਖਬਰਾਂ

ਕਿਸਾਨ ਅੰਦੋਲਨ ਦੇ ਨਾਮ ਤੇ ਫੰਡ ਚ ਗਬਨ, ਆਗੂ ਜਥੇਬੰਦੀ ਚੋੰ ਕੱਢਿਆ

ਅੰਮ੍ਰਿਤਸਰ- ਦਿੱਲੀ ਦੀਆਂ ਬਰੂਹਾਂ ਤੇ ਖੇਤੀ ਕਨੂੰਨ ਰੱਦ ਕਰਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਲ ਵਿੱਚ ਦੁਨੀਆ ਭਰ ਚ ਵਸਦੇ ਕਿਸਾਨ ਤੇ ਕਿਸਾਨੀ ਦੇ ਹਮਦਰਦਾਂ ਨੇ ਬਹੁਤ ਫੰਡ ਦਿੱਤਾ ਹੈ। ਇਸ ਫੰਡ ਦੀ ਵਰਤੋੰ ਅੰਦੋਲਨ ਚ ਹਰ ਤਰਾਂ ਦੇ ਪ੍ਰਬੰਧ ਦੇਖਣ ਲਈ ਕੀਤੀ ਜਾਂਦੀ ਹੈ, ਪਰ ਅਜਿਹੇ ਮੌਕੇ ਵੀ ਲਾਲਚੀ ਬਿਰਤੀ ਵਾਲੇ ਲੋਕ ਆਪਣਾ ਦਾਅ ਲਾ ਲੈਂਦੇ ਹਨ। ਅਜਿਹੇ ਇੱਕ ਆਗੂ ਨੂੰ ਜਥੇਬੰਦੀ ਨੇ ਬਾਹਰ ਕੀਤਾ ਹੈ। ਕੰਵਲਪ੍ਰੀਤ ਸਿੰਘ ਪੰਨੂ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਦੱਸਿਆ ਕਿ ਬਚਿੱਤਰ ਸਿੰਘ ਕੋਟਲਾ ਜਥੇਬੰਦੀ ਵਿਚ ਚੰਗੀ ਪੁਜ਼ੀਸ਼ਨ ’ਤੇ ਸੀ, ਜਿਸਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਆਗੂ ਨੇ ਦਿੱਲੀ ਦੇ ਮੋਰਚੇ ਦੇ ਨਾਂ ’ਤੇ ਲੱਖਾਂ ਰੁਪਏ ਇਕੱਠੇ ਕਰ ਕੇ ਕਥਿਤ ਬੋਲੈਰੋ ਗੱਡੀ ਲੈ ਲਈ ਤੇ ਪਿੰਡਾਂ ਵਿਚੋਂ ਆਇਆ ਫੰਡ ਵੀ ਸੂਬਾ ਕਮੇਟੀ ਕੋਲ ਜਮ੍ਹਾਂ ਨਹੀਂ ਕਰਵਾਇਆ। ਉਹਨਾਂ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨੁੰ ਅਪੀਲ ਕੀਤੀ ਕਿ ਇਸ ਆਗੂ ਨਾਲ ਕੋਈ ਰਾਬਤਾ ਨਾ ਰੱਖਿਆ ਜਾਵੇ ਤੇ ਜੇਕਰ ਕੋਈ ਇਸ ਨਾਲ ਸਬੰਧ ਰੱਖੇਗਾ ਤਾਂ ਆਪ ਜ਼ਿੰਮੇਵਾਰ ਹੋਵੇਗਾ।

Comment here