ਅਪਰਾਧਸਿਆਸਤਖਬਰਾਂ

ਕਿਸ਼ਤਵਾੜ ਤੇ ਤ੍ਰਾਲ ’ਚ ਅੱਤਵਾਦੀ ਟਿਕਾਣੇ ਤਬਾਹ

ਕਿਸ਼ਤਵਾੜ-  ਕਿਸ਼ਤਵਾੜ ਪੁਲਸ ਅਤੇ ਫੌਜ ਮਿਲ ਕੇ ਮਡਵਾ ਤਿਲਰ ਦੇ ਜੰਗਲਾਂ ’ਚ ਤਲਾਸ਼ੀ ਮੁਹਿੰਮ ਛੇੜੀ ਹੋਈ ਸੀ। ਜਿਸ ਦੌਰਾਨ ਇਕ ਅੱਤਵਾਦੀ ਟਿਕਾਣਾ ਦੇ ਮਿਲਣ ਤੋਂ ਬਾਅਦ ਉਸਨੂੰ ਤਬਾਹ ਕੀਤਾ ਗਿਆ ਹੈ। ਅੱਤਵਾਦੀ ਟਿਕਾਣੇ ਤੋਂ 1 ਪਿਸਟਲ, ਪਿਸਟਲ ਦੇ 8 ਕਾਰਤੂਸ, 1 ਚਾਇਨੀਜ਼ ਗ੍ਰੇਨੇਡ, ਯੂ. ਬੀ. ਜੀ. ਐੱਲ. 3 ਦੇ ਗ੍ਰੇਨੇਡ,  ਆਰ. ਪੀ. ਜੀ. ਦੇ 3 ਕਾਰਤੂਸ, ਆਈ. ਈ. ਡੀ. 1 ਰਿਮੋਟ, 1 ਪ੍ਰੈਸ਼ਰ ਕੂਕਰ ਸਮੇਤ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਸੰਦਰਭ ’ਚ ਪੁਲਸ ਥਾਣਾ ਮਡਵਾ ’ਚ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ। ਇਸੇ ਤਰ੍ਹਾਂ ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ ਜ਼ਿਲੇ ਦੇ ਮਿਦੋਰਾ ਤ੍ਰਾਲ ਇਲਾਕੇ ’ਚ ਇਕ ਅੱਤਵਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਬਾਗਾਂ ’ਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਤਾ ਲੱਗਾ। ਟਿਕਾਣੇ ਤੋਂ ਕੁਝ ਜੰਗ ਲੱਗੇ ਬਰਤਨ ਅਤੇ ਖਾਣਾ ਪਕਾਉਣ ਦਾ ਸਾਮਾਨ ਅਤੇ ਜੁੱਤੇ ਅਤੇ ਜ਼ੁਰਾਬਾਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਇਸ ਸੰਬੰਧ ’ਚ ਮਾਮਲਾ ਦਰਜ ਕੀਤਾ ਹੈ।

Comment here