ਸਿਆਸਤਖਬਰਾਂਚਲੰਤ ਮਾਮਲੇ

ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਕਈ ਹਿਰਾਸਤ ‘ਚ

ਅਬੋਹਰ-ਨਹਿਰੀ ਪਾਣੀ ਨੂੰ ਲੈਕੇ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸ ਦਈਏ ਕਿ ਅਬੋਹਰ ਵਿੱਚ ਕਿਸਾਨਾਂ ਵੱਲੋਂ ਡੈਮ ਦਾ ਪਾਣੀ ਨਾਜਾਇਜ਼ ਤਰੀਕੇ ਨਾਲ ਖੋਲ੍ਹਿਆ ਜਾ ਰਿਹਾ ਹੈ। ਜਦੋਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਨਾ ਰੁਕੇ। ਇਸ ਤੋਂ ਕਿਸਾਨਾਂ ਤੇ ਪੁਲਿਸ ਵਿਚਕਾਰ ਤਲਖੀ ਵੱਧ ਗਈ ਅਤੇ ਮਾਮਲਾ ਧੁੱਕਾ ਮੁੱਕੀ ਤੋਂ ਹੁੰਦਾ ਹੋਇਆ ਟਕਰਾਅ ਤੱਕ ਪੁੱਜ ਗਿਆ।
ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਜਬਰਦਸਤੀ ਨਹਿਰ ਦਾ ਪਾਣੀ ਰਾਮ ਸਰਾਂ ਮਾਈਨਰ ਵੱਲ ਖੋਲਿਆ ਜਾ ਰਿਹਾ ਸੀ। ਜਿਸ ਬਾਰੇ ਪਤਾ ਲੱਗਣ ਉਤੇ ਰੋਕਣ ਲਈ ਮੌਕੇ ਉਤੇ ਪੁਲਿਸ ਵੀ ਪੁੱਜ ਗਈ। ਪੁਲਿਸ ਵੱਲੋਂ ਸਮਝਾਉਣ ਤੇ ਕਿਸਾਨਾਂ ਨਾ ਮੰਨੇ ਅਤੇ ਦੋਵਾਂ ਵਿਚਾਲੇ ਸਥਿਤੀ ਧੱਕਾ ਮੁੱਕੀ ਤੱਕ ਪੁੱਜ ਗਈ। ਪੁਲਿਸ ਨੇ ਦਰਜਨ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Comment here