ਪਿਓਂਗਯਾਂਗ-ਉੱਤਰੀ ਕੋਰੀਆ ਵਿੱਚ ਤਾਨਾਸ਼ਾਹ ਕਿਮ ਜੋਂਗ ਉਨ ਦੇ ਅਜੀਬੋ-ਗਰੀਬ ਹੁਕਮਾਂ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਮ ਜੋਂਗ ਉਨ ਆਪਣੇ ਦੇਸ਼ ਵਿੱਚ ਕਦੋਂ ਕਿਸ ਚੀਜ਼ ‘ਤੇ ਪਾਬੰਦੀ ਲਗਾ ਦੇਵੇਗਾ। ਇੱਥੋਂ ਤੱਕ ਕਿ ਉਸਦੇ ਪਿਤਾ ਦੀ ਬਰਸੀ ‘ਤੇ ਉੱਤਰੀ ਕੋਰੀਆ ਵਿੱਚ ਹੱਸਣ ‘ਤੇ ਵੀ ਪਾਬੰਦੀ ਹੈ। ਲਿਹਾਜਾ ਸਨਕੀ ਤਾਨਾਸ਼ਾਹ ਦੀਆਂ ਕਾਰਵਾਈਆਂ ਹੈਰਾਨੀਜਨਕ ਹਨ। ਤਾਜ਼ਾ ਰਿਪੋਰਟ ਮੁਤਾਬਕ ਉੱਤਰੀ ਕੋਰੀਆ ‘ਚ ਇਕ ਨਵਾਂ ਸਰਕਾਰੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਕਿਮ ਜੋਂਗ ਉਨ ਦੀ ਧੀ ਦੇ ਨਾਮ ‘ਤੇ ਦੇਸ਼ ‘ਚ ਕੋਈ ਵੀ ਹੋਰ ਕੁੜੀ ਜਾਂ ਔਰਤ ਆਪਣਾ ਨਾਂ ਨਹੀਂ ਰੱਖ ਸਕਦੀ ਅਤੇ ਅਜਿਹਾ ਕਰਨਾ ਅਪਰਾਧ ਮੰਨਿਆ ਜਾਵੇਗਾ। ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਅਨੁਸਾਰ ਕਿਮ ਜੋਂਗ ਉਨ ਦਾ ਨਵਾਂ ਫਰਮਾਨ ਉੱਤਰੀ ਕੋਰੀਆ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਆਪਣੇ ਨਾਂ ਬਦਲਣ ਲਈ ਮਜਬੂਰ ਕਰ ਰਿਹਾ ਹੈ, ਜੇਕਰ ਉਨ੍ਹਾਂ ਦਾ ਨਾਂ ਕਿਮ ਜੋਂਗ ਉਨ ਦੀ ਧੀ “ਜੂ ਏ” ਦੇ ਨਾਮ ‘ਤੇ ਰੱਖਿਆ ਗਿਆ ਹੈ। ਅਸਲ ਵਿਚ ਕਿਮ ਜੋਂਗ ਉਨ ਦੀ ਧੀ ਦਾ ਨਾਮ “ਜੂ ਏ” ਹੈ ਅਤੇ ਇਹ ਨਾਮ ਰੱਖਣ ‘ਤੇ ਦੇਸ਼ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ, ਯਾਨੀ ਹੁਣ ਉੱਤਰੀ ਕੋਰੀਆ ਵਿੱਚ “ਜੂ ਏ” ਸਿਰਫ ਕਿਮ ਜੋਂਗ ਉਨ ਦੀ ਧੀ ਦਾ ਨਾਮ ਹੋਵੇਗਾ। ਰੇਡੀਓ ਫ੍ਰੀ ਏਸ਼ੀਆ ਨੇ ਉੱਤਰੀ ਕੋਰੀਆ ਦੇ ਦੋ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਹੁਣ ਕਿਮ ਜੋਂਗ ਦੀ ਧੀ ਦਾ ਨਾਮ ਨਹੀਂ ਰੱਖ ਸਕਣਗੀਆਂ ਕੁੜੀਆਂ!


Comment here