ਸਿਆਸਤਖਬਰਾਂ

ਕਿਸਾਨ ਅੰਦੋਲਨ ਦੀ ਸਰਗਰਮੀ, ਸੰਸਦ ਦੇ ਅੰਦਰ ਬਾਹਰ ਹੰਗਾਮੇ

ਚੜੂਨੀ ਪੰਜਾਬ ਚ ਸਰਗਰਮ, ਟਿਕੈਤ ਦੀ ਲਖਨਊ ਘੇਰਨ ਦੀ ਚਿਤਾਵਨੀ

ਨਵੀਂ ਦਿੱਲੀ-ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਜੰਤਰ-ਮੰਤਰ ਤੇ ਅੱਜ ਕਿਸਾਨ ਬੀਬੀਆਂ ਨੇ ਕਿਸਾਨ ਸੰਸਦ ਚਲਾਈ। ਅੱਜ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਦੇ ਅੱਠ ਮਹੀਨੇ ਪੂਰੇ ਹੋਣ ਤੇ ਸੰਯੁਕਤ ਕਿਸਾਨ ਮੋਰਚਾ ਨੇ ਬੀਬੀਆਂ ਦੇ ਹਵਾਲੇ ਸੰਸਦ ਕਰਨ ਦਾ  ਫ਼ੈਸਲਾ ਕੀਤਾ ਸੀ। ਸੰਯੁਕਤ ਮੋਰਚੇ ਨੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ਚ ਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਪੰਦਰਾਂ ਦਿਨ ਲਈ ਮੋਰਚੇ ਤੋਂ ਸਸਪੈਂਡ ਕਰ ਦਿਤਾ ਹੈ, ਰੁਲਦੂ ਮਾਨਸਾ ਨੇ ਕਿਹਾ ਹੈ ਕਿ ਮੋਰਚੇ ਦਾ ਫੈਸਲਾ ਮਨਜੂਰ ਹੈ, ਪਰ ਮੇਰਾ ਸਪੱਸ਼ਟੀਕਰਨ ਵੀ ਲੈ ਲੈਣਾ ਚਾਹੀਦਾ ਸੀ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ  ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਲਖਨਊ ਨੂੰ ਦਿੱਲੀ ਬਣਾਇਆ ਜਾਵੇਗਾ। ਜੀਂਦ ਦੇ ਕਿਸਾਨਾਂ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਟਰੈਕਟਰ ਰੈਲੀ ਕਰਨ ਦੇ ਫੈਸਲੇ ਦਾ ਸਮਰਥਨ ਕਰਦਿਆਂ ਰਕੇਸ਼ ਟਿਕੈਤ ਨੇ ਕਿਹਾ ਹੈ ਕਿ ਟਰੈਕਟਰ ਰੈਲੀ ਕੋਈ ਗਲਤ ਚੀਜ਼ ਨਹੀਂ ਹੈਪਰ ਸੰਯੁਕਤ ਮੋਰਚੇ ਵਲੋਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਮੋਰਚੇ ਦਾ ਇਸ ਟਰੈਕਟਰ ਰੈਲੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ
ਇਸ ਦੌਰਾਨ ਖਬਰ ਚਰਚਾ ਵਿੱਚ ਹੈ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਚ ਜਥੇਬੰਦੀ ਗਠਿਤ ਕਰ ਲਈ ਹੈ, ਜਿਲਾਵਾਰ ਅਹੁਦੇਦਾਰੀਆਂ ਵੰਡੀਆਂ ਜਾ ਰਹੀਆਂ ਨੇ, ਚੜੂਨੀ ਨੂੰ ਸਿਆਸਤ ਚ ਆਉਣ ਦੇ ਮਸ਼ਵਰੇ ਕਰਕੇ ਸੰਯੁਕਤ ਮੋਰਚੇ ਨੇ ਹਫਤੇ ਲਈ ਸਸਪੈਂਡ ਕੀਤਾ, ਪਰ ਉਹਨਾਂ ਨੇ ਪੰਜਾਬ ਚ ਸਰਗਰਮੀ ਜਾਰੀ ਰੱਖੀ ਹੋਈ ਹੈ। ਗੁਰਮੀਤ ਸਿੰਘ ਚੜੂਨੀ ਧਿਰ ਦੇ ਪੰਜਾਬ ਪ੍ਰਧਾਨ ਹਨ।

ਓਧਰ ਸੰਸਦ ਵਿੱਚ ਖੇਤੀ ਕਾਨੂੰਨਾਂ ਦਾ ਮੁੱਦਾ ਗਰਮਾਇਆ ਹੋਇਆ ਹੈ। ਅੱਜ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦਾ ਸੰਸਦ ਦੇ ਅੰਦਰ ਤੇ ਬਾਹਰ ਜ਼ੋਰਦਾਰ ਵਿਰੋਧ ਕੀਤਾ ਗਿਆ ਰਾਹੁਲ ਗਾਂਧੀ ਤਾਂ ਟਰੈਕਟਰ ਉੱਪਰ ਸਵਾਰ ਹੋ ਕੇ ਸੰਸਦ ਪਹੁੰਚੇ। ਉਨ੍ਹਾਂ ਨੇ ਕਾਂਗਰਸ ਦਫ਼ਤਰ ਤੋਂ ਸੰਸਦ ਭਵਨ ਤੱਕ ਟ੍ਰੈਕਟਰ ਮਾਰਚ ਕੀਤਾ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਦਿੱਲੀ ਪੁਲਿਸ ਨੇ ਦਫਾ 144 ਉਲੰਘਣਾ ਕਰ ਕੇ ਟਰੈਕਟਰ ਮਾਰਚ ਕੱਢਣ ਤੇ ਕਈ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਚ ਲੈ ਲਿਆਆਪ ਦੇ ਭਗਵੰਤ ਮਾਨ ਨੇ ਨਰਿੰਦਰ ਸਿੰਘ ਤੋਮਰ ਵੱਲੋਂ ਕਿਸਾਨੀ ਅੰਦੋਲਨ ਅਤੇ ਕਿਸਾਨ ਸੰਸਦ ਨੂੰ ਬੇਤੁਕਾ ਕਹੇ ਜਾਣ ਕਿਹਾ ਕਿ ਕੇਂਦਰੀ ਆਗੂਆਂ ਚ ਤਾਨਾਸ਼ਾਹੀ ਜਿੰਨ ਪ੍ਰਵੇਸ਼ ਕਰ ਚੁੱਕਿਆ ਹੈ। ਮਾਨ ਨੇ ਇਕ ਵਾਰ ਫੇਰ ਕੰਮ ਰੋਕੂ ਪ੍ਰਸਤਾਵ‘ ਪੇਸ਼ ਕੀਤਾ। ਵਿਰੋਧੀਆਂ ਦੇ ਹੰਗਾਮੇ ਦੌਰਾਨ ਲੋਕਸਭਾ ਚ ਅੱਜ ਦੋ ਬਿੱਲ ਰਾਸ਼ਟਰੀ ਖੁਰਾਕ ਤਕਨਾਲੋਜੀ ਉਦਮੀ  ਤੇ ਪ੍ਰਬੰਧ ਸੰਸਥਾਨ ਬਿੱਲ ਪਾਸ ਹੋ ਗਏ

Comment here