ਸਿਆਸਤਖਬਰਾਂ

ਕਾਸ਼ੀ ਵਿਸ਼ਵਨਾਥ ਧਾਮ ’ਚ ਕੰਮ ਕਰਨ ਵਾਲਿਆਂ ਲਈ ਮੋਦੀ ਨੇ ਭੇਜੇ ਬੂਟ

ਨਵੀਂ ਦਿੱਲੀ-ਵਧਦੀ ਹੋਏ ਠੰਡ ਨੂੰ ਦੇਖਦੇ ਹੋਏ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ’ਚ ਸੇਵਾ ਕਰਨ ਵਾਲੇ ਹੁਣ ਜੂਟ ਦੇ ਬੂਟ ਪਹਿਨ ਕੇ ਸੇਵਾ ਕਰਨਗੇ। ਮੰਦਰ ਕੰਪਲੈਕਸ ’ਚ ਸੇਵਾ ਕਰਨ ਵਾਲਿਆਂ ਨੂੰ ਬੀਤੇ ਐਤਵਾਰ ਨੂੰ ਬੂਟ ਵੰਡੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ’ਤੇ ਮੰਦਰ ’ਚ ਇਹ ਪਹਿਲ ਕੀਤੀ ਗਈ। ਪ੍ਰਧਾਨ ਮੰਤਰੀ ਨੂੰ ਪਤਾ ਲੱਗਾ ਸੀ ਕਿ ਠੰਡ ’ਚ ਸੀ.ਆਰ.ਪੀ.ਐੱਫ. ਜਵਾਨ, ਪੁਲਸ, ਸੇਵਾਦਾਰ ਅਤੇ ਸਫ਼ਾਈ ਕਰਮੀ ਨੰਗੇ ਪੈਰ ਸੇਵਾ ਕਰਦੇ ਹਨ। ਪੀ.ਐੱਮ. ਮੋਦੀ ਦੇ ਨਿਰਦੇਸ਼ ਤੋਂ ਬਾਅਦ ਦਿੱਲੀ ਤੋਂ ਜੂਟ ਦੇ 100 ਬੂਟ ਸਾਰੇ ਕਰਮੀਆਂ ਲਈ ਭੇਜੇ ਗਏ। ਐਤਵਾਰ ਨੂੰ ਡਿਵੀਜ਼ਨਲ ਕਮਿਸ਼ਨਰ ਦੀਪਕ ਅਗਰਵਾਲ ਨੇ ਮੰਦਰ ’ਚ ਕੰਮ ਕਰ ਰਹੇ ਸ਼ਾਸਤਰੀ, ਪੁਜਾਰੀ, ਸੀ.ਆਰ.ਪੀ.ਐੱਫ. ਜਵਾਨ, ਪੁਲਸ ਕਰਮੀ, ਸੇਵਾਦਾਰ ਅਤੇ ਸਫ਼ਾਈ ਕਰਮੀਆਂ ਵੰਡੇ। ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਹਾਲੇ ਹੋਰ ਵੀ ਜੂਟ ਦੇ ਬੂਟ ਆਉਣਗੇ ਅਤੇ ਸੇਵਾ ਕਰਨ ਵਾਲਿਆਂ ਨੂੰ ਵੰਡੇ ਜਾਣਗੇ।
ਠੰਡ ਕਾਰਨ ਨੰਗੇ ਪੈਰ ਕੰਮ ਕਰਨ ’ਚ ਜੋ ਪਰੇਸ਼ਾਨੀ ਕਾਸ਼ੀ ਵਿਸ਼ਵਨਾਥ ਮੰਦਰ ਦੇ ਇਨ੍ਹਾਂ ਕਰਮੀਆਂ ਨੂੰ ਹੋ ਰਹੀ ਸੀ ਉਹ ਜੂਟ ਦੇ ਬੂਟ ਮਿਲਣ ਤੋਂ ਬਾਅਦ ਹੁਣ ਉਨ੍ਹਾਂ ਦੇ ਕੰਮ ’ਚ ਕਾਫ਼ੀ ਹੱਦ ਤੱਕ ਸਹੂਲੀਅਤ ਮਿਲ ਜਾਵੇਗੀ। ਉਨ੍ਹਾਂ ਬੂਟਾਂ ਦੀ ਵਰਤੋਂ ਕਾਸ਼ੀ ਵਿਸ਼ਵਨਾਥ ਧਾਮ ਕੰਪਲੈਕਸ ਦੇ ਅੰਦਰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮੰਦਰ ਕੰਪਲੈਕਸ ’ਚ ਚਮੜੇ ਜਾਂ ਰਬੜ ਨਾਲ ਬਣੇ ਬੂਟ-ਚੱਪਲ ਪਾਉਣ ’ਤੇ ਪਾਬੰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੜਾਊਂ ਨੂੰ ਪਹਿਲ ਕੇ ਸੇਵਾ ਕਰਨਾ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੈ। ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਪੀ.ਐੱਮ. ਮੋਦੀ ਨੇ ਕਰਮੀਆਂ ਨੂੰ ਇਹ ਭਿਜਵਾਏ ਹਨ।

Comment here