ਮੁੰਬਈ/ਬਠਿੰਡਾ–ਕਿਸਾਨ ਅੰਦੋਲਨ ਦੌਰਾਨ ਵਿਵਾਦਿਤ ਟਿੱਪਣੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਉਸ ਨੇ ਪੁਲਸ ਰਾਹੀਂ 14 ਜੁਲਾਈ ਨੂੰ ਬਠਿੰਡਾ ਕੋਰਟ ’ਚ ਪੇਸ਼ ਹੋਣਾ ਸੀ। ਹੁਣ 8 ਸਤੰਬਰ ਤਕ ਉਸ ਨੂੰ ਪੇਸ਼ੀ ਤੋਂ ਰਾਹਤ ਮਿਲ ਗਈ ਹੈ।
ਹਾਈਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਹੈ ਕਿ ਜਦੋਂ ਤਕ ਇਥੇ ਸੁਣਵਾਈ ਨਹੀਂ ਹੁੰਦੀ, ਉਹ ਕੋਈ ਸੁਣਵਾਈ ਨਾ ਕਰਨ। ਕੰਗਨਾ ਰਣੌਤ ’ਤੇ ਬਠਿੰਡਾ ਦੀ ਬਜ਼ੁਰਗ ਮਹਿਲਾ ’ਤੇ ਅਪਮਾਨਜਨਕ ਟਵੀਟ iਖ਼ਲਾਫ਼ ਮਾਨਹਾਨੀ ਦਾ ਮੁਕੱਦਮਾ ਦਰਜ ਹੈ।
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਇਕ ਵਿਵਾਦਿਤ ਟਵੀਟ ਕੀਤਾ ਸੀ, ਜਿਸ ’ਚ ਇਕ ਬਜ਼ੁਰਗ ਮਹਿਲਾ ਨੂੰ ਕੰਗਨਾ ਨੇ 100 ਰੁਪਏ ਲੈ ਕੇ ਧਰਨੇ ’ਚ ਜਾਣ ਵਾਲੀ ਔਰਤ ਕਹਿ ਦਿੱਤਾ ਸੀ। ਇਹ ਮਹਿਲਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਮਹਿੰਦਰ ਕੌਰ ਸੀ। ਮਹਿਲਾ ਨੇ ਕੰਗਨਾ iਖ਼ਲਾਫ਼ ਬਠਿੰਡਾ ਕੋਰਟ ’ਚ ਕੇਸ ਕੀਤਾ ਸੀ। 13 ਮਹੀਨੇ ਚੱਲੀ ਸੁਣਵਾਈ ਤੋਂ ਬਾਅਦ ਬਠਿੰਡਾ ਕੋਰਟ ਨੇ ਕੰਗਨਾ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ।
ਮਹਿੰਦਰ ਕੌਰ ਨੇ ਪਟੀਸ਼ਨ ’ਚ ਕਿਹਾ ਕਿ ਕੰਗਨਾ ਨੇ ਉਸ ਦੀ ਤੁਲਨਾ ਕਿਸੇ ਦੂਜੀ ਮਹਿਲਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਹੋਈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਗੁਆਂਢੀਆਂ, ਪਿੰਡ ਵਾਲਿਆਂ ਤੇ ਆਮ ਲੋਕਾਂ ’ਚ ਉਸ ਦੀ ਸਾਖ ਨੂੰ ਠੇਸ ਪਹੁੰਚੀ ਹੈ।ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ’ਚ ਸ਼ਾਮਲ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ। ਬਿਲਕਿਸ ਬਾਨੋ ਸ਼ਾਹੀਨ ਬਾਗ ’ਚ ਐਂਟੀ ਸੀ. ਏ. ਏ. ਪ੍ਰਦਰਸ਼ਨ ਦਾ ਚਿਹਰਾ ਰਹੀ।
Comment here