ਗੁਰਦਾਸਪੁਰ-ਜਿੱਥੇ ਅੱਜਕਲ੍ਹ ਪੰਜਾਬ ਦੀ ਨੌਜਵਾਨੀ ਭਾਵੇਂ ਨਸ਼ਿਆਂ ਦੀ ਦਲ ਦਲ ਵਿੱਚ ਫਸਦੀ ਜਾ ਰਹੀ ਹੈ, ਪਰ ਗੁਰਦਾਸਪੁਰ ਵਿੱਚ ਰਹਿਣ ਵਾਲਾ ਇਹ ਨੌਜਵਾਨ ਸੁਖਵਿੰਦਰ ਸਿੰਘ ਹੈਪੀ ਜੋ ਕਿਰਾਏ ਦਾ ਈ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਤੇ ਆਪਣੀ ਈ ਰਿਕਸ਼ਾ ਤੇ ਬਜ਼ੁਰਗ ਤੇ ਅਪਾਹਜ਼ ਲੋਕਾਂ ਦੀ ਫ੍ਰੀ ਸੇਵਾ ਵੀ ਕਰ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਚ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿੰਦਾ ਹੈ ਤੇ ਜਿਹੜੇ ਉਸ ਕੋਲ ਈ ਰਿਕਸ਼ਾ ਹੈ ਉਹ ਵੀ ਕਿਰਾਏ ਦਾ ਹੀ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਕਈ ਵਾਰੀ ਜਦੋਂ ਉਹ ਬਜ਼ੁਰਗ ਜਾ ਅਪਾਹਜ਼ ਲੋਕਾਂ ਨੂੰ ਆਪਣੀ ਦਵਾਈ ਲੈਣ ਜਾ ਹੋਰ ਕੰਮ ਪੈਦਲ ਹੀ ਸੜਕ ਤੇ ਤੁਰੇ ਜਾਂਦੇ ਦੇਖਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਲੱਗਦਾ ਹੈ।
ਕਿਉਂਕਿ ਉਨ੍ਹਾਂ ਦੀ ਕੋਈ ਮਦਦ ਕਰਨ ਲਈ ਅੱਗੇ ਨਹੀਂ ਆਉਂਦਾ ਤੇ ਉਸਨੇ ਸੋਚਿਆ ਕਿ ਕਿਉਂ ਨਾ ਇਨ੍ਹਾਂ ਅਪਾਹਜ਼ ਤੇ ਬਜ਼ੁਰਗ ਲੋਕਾਂ ਦੀ ਸੇਵਾ ਕੀਤੀ ਜਾਵੇ ਤੇ ਹੁਣ ਸੁਖਵਿੰਦਰ ਸਿੰਘ ਬਜ਼ੁਰਗ ਤੇ ਅਪਾਹਜ਼ ਲੋਕਾਂ ਦੀ ਮਦਦ ਕਰ ਰਿਹਾ ਤੇ ਦੁਆਵਾਂ ਆਸ਼ੀਰਵਾਦ ਤੇ ਅਸੀਸਾਂ ਲੈ ਰਿਹਾ ਹੈ।
ਸੁਖਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਵੀ ਇੱਕ ਸੁਨੇਹਾ ਦਿੱਤਾ ਹੈ ਤੇ ਕਿਹਾ ਹੈ ਕਿ ਤੁਸੀਂ ਨਸ਼ਿਆਂ ਵਾਲੇ ਪਾਸੇ ਨਾ ਜਾਓ ਤੇ ਮਿਹਨਤ ਕਰੋ, ਵਧਿਆ ਤੇ ਚੰਗੇ ਕੰਮ ਕਰੋ ਤੇ ਇਨ੍ਹਾਂ ਬਜ਼ੁਰਗਾਂ ਦੀ ਸੇਵਾ ਕਰੋ ਤੇ ਆਸ਼ੀਰਵਾਦ ਪ੍ਰਾਪਤ ਕਰੋ।
Comment here