ਅਪਰਾਧਸਿਆਸਤਖਬਰਾਂਦੁਨੀਆ

ਕਿਮ ਜੋਂਗ ਦੀ ਬਰਸੀ ’ਤੇ 11 ਦਿਨਾਂ ਤਕ ਜਸ਼ਨ ਮਨਾਉਣ ’ਤੇ ਪਾਬੰਦੀ 

ਪਯੋਂਗਯਾਂਗ-ਉੱਤਰ ਕੋਰੀਆ ’ਚ ਇਸ ਸਾਲ ਸਾਬਕਾ ਨੇਤਾ ਕਿਮ ਜੋਂਗ ਇਲ ਦੇ ਦੇਹਾਂਤ ਦੀ 10ਵੀਂ ਵਰ੍ਹੇਗੰਢ ਹੋਣ ਕਰਕੇ ਇਥੋਂ ਦੇ ਲੋਕਾਂ ਨੂੰ 11 ਦਿਨਾਂ ਤਕ ਹੱਸਣ ਤੇ ਸ਼ਰਾਬ ਪੀਣ ’ਤੇ ਬੈਨ ਲਗਾ ਦਿੱਤਾ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਜਨਤਾ ਨੂੰ ਆਦੇਸ਼ ਦਿੱਤਾ ਹੈ ਕਿ ਜਦੋਂ ਤਕ ਉੱਤਰ ਕੋਰੀਆ ਉਨ੍ਹਾਂ ਦੀ ਮੌਤ ਦਾ ਸੋਗ ਮਨਾ ਰਹੀ ਹੈ, ਤਦ ਤਕ ਉਹ ਖੁਸ਼ੀ ਵਾਲੇ ਕੰਮ ਨਾ ਕਰਨ। ਕਿਮ ਜੋਂਗ ਇਲ ਨੇ 1994 ਤੋਂ 2011 ’ਚ ਆਪਣੀ ਮੌਤ ਤਕ ਉੱਤਰ ਕੋਰੀਆ ’ਤੇ ਸ਼ਾਸ਼ਨ ਕੀਤਾ। ਇਸਤੋਂ ਬਾਅਦ ਉਨ੍ਹਾਂ ਦੇ ਤੀਸਰੇ ਅਤੇ ਸਭ ਤੋਂ ਛੋਟੇ ਬੇਟੇ ਅਤੇ ਵਰਤਮਾਨ ਨੇਤਾ ਕਿਮ ਜੋਂਗ ਓਨਨੇ ਸੱਤਾ ਸੰਭਾਲੀ।
ਇਸ ਦੇ ਨਾਲ ਹੀ, ਹੁਣ ਉਸਦੀ ਮੌਤ ਦੇ 10 ਸਾਲ ਬਾਅਦ, ਉੱਤਰੀ ਕੋਰੀਆ ਦੇ ਲੋਕਾਂ ਨੂੰ 11 ਦਿਨਾਂ ਦਾ ਸੋਗ ਮਨਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਹੱਸਣ ਅਤੇ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੈ। ਉੱਤਰੀ ਕੋਰੀਆ ਦੇ ਉੱਤਰ-ਪੂਰਬੀ ਸਰਹੱਦੀ ਸ਼ਹਿਰ ਸਿਨੁਈਜੂ ਦੇ ਇੱਕ ਸਰੋਤ ਨੇ ਦੱਸਿਆ, ‘ਸੋਗ ਦੀ ਮਿਆਦ ਦੇ ਦੌਰਾਨ, ਸਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ, ਹੱਸਣਾ ਅਤੇ ਮਨੋਰੰਜਕ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।’ ਸੂਤਰਾਂ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਲੋਕਾਂ ਨੂੰ ਕਿਮ ਜੋਂਗ ਇਲ ਦੀ ਮੌਤ ਦੀ ਬਰਸੀ ’ਤੇ 17 ਦਸੰਬਰ ਨੂੰ ਕਰਿਆਨੇ ਦੀ ਖਰੀਦਦਾਰੀ ਕਰਨ ਦੀ ਇਜਾਜ਼ਤ ਨਹੀਂ ਹੈ।
ਸੂਤਰਾਂ ਨੇ ਦੱਸਿਆ ਕਿ ਪਹਿਲੇ ਸੋਗ ਦੇ ਸਮੇਂ ਦੌਰਾਨ ਸ਼ਰਾਬ ਪੀਂਦੇ ਜਾਂ ਨਸ਼ਾ ਕਰਦੇ ਫੜੇ ਗਏ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਗਿਆ। ਉਨਾਂ ਨੂੰ ਕਿਤੇ ਲੈ ਗਏ ਤੇ ਫਿਰ ਦੁਨੀਆਂ ਸਾਹਮਣੇ ਕਦੇ ਨਾ ਆ ਸਕੇ। ਉਸਨੇ ਅੱਗੇ ਕਿਹਾ ਕਿ ਭਾਵੇਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਸੋਗ ਦੇ ਸਮੇਂ ਦੌਰਾਨ ਹੋ ਜਾਂਦੀ ਹੈ, ਤੁਹਾਨੂੰ ਉੱਚੀ ਆਵਾਜ਼ ਵਿੱਚ ਰੋਣ ਦੀ ਆਗਿਆ ਨਹੀਂ ਹੈ। ਇਸ ਦੇ ਖਤਮ ਹੋਣ ਤੋਂ ਬਾਅਦ, ਲਾਸ਼ ਨੂੰ ਚੁੱਕ ਲਿਆ ਜਾਵੇਗਾ। ਜਿਨ੍ਹਾਂ ਦਾ ਜਨਮ-ਦਿਨ ਸੋਗ ਦੇ ਦੌਰ ਵਿੱਚ ਆਵੇਗਾ, ਉਨ੍ਹਾਂ ਨੂੰ ਇਸ ਨੂੰ ਮਨਾਉਣ ਦੀ ਵੀ ਇਜਾਜ਼ਤ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਉੱਤਰੀ ਕੋਰੀਆ ਆਪਣੇ ਅਜੀਬੋ-ਗਰੀਬ ਨਿਯਮਾਂ ਲਈ ਜਾਣਿਆ ਜਾਂਦਾ ਹੈ।

Comment here