ਸਿਆਸਤਖਬਰਾਂ

ਕਿਸਾਨੀ ਵਿਰੋਧ ਦੇ ਚਲਦਿਆਂ ਆਰ ਐਸ ਐਸ ਦੀ ਦਸਹਿਰਾ ਪਰੇਡ ਰੱਦ

ਚੰਡੀਗੜ੍ਹ-ਆਰਐਸਐਸ ਪੰਜਾਬ ਵਿੱਚ ਦਸਹਿਰੇ ਉੱਤੇ ਸਲਾਨਾ ਵਰਦੀ ਪਰੇਡ ਨਹੀਂ ਕਰੇਗੀ। ਕਈ ਦਹਾਕਿਆਂ ਤੋਂ ਆਰਐਸਐਸ ਆਪਣੀ ਸਲਾਨਾ ਵਰਦੀ ਪਰੇਡ ਵਿੱਚ ਪੂਰੀ ਵਰਤੀ ਤੇ ਲਾਠੀਆਂ ਨਾਲ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੀ ਹੈ। ਕਈ ਵਾਰ ਤਾਂ ਹਥਿਆਰਾਂ ਨਾਲ ਵੀ ਪਰੇਡ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਿਕ ਆਰਐਸਐਸ ਨੇ ਲੋਕਲ ਇਕਾਈਆਂ ਨੂੰ ਦਸ਼ਹਿਰੇ ਉੱਤੇ ਪਰੇਡ ਤੋਂ ਬਚਣ ਤੇ ਸਥਾਨਕ ਪੱਧਰ ਉੱਤੇ ਛੋਟੇ ਪ੍ਰੋਗਰਾਮ ਕਰਨ ਲਈ ਕਿਹਾ ਹੈ।
ਰਿਪੋਰਟ ਮੁਤਾਬਿਕ ਮਾਲਵਾ ਦੇ ਇੱਕ ਆਰਐਸਐਸ ਲੀਡਰ ਮੁਤਾਬਿਕ ਦਸ਼ਹਿਰੇ ਉੱਤੇ ਪਰੇਡ ਰੱਦ ਕਰਨ ਲਿਖਤੀ ਤੌਰ ਤੇ ਨਹੀਂ ਕਿਹਾ ਪਰ ਮੋਖਿਕ ਤੋਰ ਉੱਤੇ ਇਸ ਫੈਸਲੇ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ ਹੈ। ਪਰੇਡ ਰੱਦ ਹੋਣ ਬਾਰੇ ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਸਾਨਾਂ ਦੀ ਧਮਕੀ ਦਾ ਮੁੱਖ ਕਾਰਨ ਨਹੀਂ ਦੱਸਿਆ ਹੈ।
ਖ਼ਬਰ ਅਨੁਸਾਰ ਆਰਐਸਐਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਇਕਾਈਆਂ ਨੂੰ ਕਿਹਾ ਸੀ ਕਿ ਉਹ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਵੀ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਮਾਰਗ ਸੰਚਾਲਨ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਤੋਂ ਜ਼ਿਆਦਾ ਮਹੱਤਵਪੂਰਨ ਨਹੀਂ ਸੀ।

Comment here