ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਕਿਸਾਨਾਂ ਵਲੋਂ ਰਿਜ਼ਰਵ ਸੀਟਾਂ ਮੱਲਣ ਕਰਕੇ ਰੇਲ ਗੱਡੀ ਦੋ ਘੰਟੇ ਲੇਟ

ਫਿਰੋਜ਼ਪੁਰ-ਬੀਤੇ ਦਿਨ ਕਿਸਾਨਾਂ ਨੇ ਦਿਲੀ ਜੰਤਰ ਮੰਤਰ ਤੇ ਧਰਨਾ ਮਾਰਨਾ ਸੀ ਪੰਜਾਬ ਭਰ ਤੋਂ ਵੀ ਵਡੀ ਗਿਣਤੀ ਕਿਸਾਨ ਦਿਲੀ ਜਾ ਰਹੇ ਸੀ, ਪਰ ਕਿਸਾਨਾਂ ਦੀ ਕਥਿਤ ਧਕੇਸ਼ਾਹੀ ਦੇ ਵੀ ਚਰਚੇ ਹੋ ਰਹੇ ਹਨ। ਫ਼ਿਰੋਜ਼ਪੁਰ ਤੋਂ ਮੁੰਬਈ ਨੂੰ ਜਾਣ ਵਾਲੀ ਪੰਜਾਬ ਮੇਲ ਗੱਡੀ ਐਤਵਾਰ ਰਾਤ ਕਿਸਾਨਾਂ ਤੇ ਰੇਲਵੇ ਅਧਿਕਾਰੀਆਂ ਵਿਚਾਲੇ ਪਈ ਅੜੀ ਕਾਰਨ ਦੋ ਘੰਟੇ ਤਕ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ‘ਤੇ ਰੁਕੀ ਰਹੀ। ਕਿਸਾਨਾਂ ਦਾ ਕਹਿਣਾ ਸੀ ਕਿ ਰੇਲ ਪ੍ਰਸ਼ਾਸਨ ਉਨ੍ਹਾਂ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਹੋਣ ਵਾਲੇ ਧਰਨੇ ‘ਤੇ ਜਾਣ ਤੋਂ ਰੋਕਣਾ ਚਾਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਟਰੇਨ ‘ਤੇ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਜਦ ਕਿ ਰੇਲਵੇ ਅਧਿਕਾਰੀਆਂ ਦਾ ਦੋਸ਼ ਸੀ ਕਿ ਕਿਸਾਨ ਬਿਨਾਂ ਟਿਕਟ ਨਾ ਸਿਰਫ਼ ਰਿਜ਼ਰਵ ਡੱਬਿਆਂ ਵਿਚ ਬੈਠ ਗਏ ਸਗੋਂ ਜ਼ਿਆਦਾਤਰ ਕਿਸਾਨ ਏਸੀ ਡੱਬਿਆਂ ਵਿਚ ਬੈਠ ਗਏ ਸਨ ਜਿਸ ਕਾਰਨ ਕਈ-ਕਈ ਦਿਨ ਪਹਿਲਾਂ ਟਿਕਟਾਂ ਰਾਖਵੀਆਂ ਕਰਵਾ ਚੁੱਕੇ ਯਾਤਰੀਆਂ ਨੂੰ ਵਡੀ ਪਰੇਸ਼ਾਨੀ ਹੋ ਰਹੀ ਸੀ। ਕਈ ਛੋਟੇਬਚਿਆਂ ਦੇ ਨਾਲ ਸਨ ਤੇ ਕਈ ਯਾਤਰੀ ਬਜੁਰਗ ਸਨ, ਜੋ ਕਿਸਾਨਾੰ ਦੀ ਅੜੀ ਕਾਰਨ ਖਜਲ ਹੋ ਰਹੇ ਸਨ, ਕਿਉਂਕਿ ਕਿਸਾਨਾਂ ਨੇ ਉਹਨਾਂ ਦੀਆਂ ਸੀਟਾਂ ਮਲ ਲਈਆਂ ਸਨ। ਪਰ ਕਿਸਾਨ ਆਪਣੀ ਗੱਲ ‘ਤੇ ਅੜੇ ਰਹੇ ਕਿ ਜਦੋਂ ਤਕ ਉਨ੍ਹਾਂ ਨੂੰ ਟਰੇਨ ‘ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਉਦੋਂ ਤਕ ਉਹ ਟਰੇਨ ਨਹੀਂ ਚੱਲਣ ਦੇਣਗੇ। ਇਥੇ ਵੱਡੀ ਤਾਦਾਦ ਵਿਚ ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਤੈਨਾਤ ਕਰ ਦਿੱਤੀ ਗਈ। ਰੇਲਵੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਪੂਰੇ ਦੋ ਘੰਟੇ ਦੀ ਦੇਰੀ ਨਾਲ ਟਰੇਨ ਨੂੰ ਚਲਾਇਆ ਜਾ ਸਕਿਆ। ਕਿਸਾਨਾਂ ਨੂੰ ਫਰੀ ਚ ਸਫਰ ਕਰਨ ਦਿਤਾ ਪਰ ਏਸੀ ਡੱਬਿਆਂ ਤੋਂ ਦੂਜੇ ਡੱਬਿਆਂ ਵਿਚ ਬੈਠਣ ਲਈ ਮਨਾਇਆ ਗਿਆ ਪਰ ਦੋ ਘੰਟੇ ਖਜਲ ਹੋਏ ਕਈ ਯਾਤਰੀ ਡਰਦੇ ਹੋਏ ਵਾਪਸ ਮੁੜ ਗਏ ਕਿ ਰਸਤੇ ਚ ਕਿਤੇ ਕਿਸਾਨਾਂ ਦੇ ਹੰਗਾਮੇ ਚ ਫੇਰ ਨਾ ਫਸ ਜਾਣ।

Comment here