ਸਿਆਸਤਖਬਰਾਂ

ਕਿਸਾਨੀ ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਸਮਾਣਾ-ਚੱਲ ਰਹੇ ਚੋਣ ਵਰੇ ਵਿੱਚ ਪੰਜਾਬ ਦੀਆਂ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਸਹੂਲਤਾਂ ਦੇ ਲਾਲੀਪਾਪ ਵੰਡਣ ਚ ਰੁੱਝ ਗਈਆਂ ਨੇ, ਪਿਛਲੀ ਚੋਣ ਵੇਲੇ ਮੌਜੂਦਾ ਦੇ ਹਾਕਮ ਨੇ ਵੀ ਲਪੇਟ ਲਪੇਟ ਲਾਰਿਆਂ ਦੇ ਗੋਲੇ ਵੰਡੇ ਸੀ, ਜਿਹਨਾਂ ਚ ਇਕ ਕਿਸਾਨੀ ਕਰਜਾ ਮਾਫੀ ਵਾਲਾ ਗੋਲਾ ਸੀ। ਹਾਕਮੀ ਧਿਰ ਵੱਲੋਂ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਅਸੀਂ ਤਾਂ ਵਾਅਦੇ ਪੂਰੇ ਕੀਤੇ ਪਰ ਹਕੀਕਤ ਕੁਝ ਹੋਰ ਹੀ ਹੈ। ਸਮਾਣਾ ਦੀ ਮੂਨਕ ਅਨਾਜ ਮੰਡੀ ਵਿੱਚ ਕੱਲ ਕਿਸਾਨ ਕਾਕਾ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਸ ਦੇ ਸਿਰ ਬੈਂਕਾਂ ਅਤੇ ਆੜਤੀਆਂ ਦਾ 8 ਲੱਖ ਦਾ ਖੇਤੀ ਕਰਜ਼ਾ ਸੀ। ਸਥਾਨਕ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਕਾਰਨ ਕਿੰਨੇ ਕਿਸਾਨ ਕਰਜ਼ੇ ਦੀ ਭੇਟ ਚੜ ਗਏ। ਹੁਣ ਸਰਕਾਰ ਇਹਨਾਂ ਪੀੜਤਾਂ ਦੀ ਸਾਰ ਲਵੇ, ਮ੍ਰਿਤਕ ਕਾਕਾ ਸਿੰਘ ਦੇ ਪਰਿਵਾਰ ਦਾ ਸਾਰਾ ਕਰਜਾ ਮਾਫ ਕਰਨ, ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਤੇ ਵਿੱਤੀ ਮੁਆਵਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

Comment here